ਦਰਖਾਸਤਾਂ ਨਿਪਟਾਉਣ ਦਾ ਕੰਮ ਸਮਾਂਬੱਧ ਕੀਤਾ ਗਿਆ ਹੈ
ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)- ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਨੇ ਜੋਸ਼ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਗੁਆਂਢੀ ਦੇਸ਼ ਮੁੜ ਡਰੋਨਾਂ ਰਾਹੀਂ ਨਸ਼ੀਲੇ ਪਦਾਰਥ ਅਤੇ ਹੋਰ ਵਿਸਫੋਟਕ ਸਮੱਗਰੀ ਭੇਜਣ ਵਿੱਚ ਲੱਗਾ ਹੋਇਆ ਹੈ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕੀਤਾ ਜਾ ਸਕੇ ਅਤੇ ਪੰਜਾਬ ਆਰਥਿਕ ਪੱਖੋਂ ਪੱਛੜ ਜਾਵੇ। ਇਸ ਲਈ ਬੀ.ਐਸ.ਐਫ ਬੜੀ ਮੁਸਤੈਦੀ ਨਾਲ ਬਾਰਡਰ ਦੇ ਪੰਜਾਬ ਪੁਲਸ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਪਾਕਿ ਦੀਆਂ ਕੋਝੀਆ ਹਰਕਤਾਂ ਨੂੰ ਅਸੀ ਕਾਮਯਾਬ ਹੋਣ ਦੇਵਾਂਗੇ।ਇਸ ਲਈ ਅਸੀ ਮੁਸਤੈਦ ਹੈ। ਜਿਸ ਕਰਕੇ ਡਰੋਨਾਂ ਤੋਂ ਆਉਣ ਵਾਲੀ ਸਮੱਗਰੀ ਦਾ ਰਸੀਵਰ ਪੰਜਾਬ ਵਿੱਚ ਕੌਣ ਹੈ, ਉਸ ’ਤੇ ਵੀ ਸਾਡੀ ਨਜਰ ਹੈ।
ਸ੍ਰੀ ਦੀਪਕ ਹਿਲੋਰੀ ਨੇ ਦੱਸਿਆ ਕਿ ਡਰੋਨਾਂ ਨੂੰ ਬਾਰਡਰ ਤੋਂ ਪੰਜਾਬ ਵਿੱਚ ਨਾ ਪ੍ਰਵੇਸ਼ ਹੋਣ ਲਈ ਇੱਕ ਨਵੀਂ ਟੇਕਨੋਲੋਜੀ ਦੀ ਸਿੱਖਿਅਤ ਪੰਜਾਬ ਪੁਲਸ ਅਤੇ ਬੀ.ਐਸ.ਐਫ ਲੈ ਰਹੀ ਹੈ ਤਾਂ ਜੋ ਬਾਰਡਰ ਬੈਲਟ ਤੋਂ ਡਰੋਨਾਂ ਨੂੰ ਉੱਡਣ ਹੀ ਨਾ ਦਿੱਤਾ ਜਾਵੇ ਅਤੇ ਉਨਾਂ ਨੂੰ ਨਵੀਂ ਟੈਕਨੋਲੋਜੀ ਨਾਲ ਪਾਕ ਦੀਆਂ ਹੱਦਾਂ ਵਿੱਚ ਤਹਿਸ਼ ਨਹਿਸ਼ ਕੀਤਾ ਜਾਵੇਗਾ। ਇਸ ਸਬੰਧੀ ਇਹ ਨਵੀਂ ਟੈਕਨੋਲੋਜੀ ਡਰੋਨਾਂ ਨਾਲ ਸਬੰਧਤ ਬੜੀ ਕਾਰਗਰ ਸਾਬਤ ਹੋਵੇਗੀ। ਥੋੜੇ ਸਮੇਂ ਤੱਕ ਡਰੋਨ ਆਉਣ ਤੋਂ ਪਹਿਲਾਂ ਹੀ ਪੰਜਾਬ ਦੀ ਧਰਤੀ ਤੋਂ ਇਹ ਨਸ਼ਟ ਕੀਤੇ ਜਾਣਗੇ। ਇਹ ਟੈਕਨੋਲੋਜੀ ਲਈ ਮਾਹਿਰ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਜਲਦੀ ਉਨਾਂ ਨੂੰ ਕਾਮਯਾਬੀ ਮਿਲੇਗੀ। ਪਾਕਿ ਨੂੰ ਸਮਝ ਜਾਣਾ ਚਾਹੀਦਾ ਹੈ ਕਿਅਸੀ ਅੱਜ ਤੱਕ ਪੰਜਾਬ ਵਿੱਚ ਆਪਣੀਆ ਕੋਝੀਆ ਹਰਕਤਾਂ ਜੋ ਕੀਤੀਆਂ ਹਨ, ਪੰਜਾਬ ਪੁਲਸ ਨੇ ਉਹ ਕਾਮਯਾਬ ਨਹੀਂ ਦਿੱਤੀਆ ਅਤੇ ਭਵਿੱਖ ਵਿੱਚ ਵੀ ਸਾਡੀ ਪੁਲਸ ਉਨਾਂ ਦਾ ਮਨਸੂਬੇ ਕਾਮਯਾਬ ਨਹੀਂ ਹੋਣ ਦੇਵੇਗੀ। ਪੰਜਾਬ ਵਿੱਚ ਲਾਅ ਐਂਡ ਆਰਡਰ ਬਰਕਰਾਰ ਰੱਖਿਆ ਜਾਵੇਗਾ। ਪੁਲਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਹਰ ਵੇਲੇ ਤੱਤਪਰ ਹੈ।
ਸ੍ਰੀ ਦੀਪਕ ਹਿਲੋਰੀ ਨੇ ਕਿਹਾ ਕਿ ਜਿਲੇ ਵਿੱਚ ਤਕਰੀਬਨ 1500 ਲੋਕਾਂ ਦੀਆਂ ਦਰਖਾਸਤਾਂ ਜੋ ਕਿ ਸਮਾਬੱਧ ਹਨ। ਜਲਦੀ ਹੀ ਨਿਪਟਾਰੇ ਲਈ ਯੋਗ ਕਰਮਚਾਰੀਆਂ ਨੂੰ ਭੇਜੀਆਂ ਗਈਆਂ ਹਨ ਤਾਂ ਜੋ ਇੰਨਾਂ ਦਾ ਹੱਲ ਜਲਦ ਕੀਤਾ ਜਾ ਸਕੇ। ਉਨਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਦੇ ਪੁਲਸ ਸਟੇਸ਼ਨ ’ਤੇ ਉਹ ਲੋਕ ਜਿੰਨਾਂ ਖਿਲਾਫ ਮੁਕੱਦਮੇ ਦਰਜ ਹਨ। ਜੋ ਜੇਲ ਕੱਟ ਕੇ ਆਏ ਹਨ ਜਾਂ ਲੜਾਈ ਝਗੜੇ ਦੌਰਾਨ ਵੀ ਐਫ.ਆਈ.ਆਰ ਵਗੈਰਾ ਹੋਈ ਹੈ ਅਤੇ ਹੁਣ ਉਹ ਕੀ ਕੰਮ ਕਰ ਰਹੇ ਹਨ, ਉਨਾਂ ਦਾ ਵੀ ਕਰੈਕਟਰ ਅਤੇ ਮੋਬਾਇਲ ਵੈਰੀਫਾਈ ਕੀਤਾ ਜਾ ਰਿਹਾ ਹੈ। ਜਿਸ ਦਾ ਰਿਕਾਰਡ ਪੁਲਸ ਨੂੰ ਲੋੜੀਦਾਂ ਹੋਵੇ, ਉਸਦੀ ਪੁਲਸ ਲੋੜ ਮੁਤਾਬਕ ਥਾਣੇ ਅੰਦਰ ਬੁਲਾ ਕੇ ਦੁਬਾਰਾ ਪੁੱਛਗਿੱਛ ਕਰ ਸਕਦੀ ਹੈ।
ਅੰਤ ਵਿੱਚ ਐਸ.ਐਸ.ਪੀ ਨੇ ਦੱਸਿਆ ਕਿ ਜੋ ਵੀ ਫਰਿਆਦੀ ਪੁਲਸ ਸਟੇਸ਼ਨਾਂ/ਚੌਂਕੀਆਂ ਵਿੱਚ ਦਰਖਾਸਤ ਦੇਣ ਵਾਸਤੇ ਆਵੇਗਾ, ਉਸ ਸਬੰਧੀ ਵੀ ਪੁਲਸ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਇੱਕ ਤਾਂ ਦਰਖਾਸਤ ਸਮਾਂਬੱਧ ਹੋਵੇਗੀ ਅਤੇ ਦੂਜੀ ਸ਼ਿਕਾਇਤ ਕਰਤਾ ’ਤੇ ਵੀ ਨਜਰ ਰੱਖੀ ਜਾਵੇਗੀ ਕਿ ਉਹ ਕਿਸ ਮਨੋਰਥ ਨਾਲ ਪੁਲਸ ਸਟੇਸ਼ਨ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਸਬੰਧੀ ਪੂਰੇ ਜਿਲੇ ਦੇ ਐਸ.ਐਚ.ਓਜ਼ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ।