ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)–ਗੁਰੂ ਰਵਿਦਾਸ ਮਹਾਰਾਜ ਜੀ ਦੀ 17 ਵੀਂ (ਦਮੜੀ ਸੋਭਾ ਯਾਤਰਾ) ਅਜ ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਆਦਮਪੁਰ ਤੋਂ ਸੰਤ ਬਾਬਾ ਨਿਰਮਲ ਦਾਸ ਜੌੜੇ ਦੀ ਪ੍ਰੇਰਨਾ, ਬੀਬੀ ਸੰਤੋਸ਼ ਕੁਮਾਰੀ ਅਤੇ ਸਮੂਹ ਸੰਤ ਸਮਾਜ ਦੀ ਦੇਖ ਰੇਖ ਹੇਠ ਦੇ ਨਾਲ ਨਾਲ ਪੰਜ ਪਿਆਰੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ’ਚ ਅਰੰਭ ਹੋਈ ਜੋਂ ਗੁਰੂ ਜਸ ਕਰਦੀ ਹੋਈ ਹਰਿ ਕੀ ਪਉੜੀ ਹਰਦੁਆਰ ਪਹੁਚੇਗੀ ਇਸ ਸ਼ੋਭਾ ਯਾਤਰਾ ਦੇ ਰਹਿਣ ਸਹਿਣ ਅਤੇ ਰੁਕਣ ਵਾਲੇ ਪੜਾਵਾਂ ਲੰਗਰ ਤੇ ਰਹਾਇਸ਼ ਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ ਇਹ ਸ਼ੋਭਾ ਯਾਤਰਾ ਜਲੰਧਰ ਫਗਵਾੜਾ ਗੁਰਾਇਆ ਤੇ ਹੋਰ ਵਖ ਵਖ ਸ਼ਹਿਰਾਂ ਤੋਂ ਹੁੰਦੀ ਹੋਈ ਹਰਿ ਕੀ ਪਉੜੀ ਹਰਦੁਆਰ ਵੱਲ ਰਵਾਨਾ ਹੋਏ ਗੀ । ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਸ਼ੋਭਾ ਯਾਤਰਾ ਦੀ ਅਰੰਭਤਾ ਮੋਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸੰਤ ਸਮਾਜ ਦੇ ਮੁੱਖ ਬੁਲਾਰੇ ਅਤੇ ਮੁੱਖ ਪ੍ਰਬੰਧਕ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨਾਲ ਸ਼ੋਭਾ ਯਾਤਰਾ ਸਬੰਧੀ ਟੈਲੀਫੋਨ ਤੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਇਕ ਲਿਖਤੀ ਪ੍ਰੈਸ ਰਾਹੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਿੱਤੀ । ਉਹਨਾਂ ਦਸਿਆ ਇਸ ਸ਼ੋਭਾ ਯਾਤਰਾ ਵਿੱਚ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਤੋਂ ਇਲਾਵਾ ਸੰਤ ਨਿਰਮਲ ਦਾਸ ਜੀ ਜੌੜੇ, ਸੰਤ ਸੁਰਿੰਦਰ ਹੀਰਾ ਜੀ, ਸੰਤ ਸਰਵਣ ਦਾਸ, ਜਥੇਦਾਰ ਗੁਰਦੇਵ ਸਿੰਘ ਤਰਨਾ ਦਲ, ਸੰਤ ਪਰਮਜੀਤ ਦਾਸ, ਸੰਤ ਬਾਬਾ ਇੰਦਰ ਦਾਸ ਤੋਂ ਇਲਾਵਾ ਕਈ ਧਾਰਮਿਕ, ਸਿਆਸੀ ਸਮਾਜਿਕ ਜਥੇਬੰਦੀਆਂ ਦੇ ਆਗੂ ਤੇ ਪੁਲਿਸ ਪ੍ਰਸ਼ਾਸਨ ਅਧਿਕਾਰੀ ਸ਼ਾਮਲ ਸਨ।