ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)- ਪੰਜਾਬ ਕਿਸਾਨ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਗੁਰਦਸਪੁਰ ਨੂੰ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਦੀ ਅਗਵਾਈ ਵਿਚ ਇਕ ਵਫਦ ਨੇ ਮਿਲ ਕੇ ਮੰਗ ਕੀਤੀ ਕਿ ਤਹਿ ਡੇਰਾ ਬਾਬਾ ਨਾਨਕ ਦੇ ਕਰੀਬ ਦਰਜਨਾਂ ਪਿੰਡਾਂ ਸ਼ਾਮਪੁਰਾ, ਸਿੰਘ ਪੂਰਾ, ਮਹਿਤਾ, ਝੰਗੀ,ਰਮਦਵਾਲੀ, ਰਤੜ ਛੱਟਡ, ਧਰਮਕੋਟ, ਖੋਦੇ ਬੇਟ, ਰਡੇ ਆਲੀ, ਮਨਸੁਰਕੇ ਅਤੇ ਧਰਮਾਂ ਬਾਦ ਆਦ ਤੋ ਵਧੇਰੇ ਪਿੰਡਾ ਵਿਚ 2020,21 ਦੇ ਸਾਲ ਦੌਰਾਨ ਬਾਸਮਤੀ ਦੀ ਫਸਲ ਉਪਰ ਗੜੇ ਮਾਰੀ ਰਾਹੀ ਕਰੀਬ 80 ਪਰਸੈਂਟ ਖਰਾਬ ਹੋਈ ਫਸਲ ਦਾ ਮੁਆਵਜ਼ਾ ਫੌਰੀ ਜਾਰੀ ਕਰਵਾਇਆ ਜਾਵੇ
ਵਫਦ ਵਿਚ ਸ਼ਾਮਿਲ ਮਜ਼ਦੂਰਾਂ ਕਿਸਾਨਾਂ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਮੀਤ ਸਿੰਘ ਬਖਤ ਪੁਰਾ ਨੇ ਡਿਪਟੀ ਕਮਿਸ਼ਨਰ ਗੁਦਾਸਪੁਰ ਨੂੰ ਮਿਲਣ ਉਪਰੰਤ ਦਸਿਆ ਕਿ ਓਹਨਾ ਨੇ ਵਿਸ਼ਵਾਸ਼ ਦੁਵਾਇਆ ਹੈ ਕਿ ਬਹੁਤ ਜਲਦੀ ਦੁਬਾਰਾ ਪੜਤਾਲ ਕਰਕੇ ਪੀੜਤ ਕਿਸਾਨਾਂ ਨੂੰ ਖਰਾਬੇ ਦੀ ਫਸਲ ਦਾ ਮਆਵਜ਼ਾ ਦਵਾਇਆ ਜਾਵੇਗਾ!ਜਿਸ ਸਬੰਧੀ ਐਸ ਡੀ ਐਮ ਡੇਰਾ ਬਾਬਾ ਨਾਨਕ ਅਤੇ ਤਹਿਸੀਲਦਾਰ ਡੇਰਾ ਬਾਬਾ ਨਾਨਕ ਨੂੰ ਵਫਦ ਦੀ ਹਾਜਰੀ ਵਿੱਚ ਜਲਦੀ ਤੋ ਜਲਦੀ ਪੜ੍ਹਤਾਲ ਕਰਨ ਦੀ ਹਦਾਇਤ ਕੀਤੀ ਗਈ ਹੈ। ਬਖਤਪੁਰਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਇਹ ਵੀ ਮੰਗ ਪੱਤਰ ਭੇਜਿਆ ਗਿਆ ਹੈ ਕਿ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਵਾਇਦੇ ਮੁਤਾਬਿਕ ਪੰਦਰਾਂ ਸੋ ਰੂਪਏ ਪ੍ਰੀਤ ਏਕੜ ਦੀ ਮਦਦ ਜਾਰੀ ਕਰੇ,ਚੀਨੀ ਵਾਇਰਸ ਨਾਲ ਝੋਨੇ ਦੀ ਫਸਲ ਦੇ ਹੋਏ ਖਰਾਬੇ ਦੀਆ ਗਰਦੌਰੀਆ ਕਰਨ ਲਈ ਸਰਕਾਰ ਹਦਾਇਤ ਕਰੇ ਅਤੇ ਲੰਪੀ ਸਕਿਨ ਬਿਮਾਰੀ ਨਾਲ ਮਾਰੇ ਗਏ ਪਸੂਆਂ ਲਈ ਯੋਗ ਮੁਆਵਜ਼ੇ ਦਾ ਐਲਾਨ ਕਰੀ।ਓਹਨਾ ਕਿਹਾ ਕਿ ਸਾਰੀ ਸਰਕਾਰ ਜਨਤਾ ਦੀਆ ਇਹਨਾ ਅਹਿਮ ਸਮੱਸਿਆਵਾ ਦਾ ਹੱਲ ਕਰਨ ਦੀ ਬਜਾਏ ਸੰਭਾਵਤ ਦੋ ਮਹੀਨੇ ਤੋ ਬਾਅਦ ਹੋਣ ਵਾਲੀਆ ਗੁਜਰਾਤ ਚੋਣਾਂ ਦੇ ਪ੍ਰਚਾਰ,ਲਈ ਪੰਜਾਬ ਨੂੰ ਲਵਾਰਿਸ ਛੱਡ ਕੇ ਗੁਜਰਾਤ ਜਾ ਪਹੁੰਚੀ ਹੈ।ਆਗੂਆਂ ਸਰਕਾਰ ਨੂੰ ਚੇਤਾਵਨੀ ਦੇਂਦਿਆ ਕੇਹਾ ਕਿ ਪੰਜਾਬ ਸਰਕਾਰ ਜਿਸ ਤਰਾ ਪੰਜਾਬ ਦੇ ਲੋਕਾਂ ਦੇ ਮਸਲਿਆਂ ਨੂੰ ਅਣਗੌਲਿਆ ਕਰ ਰਹੀ ਹੈ ਇਸ ਦਾ ਉਸ ਨੂੰ ਅਵੱਸ਼ ਖਮਿਆਜਾ ਭੁਗਤਣਾ ਪਵੇਗਾ।ਵਫਦ ਵਿਚ ਕਲਵੰਤ ਸਿੰਘ ਰਾਮ ਦਵਾਲੀ,ਪ੍ਰਧਾਨ ਸੁਰਜੀਤ ਸਿੰਘ ਬਾਜਵਾ,ਸੁਲੱਖਣ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ ਸਿੰਘ ਪੂਰਾ,ਰਣਜੀਤ ਸਿੰਘ ਲਾਲੀ,ਸੁਰਜੀਤ ਸਿਘ,ਸਰਬਜੀਤ ਸਿੰਘ ਗੋਸਲ,ਬਲਬੀਰ ਸਿੰਘ ਉੱਚਾ ਧਕਾਲਾ ਅਤੇ ਹੀਰਾ ਸਿੰਘ ਆਦਿ ਸ਼ਾਮਿਲ ਸਨ


