ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਨੇ ਘਰਾਂ ਵਿੱਚ ਲਗਾਏ ਜਾ ਰਹੇ ਪ੍ਰੀ-ਪੇਡ ਮੀਟਰ ਪੁੱਟੇ

ਗੁਰਦਾਸਪੁਰ

ਗੁਰਦਾਸਪੁਰ, 12 ਅਪ੍ਰੈਲ (ਸਰਬਜੀਤ ਸਿੰਘ)– ਇੱਥੋਂ ਨੇੜਲੇ ਪਿੰਡ ਸਹਾਰੀ,ਦੂਲਾਨੰਗਲ, ਬਾਗੋਵਾਣੀ, ਵਿਰਕ ਆਦਿ ਪਿੰਡਾਂ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਲੋਕਾਂ ਦੇ ਘਰੇਲੂ ਸੜੇ ਹੋਏ ਮੀਟਰਾਂ ਦੀ ਥਾਂ ਤੇ ਸਮਾਰਟ ਮੀਟਰ ਲਗਾਏ ਜਾ ਰਹੇ ਸਨ ਜਿਸਦਾ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੀਆਂ ਇਹਨਾਂ ਪਿੰਡਾਂ ਦੀਆਂ ਇਕਾਈਆਂ ਨੇ ਡਟਵਾਂ ਵਿਰੋਧ ਕੀਤਾ ਅਤੇ ਮੁਲਾਜ਼ਮਾਂ ਨੂੰ ਮੀਟਰ ਲਗਾਉਣ ਤੋਂ ਰੋਕ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।


ਇਸ ਮੌਕੇ ਪਿੰਡ ਸਹਾਰੀ ਵਿੱਚ ਪਰਤਾਪ ਸਿੰਘ ਦੇ ਘਰ ਲੱਗੇ ਸਮਾਰਟ ਮੀਟਰ ਨੂੰ ਪੁੱਟਣ ਵਾਸਤੇ ਖ਼ੁਦ ਪਹੁੰਚੇ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੀਆਂ ਪਾਲਸੀਆਂ ਨੂੰ ਲਾਗੂ ਕਰਦਿਆਂ ਹੋਇਆਂ ਲੋਕਾਂ ਦੇ ਘਰਾਂ ਵਿੱਚ ਪ੍ਰੀ ਪੇਡ ਮੀਟਰ ਲਗਾਏ ਜਾ ਰਹੇ ਹਨ ਜਿਸ ਦਾ ਜਿਥੇ ਵੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਮੈਂਬਰਾਂ ਨੂੰ ਪਤਾ ਲੱਗਦਾ ਹੈ ਤਾਂ ਮੁਲਾਜ਼ਮਾਂ ਨੂੰ ਇਹ ਸਮਾਰਟ ਮੀਟਰ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਵੱਡੀ ਲੁੱਟ ਦਾ ਕਾਰਨ ਬਣਨ ਵਾਲੀਆਂ ਕਾਰਪੋਰੇਟ ਪੱਖੀ ਪਾਲਸੀਆਂ ਸਮਾਰਟ ਮੀਟਰ ਲਗਾਉਣੇ ਅਤੇ ਲੱਖਾਂ ਮੁਲਾਜ਼ਮਾਂ, ਟਰਾਂਸਪੋਰਟਰਾਂ, ਮਜ਼ਦੂਰਾਂ, ਮੁਨੀਮਾਂ, ਆੜ੍ਹਤੀਆਂ ਅਤੇ ਅਤੇ ਕਿਸਾਨਾਂ ਦਾ ਭਵਿੱਖ ਖਰਾਬ ਕਰਕੇ ਅਤੇ ਰੋਜ਼ਗਾਰ ਖੋਹ ਕੇ ਪੰਜਾਬ ਵਿੱਚ ਬਣੇ ਸਾਰੇ ਸਾਇਲੋਜ਼ ਨੂੰ ਸਰਕਾਰੀ ਮੰਡੀਆਂ ਘੋਸ਼ਿਤ ਕਰਕੇ ਭਗਵੰਤ ਮਾਨ ਸਰਕਾਰ ਨੇ ਵੱਡਾ ਲੋਕ ਵਿਰੋਧੀ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੈ। ਸਰਕਾਰ ਦੇ ਇੰਨ੍ਹਾਂ ਲੋਕ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਤੱਕ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਅਮਰਿੰਦਰ ਸਿੰਘ ਸਹਾਰੀ,ਸਰਪੰਚ ਸੁਰਿੰਦਰਪਾਲ ਸਿੰਘ,ਹਰਦੇਵ ਸਿੰਘ ਔਲਖ,ਬਾਬਾ ਚਰਨਜੀਤ ਸਿੰਘ ਚੰਨੀ, ਪਹਲਵਾਨ ਗੁਰਪ੍ਰੀਤ ਸਿੰਘ ਬਾਂਗੋਵਾਣੀ,ਅਰਸ਼ਦੀਪ ਸਿੰਘ ਵਿਰਕ, ਗੁਰਮੁਖ ਸਿੰਘ ਲਾਡੀ, ਮਨਜੀਤ ਸਿੰਘ, ਮੁਖਵਿੰਦਰ ਸਿੰਘ, ਗਿਆਨ ਸਿੰਘ, ਬਚਨ ਸਿੰਘ ਸੁੱਖ ਸ਼ਾਹ, ਸਰਬਜੀਤ ਸਿੰਘ, ਬਚਿੱਤਰ ਸਿੰਘ ਮਨਪ੍ਰੀਤ ਸਿੰਘ,ਸੁਖਵਿੰਦਰ ਸਿੰਘ ਹਰਜੀਤ ਸਿੰਘ ਬਲਦੇਵ ਸਿੰਘ ਗਗਨਦੀਪ ਸਿੰਘ ਰੂਪ ਸਿੰਘ ਪ੍ਰੇਮ ਸਿੰਘ ਕਸ਼ਮੀਰ ਸਿੰਘ ਰਤਨ ਸਿੰਘ ਕਸ਼ਮੀਰ ਸਿੰਘ ਸੋਨੂ ਸੰਨੀ ਸਲਵਿੰਦਰ ਸਿੰਘ, ਬੌਬੀ ਸਿੰਘ ਬਲਕਾਰ ਸਿੰਘ ਫੌਜੀ, ਗੋਪੀ, ਗੁਰਦਿਆਲ ਸਿੰਘ ਕੈਰੋਂ ਸਿੰਘ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਵੀ ਹਾਜਰ ਸਨ

Leave a Reply

Your email address will not be published. Required fields are marked *