ਪੰਜਾਬ ਸਰਕਾਰ ਨੇ ਆਪਣੀ ਮਜਬੂਰੀ ਨੂੰ ਮੁੱਖ ਰੱਖਦਿਆਂ ਮਨਰੇਗਾ ਸਕੀਮ ਨੂੰ ਕੇਂਦਰ ਸਰਕਾਰ ਵੱਲੋਂ ਬਦਲੇ ਨਾਮ ਅਨੁਸਾਰ ( ਜੀ ਰਾਮ ਜੀ) ਸਕੀਮ ਰੱਖ ਲਿਆ ਹੈ-ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਦਿੱਲੀ, ਗੁਰਦਾਸਪੁਰ, 28 ਜੂਨ (ਸਰਬਜੀਤ ਸਿੰਘ)– ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਸਕੀਮ ਰੱਖ ਦਿੱਤਾ ਤਾਂ ਸਭ ਤੋਂ ਪਹਿਲਾਂ ਕਾਂਗਰਸ ਪੂਰੇ ਸੂਬੇ ਵਿਚ ਇਸ ਦਾ ਜੱਮ ਕੇ ਵਿਰੋਧ ਕੀਤਾ ਅਤੇ ਗ਼ਰੀਬਾਂ ਨੂੰ ਭੜਕਾਇਆ ਕਿ ਭਾਜਪਾ ਗਰੀਬਾਂ ਦੇ ਹੱਕ ਖੋਹ ਰਹੀ ਹੈ ਪਰ ਅਸਲ ਵਿੱਚ ਇਹ ਸਕੀਮ ਨਰੇਗਾ ਕਾਂਗਰਸ ਰਾਜ਼ ਵਿਚ ਆਈ ਸੀ ਇਸ ਕਰਕੇ ਉਹ ਨਹੀਂ ਸੀ ਚਾਹੁੰਦੀ ਹੈ ਕਿ ਭਾਜਪਾ ਇਸ ਦਾ ਨਾਂ ਬਦਲ ਕੇ ਮਨਰੇਗਾ ਰੱਖ ਲਵੇ, ਅਤੇ ਇਸੇ ਤਰ੍ਹਾਂ ਹੀ ਆਪ ਪਾਰਟੀ ਨੇ ਪੰਜਾਬ ਵਿਧਾਨ ਸਭਾ ਸਪੈਸ਼ਲ ਇਜਲਾਸ ਬੁਲਾਕੇ ਜੀ ਰਾਮ ਜੀ ਸਕੀਮ ਨੂੰ ਰੱਖ ਕਰਦਿਆਂ ਇਸ ਨੂੰ ਮਨਰੇਗਾ ਦੇ ਨਾਮ ਤੇ ਚਲਾਉਂਣ ਦੀ ਕੋਸ਼ਿਸ਼ ਕੀਤੀ ਤੇ ਕੇਂਦਰ ਨੇ ਪੈਸਾਂ ਬੰਦ ਕਰ ਦਿੱਤਾ ਕਿ ਜਦੋਂ ਤੁਸੀਂ ਜੀ ਰਾਮ ਜੀ ਸਕੀਮ ਨੂੰ ਰੱਦ ਹੀ ਕਰ ਦਿੱਤਾ ਹੈ ਤਾਂ ਪੈਸੇ ਕਾਹਦਾ ਦਈਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣੇ ਇਸ ਫੈਸਲੇ ਤੋਂ ਯੂ ਟਰਨ ਲੈਂਦਿਆਂ ਕੇਂਦਰ ਸਰਕਾਰ ਵੱਲੋਂ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਸਕੀਮ ਹੀ ਰੱਖ ਲਿਆ ਸਰਕਾਰ ਦੇ ਇਸ ਫੈਸਲੇ ਤੇ ਵਿਰੋਧੀ ਧਿਰ ਦੇ ਆਗੂ ਸਰਕਾਰ ਪੂਰੀ ਤਰ੍ਹਾਂ ਘੇਰ ਰਹੇ ਹਨ ਅਤੇ ਕਹੇ ਰਹੇ ਹਨ ਕਿ ਪੰਜਾਬ ਸਰਕਾਰ ਦਾ ਭਾਜਪਾ ਨਾਲ ਇਸ ਸਬੰਧੀ ਕੋਈ ਵਿਸ਼ੇਸ਼ ਫੈਸਲਾ ਹੋ ਗਿਆ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਜੀ ਰਾਮ ਜੀ ਸਕੀਮ ਰੱਖਣ ਵਾਲੇ ਨਾਮ ਨੂੰ ਸਵੀਕਾਰ ਕਰਨ ਦੀ ਸ਼ਲਾਘਾ ਅਤੇ ਇਸ ਨੂੰ ਦੇਰ ਆਏ ਦਰੁਸਤ ਆਏ ਦਾ ਦਰਜਾ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਗਰੀਬ ਲੋਕਾਂ ਨੂੰ ਨਾਮ ਰੱਖਣ ਨਾਲ ਕੀ ਮਤਲਬ ਉਹਨਾਂ ਨੂੰ ਤਾਂ ਰੋਜ਼ਗਾਰ ਚਾਹੀਦੀ ਹੈ ਅਤੇ ਉਸ ਦਾ ਪੈਸਾ ਵੇਲੇ ਸਿਰ ਦਿੱਤਾ ਜਾ ਸਕੇ, ਭਾਈ ਖਾਲਸਾ ਨੇ ਕਿਹਾ ਕਾਂਗਰਸ ਨੇ ਵੀ ਇਸ ਵਿਸੇ ਗ਼ਰੀਬ ਲੋਕਾਂ ਨੂੰ ਭਾਜਪਾ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ, ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਵੀ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ ਭਾਜਪਾ ਵੱਲੋਂ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖੇ ਨਾਂਮ ਨੂੰ ਰੱਦ ਕਰ ਦਿੱਤਾ ਸੀ, ਭਾਈ ਖਾਲਸਾ ਨੇ ਕਿਹਾ ਪਤਾ ਨਹੀਂ ਪੰਜਾਬ ਸਰਕਾਰ ਨੇ ਆਪਣੀ ਕੇਹੜੀ ਮਜਬੂਰੀ ਕਾਰਨ ਆਪਣੇ ਫੈਸਲੇ ਤੋਂ ਯੂ ਟਰਨ ਲੈਂਦਿਆਂ ਭਾਜਪਾ ਵੱਲੋਂ ਦਿੱਤੇ ਨਾਮ ਜੀ ਰਾਮ ਜੀ ਸਕੀਮ ਤਹਿਤ ਕੰਮ ਕਰਨ ਦਾ ਫੈਸਲਾ ਲਿਆ ਹੈ, ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਸੈਫਲੇ ਦਾ ਸਵਾਗਤ ਕਰਦੀ ਹੈ ਕਿਉਂਕਿ ਇਸ ਨਾਲ ਗਰੀਬ ਆਦਮੀ ਨੂੰ ਮਨਰੇਗਾ ਤਹਿਤ 110 ਰੋਜ਼ਗਾਰ ਦਾ ਰੋਜ਼ਗਾਰ ਮਿਲ ਜਾਵੇਗਾ ਅਤੇ ਪੈਸੇ ਵੀ ਜਲਦੀ ਮਿਲ ਜਾਣਗੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਕਾਰਕੁਨ ਹਾਜ਼ਰ ਸਨ ।।

Leave a Reply

Your email address will not be published. Required fields are marked *