ਬੇਮੌਸਮੀ ਬਾਰਸ਼, ਝੱਖੜ ਅਤੇ ਗੜੇਮਾਰੀ ਕਾਰਨ ਖਰਾਬ ਹੋਈ ਕਣਕ ਦੀ ਫਸਲ ਅਤੇ ਹੋਰ ਸਬਜੀਆ ਦਾ 100 ਫੀਸਦ ਮੁਆਵਜਾ ਦੇਣ ਦੀ ਕੀਤੀ ਮੰਗ

ਗੁਰਦਾਸਪੁਰ

ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)– ਕਿਸਾਨ ਜਾਗਰੂਕਤਾ ਮੁਹਿੰਮ” ਤਹਿਤ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੀ ਵਿਸ਼ੇਸ਼ ਮੀਟਿੰਗ ਪਿੰਡ ਮੁਸਤਫ਼ਾਪੁਰ ਨੇੜੇ (ਵਡਾਲਾ ਬਾਂਗਰ) ਵਿਖੇ ਮਲੂਕ ਸਿੰਘ ਪੰਨੂੰ ਦੇ ਗ੍ਰਹਿ ਵਿਖੇ ਬਲਰਾਜ ਸਿੰਘ ਗੁਰਚੱਕ ਦੀ ਪ੍ਰਧਾਨਗੀ ਵਿੱਚ ਹੋਈ।ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਸੂਬਾ ਜਨਰਲ ਸਕੱਤਰ ਕੰਵਲਜੀਤ ਸਿੰਘ ਖੁਸ਼ਹਾਲਪੁਰ, ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਖਾਸਾ ਵਾਲਾ, ਸੂਬਾ ਲੀਗਲ ਅਡਵਾਈਜ਼ਰ ਪ੍ਰਭਜੋਤ ਸਿੰਘ ਕਾਹਲੋਂ, ਵਿਸ਼ੇਸ਼ ਤੌਰ ਤੇ ਹਾਜਰ ਹੋਏ ਇਸ ਮੌਕੇ 5 ਪਿੰਡਾਂ ਦੀਆਂ ਇਕਾਈਆਂ ਦਾ ਗਠਨ ਵੀ ਕੀਤਾ ਗਿਆ।


ਕੇਂਦਰ ਸਰਕਾਰ ਤੋਂ ਫਸਲਾਂ ਦੇ ਭਾਅ ਡਾ. ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ ਲੈਣ,ਕਿਸਾਨਾਂ ਅਤੇ ਮਜ਼ਦੂਰਾਂ ਦੀ ਸੰਪੂਰਨ ਕਰਜ਼ ਮੁਕਤੀ,ਖੇਤੀ ਮਸ਼ੀਨਰੀ ਅਤੇ ਖੇਤੀ ਸੰਦਾਂ ਤੋਂ ਜੀਐਸਟੀ ਹਟਾਉਣੀ,ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਵਿਰੁੱਧ ਕਿਸਾਨਾਂ ਨੂੰ ਲਾਮਬੰਦ ਕਰਦਿਆਂ ਹੋਇਆਂ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਬੇਮੌਸਮੀ ਬਾਰਸ਼, ਝੱਖੜ ਅਤੇ ਗੜੇਮਾਰੀ ਕਾਰਨ ਖਰਾਬ ਹੋਈ ਕਣਕ ਦੀ ਫਸਲ,ਸਬਜ਼ੀਆਂ, ਚਾਰਾ,ਅਤੇ ਬਾਗਾਂ ਆਦਿ ਹੋਰ ਫਸਲਾਂ ਦੇ ਹੋਏ ਨੁਕਸਾਨ ਦਾ ਸੌ ਫ਼ੀਸਦੀ ਮੁਆਵਜ਼ਾ ਦਿੱਤਾ ਜਾਵੇ।
ਕਿਸਾਨ ਆਗੂ ਕੰਵਲਜੀਤ ਸਿੰਘ ਖੁਸ਼ਹਾਲਪੁਰ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਮੁਆਵਜ਼ਾ ਜਾਰੀ ਕਰਨ ਵਿਚ ਟਾਲਮਟੋਲ ਦੀ ਨੀਤੀ ਅਪਣਾਈ ਤਾਂ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਅਰੰਭੇਗੀ।
ਇਸ ਮੌਕੇ ਪਿੰਡ ਮੁਸਤਫਾਪੁਰ ਤੋਂ ਮਲੂਕ ਸਿੰਘ, ਬਿਕਰਮਜੀਤ ਸਿੰਘ, ਭੁਪਿੰਦਰ ਸਿੰਘ, ਕੇਵਲ ਸਿੰਘ,ਮਨਜੀਤ ਸਿੰਘ, ਜਗਤਾਰ ਸਿੰਘ,ਸੁਰਜੀਤ ਸਿੰਘ ਬਲਜੀਤ ਸਿੰਘ ਅਠਵਾਲ, ਸਰਪੰਚ ਗੁਰਚਰਨ ਸਿੰਘ ਅਠਵਾਲ,ਸਰਪੰਚ ਗੁਰਵਿੰਦਰ ਸਿੰਘ ਸ਼ਾਹਪੁਰ ਅਮਰਗੜ੍ਹ, ਨੰਬਰਦਾਰ ਗੁਰਦੇਵ ਸਿੰਘ ਭੰਡਾਲ, ਰਜਿੰਦਰ ਸਿੰਘ ਕਾਜੀਪੁਰ,ਡਾਕਟਰ ਸੰਤੋਖ ਮਸੀਹ,ਮੁਨੀਰ ਮਸੀਹ ਘਣੀਆਂ,ਬਖਸ਼ਿਸ਼ ਸਿੰਘ ਮੰਗਲ ਸਿੰਘ ਕੁਲਤਾਰ ਸਿੰਘ ਹਰਵਿੰਦਰ ਸਿੰਘ ਸਰਦੂਲ ਸਿੰਘ, ਬਾਵਾ ਲਾਲ,ਕਾਰਜ ਸਿੰਘ ਸੁਖਜੀਤ ਸਿੰਘ ਸੁੱਚਾ ਸਿੰਘ ਆਦਿ ਕਿਸਾਨ ਹਾਜ਼ਰ ਸਨ

Leave a Reply

Your email address will not be published. Required fields are marked *