ਹਜੂਰ ਸਾਹਿਬ ਨਾਂਦੇੜ, ਗੁਰਦਾਸਪੁਰ, 28 ਜੂਨ (ਸਰਬਜੀਤ ਸਿੰਘ)–ਮਹਾਰਾਸ਼ਟਰ ਸਰਕਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ 1956 ਵਾਲੇ ਪ੍ਰਬੰਧਕੀ ਬੋਰਡ ਐਕਟ ‘ਚ ਸੋਧ ਕਰਕੇ ਸਿੱਖਾਂ ਦੀ ਗਿਣਤੀ ‘ਚ ਕਟੌਤੀ ਅਤੇ ਸਰਕਾਰੀ ਬਾਹਰੀ ਬੰਦਿਆਂ ਨੂੰ ਅਡਜੱੱਸਟ ਕਰਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਸਾਰਾ ਸਰਕਾਰੀ ਹੱਥਾਂ ਵਿੱਚ ਲਿਆ ਜਾ ਰਿਹਾ ਸੀ ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਪੰਥਕ ਜਥੇਬੰਦੀਆਂ ਦੇ ਨਾਲ਼ ਨਾਲ਼ ਪੂਰੇ ਵਿਸ਼ਵ ਦੇ ਸਿੱਖਾਂ ਨੇ ਇਸ ਦਾ ਜਬਰਦਸਤ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਮਹਾਰਾਸ਼ਟਰ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ 1956 ਵਾਲੇ ਪ੍ਰਬੰਧਕੀ ਬੋਰਡ ਐਕਟ ‘ਚ ਸੋਧ ਕਰਕੇ ਮਹਾਰਾਸ਼ਟਰ ਸਰਕਾਰ ਦੀ ਮਨਮਰਜ਼ੀ ਨਹੀਂ ਚੱਲੇਗੀ, ਕਿਉਂਕਿ ਹਜ਼ੂਰ ਸਾਹਿਬ ਸਿੱਖਾਂ ਦਾ ਮਹਾਨ ਤਖ਼ਤ ਹੈ ਅਤੇ ਇਸ ਵਿੱਚ ਕੋਈ ਵੀ ਸਰਕਾਰੀ ਦਖ਼ਲਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ? ਇਸੇ ਹੀ ਕਰਕੇ ਹੁਣ ਮਹਾਰਾਸ਼ਟਰ ਸਰਕਾਰ ਨੇ ਆਪਣੇ ਇਸ ਫ਼ੈਸਲੇ ਤੋਂ ਪਲਟੀ ਮਾਰਦਿਆਂ ਅਜੇ 1956 ਦੇ ਪ੍ਰਬੰਧਕੀ ਬੋਰਡ ਐਕਟ ਵਿੱਚ ਕੋਈ ਵੀ ਛੇੜਛਾੜ ਕਰਨ ਤੋਂ ਪੈਰ ਪਿਛਾਂਹ ਸੁੱਟ ਲਿਆ ਹੈ, ਜੋ ਮਹਾਰਾਸ਼ਟਰ ਸਰਕਾਰ ਦਾ ਵਧੀਆ ਸ਼ਲਾਘਾਯੋਗ ਤੇ ਸਿੱਖਾ ਦੀ ਮੰਗ ਵਾਲਾਂ ਇਤਿਹਾਸਕ ਫੈਸਲਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ 1956 ਵਾਲੇ ਪ੍ਰਬੰਧਕੀ ਬੋਰਡ ਐਕਟ ‘ ਚ ਸੋਧ ਕਰਨ ਵਾਲ਼ੀ ਕਾਰਵਾਈ ਤੋਂ ਹਾਲ ਦੀ ਘੜੀ ਪਿੱਛੇ ਹਟਣ ਵਾਲੇ ਪੈਂਤੜੇ ਦੀ ਸ਼ਲਾਘਾ ਕਰਦੀ ਹੋਈ ਮਹਾਰਾਸ਼ਟਰ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਦੇ ਪ੍ਰਬੰਧ ਦਾ ਮਾਮਲਾ ਸਿੱਖਾਂ ਦੀਆਂ ਆਤਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਸ ਵਿੱਚ ਬਾਹਰੀ ਤੇ ਸਰਕਾਰੀ ਦਖਲ ਅੰਦਾਜੀ ਬਿਲਕੁਲ ਪ੍ਰਵਾਨ ਨਹੀਂ ਕੀਤੀ ਜਾਵੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ 1956 ਵਾਲੇ ਪ੍ਰਬੰਧਕੀ ਬੋਰਡ ਐਕਟ ‘ਚ ਸੋਧ ਕਰਨ ਵਾਲ਼ੀ ਕਾਰਵਾਈ ਤੋਂ ਹਾਲ ਦੀ ਘੜੀ ਪਿਛੇ ਹਟਣ ਵਾਲੇ ਪੈਂਤੜੇ ਦੀ ਸ਼ਲਾਘਾ ਅਤੇ ਬੋਰਡ’ਚ ਸਰਕਾਰੀ ਤੇ ਬਾਹਰੀ ਦਖ਼ਲ ਅੱਦਾਜੀ ਨਾ ਕਰਨ ਦੀ ਮਹਾਰਾਸ਼ਟਰ ਸਰਕਾਰ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਮਹਾਂਰਾਸ਼ਟਰ ਸਰਕਾਰ ਨੇ ਅਜਿਹਾ ਕਰਕੇ ਬਹੁਤ ਹੀ ਮਹੱਤਵਪੂਰਨ ਤੇ ਸ਼ਲਾਘਾਯੋਗ ਫ਼ੈਸਲਾ ਲਿਆ ਹੈ ਕਿਉਂਕਿ ਜਦੋਂ ਤੋਂ ਮਹਾਂਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ 1956 ਵਾਲੇ ਪ੍ਰਬੰਧਕੀ ਐਕਟ ਵਿੱਚ ਸੋਧ ਕਰਕੇ ਸਰਕਾਰੀ ਦਖ਼ਲਅੰਦਾਜ਼ੀ ਵਧਾਉਣ ਦੀ ਗੱਲ ਕੀਤੀ ਸੀ ਤਾਂ ਸਿਖਾਂ ਵਿੱਚ ਹਾਹਾਕਾਰ ਮੱਚ ਗਈ ਸੀ , ਭਾਈ ਖਾਲਸਾ ਨੇ ਕਿਹਾ ਹੁਣ ਮਹਾਰਾਸ਼ਟਰ ਸਰਕਾਰ ਨੇ ਇਸ ਸਬੰਧੀ ਸਮੂਹ ਤਖ਼ਤ ਸਾਹਿਬਾਨਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਹੋਰ ਧਾਰਮਿਕ ਬੁਧੀਜੀਵੀਆਂ ਦੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਕੋਈ ਫੈਸਲਾ ਲੈਣ ਦੀ ਗੱਲ ਆਖ ਕੇ ਫਿਲਹਾਲ ਅਜੇ ਸੋਧ ਕਰਨ ਵਾਲੇ ਫੈਸਲੇ ਤੋਂ ਪਿੱਛੇ ਹਟਣਾ ਚੰਗਾ ਸਮਝਿਆ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੈ ਕਿਉਂਕਿ ਮਹਾਂਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ 1956 ਵਾਲੇ ਪ੍ਰਬੰਧਕੀ ਐਕਟ’ਚ ਸੋਧ ਕਰਨ ਵਾਲੇ ਫੈਸਲੇ ਤੋ ਬਾਅਦ ਸਿਖਾਂ ਵਿੱਚ ਵੱਡਾ ਵਿਰੋਧ ਵੇਖਣ ਨੂੰ ਮਿਲਿਆ ਸੀ ਅਤੇ ਸਰਕਾਰ ਨੇ ਹੁਣ ਇਸ ਫ਼ੈਸਲੇ ਤੋਂ ਹਾਲ ਦੀ ਘੜੀ ਪਿਛੇ ਹਟਣ ਵਾਲਾਂ ਵਧੀਆ ਫੈਸਲਾ ਲਿਆ ਹੈ ਅਸੀਂ ਸਰਕਾਰ ਦੇ ਧੰਨਵਾਦੀ ਹਾਂ,ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਕਮਾਲ ਕੇ, ਭਾਈ ਜੱਸਾ ਸਿੰਘ ਬਿਆਸ ਅਤੇ ਬੀਬੀ ਸੰਦੀਪ ਕੌਰ ਖਾਲਸਾ ਜਲਾਲਾਬਾਦ ਆਦਿ ਕਾਰਕੁੰਨ ਹਾਜਰ ਸਨ ।


