ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)—ਖਡੂਰ ਸਾਹਿਬ ਦੇ ਗ੍ਰੰਥੀ ਸੁਖਚੈਨ ਸਿੰਘ ਪਿੰਡ ਬਾਣੀਆਂ ਦੀ ਲੱਤ ਵੱਢ ਕੇ ਨਾਲ ਲੈ ਜਾਣ ਤੇ ਹੋਰ ਅੰਗਾਂ ਦੀ ਬੇਰਹਿਮੀ ਨਾਲ ਵੱਢ ਟੁੱਕ ਕੀਤੀ ਗਈ, ਜਿਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ,ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ,ਪੁਲਿਸ ਇਸ ਘਟਨਾ ਦੀ ਫੁੱਟਰੇਜ ਰਾਹੀਂ ਦੋਸ਼ੀਆਂ ਦੀ ਭਾਲ ਤੇ ਘਟਨਾ ਦੀ ਇਨਕੁਆਰੀ ਕਰ ਰਹੀ ਹੈ ,ਲੋਕ ਇਸ ਘਟਨਾ ਦੀ ਪੂਰੀ ਨਿੰਦਾ ਕਰਦੇ ਹੋਏ ਸਚਾਈ ਦੀ ਜਾਣਕਾਰੀ ਮੰਗ ਰਹੇ ਹਨ,ਕਿ ਆਖਿਰ ਦੋਸ਼ੀਆਂ ਨੂੰ ਇਕ ਗੁਰੂ ਕੇ ਵਜ਼ੀਰ ਮੰਨੇਂ ਜਾਂਦੇ ਗ੍ਰੰਥੀ ਸੁਖਚੈਨ ਸਿੰਘ ਦੀ ਲੱਤ ਵੱਢ ਕੇ ਨਾਲ ਲੈ ਜਾਣ ਅਤੇ ਉਂਗਲਾਂ ਵੱਢ ਕੇ ਬੇਰਹਿਮੀ ਨਾਲ ਜ਼ਖ਼ਮੀ ਕਰਨ ਦੀ ਦਰਦਨਾਕ ਵਾਰਦਾਤ ਨੂੰ ਅੰਜਾਮ ਕਿਉਂ ਦੇਣਾ ਪਿਆ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਇਸ ਵਾਰਦਾਤ ਦੀ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਉਣ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਖੰਡੂਰ ਸਾਹਿਬ ਦੇ ਗ੍ਰੰਥੀ ਸੁਖਚੈਨ ਸਿੰਘ ਦੀ ਕੁੱਝ ਦੋਸ਼ੀਆਂ ਵੱਲੋਂ ਲੱਤ ਵੱਢ ਕੇ ਨਾਲ ਲੈ ਜਾਣ ਤੇ ਉਂਗਲਾਂ ਸਮੇਤ ਵੱਢ ਟੁੱਕ ਕਰਕੇ ਬੇਰਹਿਮੀ ਨਾਲ ਜ਼ਖ਼ਮੀ ਕਰਨ ਵਾਲੀ ਘਟਨਾ ਦੀ ਨਿੰਦਾ, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਸਰਕਾਰ ਤੋਂ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਨ੍ਹਾਂ ਕਿਹਾ ਇਹ ਸਰਕਾਰ ਨੂੰ ਜਿਥੇ ਦੋਸ਼ੀਆਂ ਨੂੰ ਫੜਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਉਥੇ ਲੋਕਾਂ ਨੂੰ ਇਸ ਦਰਦਨਾਕ ਘਟਨਾ ਦੀ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਨਿੰਦਾ ਕਰਦੀ ਹੈ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਪੀੜਤ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ । ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸੁਖਚੈਨ ਸਿੰਘ ਫਿਰੋਜ਼ਪੁਰੀਆ਼਼ ਤੇ ਪਿਰਥੀ ਸਿੰਘ ਧਾਰੀਵਾਲ ਆਦਿ ਆਗੂ ਹਾਜਰ ਸਨ ।