ਗੁਰਦਾਸਪੁਰ, 12 ਅਪ੍ਰੈਲ (ਸਰਬਜੀਤ ਸਿੰਘ)–ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਐਸ ਜੀ ਪੀ ਸੀ ਪ੍ਰਧਾਨ ਭਾਈ ਧਾਮੀ ਸਾਹਿਬ ਵੱਲੋਂ ਸਿੱਖ ਧਰਮ ਦੇ ਕੌਮੀ ਮੁੱਦਿਆ ਨੂੰ ਛੱਡ ਕੇ ਬਾਦਲਾਂ ਦੀ ਡਿੱਗੀ ਸਿਆਸਤ ਨੂੰ ਹੋਂਦ’ਚ ਲਿਆਉਣ ਲਈ ਪਹਿਲਾਂ ਬੰਦੀ ਸਿੰਘਾਂ ਤੇ ਹੁਣ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਸਿਖਾਂ ਦੀ ਸੁਪਰੀਮ ਪਾਵਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸੀ ਦੁਰਵਰਤੋਂ ਕਰਨੀ ਅਤਿ ਨਿੰਦਣਯੋਗ ਪੰਥ ਵਿਰੋਧੀ ਵਰਤਾਰਾ ਹੈ, ਜਿਸ ਦੀ ਲੋਕਾਂ ਵਲੋਂ ਵੱਡੀ ਪੱਧਰ ਤੇ ਵਿਰੋਧਤਾ ਹੋ ਰਹੀ ਹੈ, ਇਸ ਕਰਕੇ ਜਥੇਦਾਰ ਸਾਹਿਬ ਅਤੇ sgpc ਪ੍ਰਧਾਨ ਭਾਈ ਧਾਮੀ ਵੱਲੋਂ ਕੀਤੇ ਜਾ ਰਹੇ ਪੰਥ ਵਿਰੋਧੀ ਵਰਤਾਰੇ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਚੰਡੀਗੜ੍ਹ ਦੀਆਂ ਬਰੂਹਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਕੌਮੀ ਮੁੱਦਿਆ ਨੂੰ ਲੈਕੇ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਢਾਹ ਲਾਉਣ ਵਾਲੀਆਂ ਨੀਤੀਆਂ ਨੂੰ ਛੱਡ ਕੇ ਸਿੱਖ ਪੰਥ ਪਰੱਸਤੀ ਵਾਲੀ ਨੀਤੀ ਤੇ ਪਹਿਰਾ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਕਿਹਾ ਬਾਦਲਕਿਆਂ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਪ੍ਰਧਾਨ ਐਸ ਜੀ ਪੀ ਸੀ ਨੂੰ ਪੰਥਕ ਮੁੱਦਿਆ ਤੋਂ ਦੂਰ ਕਰਕੇ ਆਪਣੀ ਸਿਆਸਤ ਲਈ ਮੌਹਰਾ ਬਣਾਉਣਾ ਪੰਥ ਵਿਰੋਧੀ ਵਰਤਾਰਾ ਹੈ, ਭਾਈ ਖਾਲਸਾ ਨੇ ਸਪਸ਼ਟ ਕੀਤਾ ਬੀਤੇ ਦਿਨੀਂ ਇਹਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਲੱਗੇ ਕੌਮੀ ਇਨਸਾਫ ਮੋਰਚੇ ਤੋਂ ਇਲੱਗ ਹੋ ਕੇ ਬਾਦਲੀ ਸਿਆਸਤ ਹਿਤ ਦਸਤਕ ਮੁਹਿੰਮ ਚਲਾਉਣਾ, ਬੰਦੀ ਸਿੰਘਾਂ ਨੂੰ ਤਨਖਾਹ ਦੇਣ ਦੀ ਪੇਸ਼ਕਸ਼ ਕਰਨਾ,ਜਥੇਦਾਰ ਸਾਹਿਬ ਤੇ ਪ੍ਰਧਾਨ ਭਾਈ ਧਾਮੀ ਵੱਲੋਂ ਅੰਮ੍ਰਿਤਪਾਲ ਦੀ ਸੁਰ ਤੇ ਸਰਬੱਤ ਖਾਲਸਾ ਬੁਲਾਉਣ,ਮੀਡੀਆ ਪੱਤਰਕਾਰਾਂ ਨਾਲ ਮੀਟਿੰਗ ਕਰਕੇ ਸੁਰੱਖਿਆ ਫੋਰਸਾਂ ਤੇ ਟਿਪਣੀ ਕਰਨਾ, ਅਤੇ ਹੁਣ ਨਕਲੀ 35 ਲੱਖ ਦਸਖਤੀ ਫਾਰਮ ਗਵਰਨਰ ਨੂੰ ਦੇਣ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੇ ਲੱਖਾਂ ਦਾ ਇਕੱਠ ਕਰਨ ਦੇ ਨਾਲ ਨਾਲ ਅੰਮ੍ਰਿਤਪਾਲ ਦੇ ਫੜੇ ਗਏ ਲੋਕਾਂ ਦੀ ਅਦਾਲਤੀ ਪੈਰਵਾਈ ਅਤੇ ਐਨ ਐਸ ਲਾ ਕੇ ਭੇਜੇਂ ਗਏ ਅਸਾਮ ਡਿਬਰੂਗੜ੍ਹ ਜੇਲ ਵਕੀਲਾਂ ਦੇ ਵਫ਼ਦ ਭੇਜਣ ਵਾਲਿਆਂ ਕਾਰਵਾਈਆਂ ਤੋਂ ਸਾਫ ਜ਼ਾਹਰ ਹੋ ਗਿਆ ਹੈ ਕਿ ਇਹ ਸਭ ਕੁਝ ਬਾਦਲਕਿਆਂ ਦੀ ਗਿਰੀ ਸਿਆਸਤ ਨੂੰ ਲਾਈਨ ਤੇ ਲਿਆਉਣ ਲਈ ਕੀਤਾ ਜਾ ਰਿਹਾ ਹੈ । ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਥੇਦਾਰ ਸਾਹਿਬ ਤੇ ਪ੍ਰਧਾਨ ਵੱਲੋਂ 35 ਲੱਖ ਨਕਲੀ ਦਸਖਤੀ ਫਾਰਮ ਗਵਰਨਰ ਨੂੰ ਦੇਣ ਤੋਂ ਪਹਿਲਾਂ ਲੱਖਾਂ ਲੋਕਾਂ ਦਾ ਇਕੱਠ ਅਕਾਲ ਤਖ਼ਤ ਸਾਹਿਬ ਤੇ ਸੱਦਣ ਵਾਲੀ ਨੀਤੀ ਦੀ ਨਿੰਦਾ ਕਰਦਿਆਂ ਸਪਸ਼ਟ ਕੀਤਾ ਕਿ ਇਹਨਾਂ ਸਾਰੇ ਕੌਮੀ ਮੁਦਿਆਂ ਨੂੰ ਲੈਕੇ ਪਹਿਲਾਂ ਹੀ ਸਮੁੱਚੀ ਸਿੱਖ ਕੌਮ ਵਲੋਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਹੈ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਇਸ ਦਾ ਭਰਵਾਂ ਸੰਯੋਗ ਕੀਤਾ ਜਾ ਰਿਹਾ ਹੈ ਅਤੇ ਇਸੇ ਹੀ ਕਰਕੇ ਮੋਰਚਾ ਦਿਨੋਂ ਦਿਨ ਚੜ੍ਹਦੀ ਕਲਾ ਵੱਲ ਵੱਧ ਰਿਹਾ ਹੈ । ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਅਪੀਲ ਕਰਦੀ ਹੈ ਉਹ ਬਾਦਲਾਂ ਦੀ ਸਿਆਸਤ ਲਈ ਅਕਾਲ ਤਖ਼ਤ ਸਾਹਿਬ ਤੇ ਐਸ.ਜੀ.ਪੀ.ਸੀ ਦੀ ਦੁਰਵਰਤੋਂ ਕਰਨੀ ਬੰਦ ਕਰਨ ਭਾਈ ਖਾਲਸਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੁਰੰਤ ਕਰਵਾਉਣ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਬਾਦਲਕਿਆਂ ਤੋਂ ਅਕਾਲ ਤਖ਼ਤ ਸਾਹਿਬ ਤੇ ਸ਼੍ਰੀ ਹਰਮਿੰਦਰ ਸਾਹਿਬ ਮੁਕਤ ਕਰਵਾ ਕੇ ਪੁਰਾਤਨ ਗੁਰਮਰਯਾਦਾ ਲਾਗੂ ਕਰਵਾਈ ਜਾ ਸਕੇ ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗੁਰਮੀਤ ਸਿੰਘ ਮੱਖੂ ਭਾਈ ਪਿਰਥੀ ਸਿੰਘ ਧਾਰੀਵਾਲ ਤੇ ਭਾਈ ਸਵਰਨ ਜੀਤ ਸਿੰਘ ਮਾਨੋਕੇ ਆਦਿ ਆਗੂ ਹਾਜ਼ਰ ਸਨ।


