ਮਾਨਸਾ, ਗੁਰਦਾਸਪੁਰ, 21 ਜੂਨ (ਸਰਬਜੀਤ ਸਿੰਘ)– ਸੈਂਟਰਲ ਪਾਰਕ ਵਾਤਾਵਰਣ ਸਧਾਰ ਕਮੇਟੀ ਦੇ ਆਗੂਆਂ ਕਾਮਰੇਡ ਰਾਜਵਿੰਦਰ ਰਾਣਾ ਸ਼ਮਸ਼ੇਰ ਸਿੰਘ ਮੇਜਰ ਸਿੰਘ ਫੌਜੀ , ਅਸੋ਼ੋਕਸਪੋਲੀਆ ਨੇ ਅੱਜ ਯੋਗਾ ਦਿਵਸ ਦੇ ਮੌਕੇ ਪਾਰਕ ਦੀ ਸੁੰਦਰਤਾ ਬਹਾਲ ਰੱਖਣ ਲਈ ਪੁਨਮ ਸਿੰਘ ਏ ਡੀ ਸੀ (ਵਿਕਾਸ) ਮਾਨਸਾ ਨੂੰ ਇਕ ਮੰਗ ਪੱਤਰ ਦਿਤਾ।
ਕਮੇਟੀ ਨੇ ਉਨਾ ਦੇ ਧਿਆਨ ਵਿਚ ਲਿਆਦਾ ਕਿ ਪਾਰਕ ਵਿਚ ਸੈਰ ਕਰਨ ਵਾਲੇ ਵੱਡੇ ਟਰੈਕ ਦੀਆਂ ਦੋਨੋ ਸਾਇਡਾ ਤੇ ਜੰਗਲੀ ਘਾਹ ਦੀ ਕਟਾਈ ਕਰਵਾਈ ਜਾਵੇ ,ਟਰੈਕ ਦੀਆਂ ਲਾਇਟਾਂ ਚਲਵਾਇਆਂ ਜਾਣ ਅਤੇ ਖੂੰਖਾਰ ਕੁੱਤਿਆਂ ਨੂੰ ਪਾਰਕ ਵਿਚੋ ਬਾਹਰ ਕੱਢਿਆ ਜਾਵੇ ਤਾਂ ਕਿ ਸ਼ਹਿਰ ਵਾਸੀ ਬੇ-ਖੌਫ ਸੈਰ ਕਰ ਸਕਣ।ਪਾਰਕ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਵਾਲੇ ਫੁਹਾਰੇ ਅਤੇ ਸਵਿਮਗ ਪੂਲ ਲਮੇਂ ਸਮੇਂ ਤੋ ਬੰਦ ਪਏ ਹਨ। ਪਾਰਕ ਦੇ ਘਾਹ ਅਤੇ ਦਰਖਤਾਂ ਦੀ ਕਾਂਟ-ਛਾਂਟ ਵੀ ਸਮੇਂ ਸਿਰ ਨਹੀ ਕੀਤੀ ਜਾਂਦੀ। ਚਿਲਡਰਨ ਪਾਰਕ ਦੇ ਝੂਲੇ ,ਪੀਘਾਂ ਅਤੇ ਓਪਨ ਜਿੰਮ ਦੀਆਂ ਕਾਫੀ ਮਸ਼ੀਨਾ ਟੁੱਟੀਆਂ ਪਈਆਂ ਹਨ।ਕਮੇਟੀ ਨੇ ਇਹ ਔਂਕੜਾ ਜਲਦੀ ਤੋਂ ਜਲਦੀ ਹੱਲ ਕਰਨ ਲਈ ਕਿਹਾ।ਇਸ ਮੌਕੇ ਏ ਡੀ ਸੀ ਮਾਨਸਾ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਸਮਸਿਆਵਾਂ ਦਾ ਜਲਦੀ ਹੱਲ ਕਰਨਗੇ। ਇਸ ਸਮੇਂ ਨਰੇਸ਼ ਗੋਇਲ,ਨਰੰਜਣ ਸਿੰਘ ਅਜੇ ਕੁਮਾਰ, ਸੂਬੇਦਾਰ,ਭੋਲਾ ਸਿੰਘ ਝੰਡੂਕੇ, ਗੁਰਪ੍ਰੀਤ ਸਿੰਘ ਹਰਮੇਲ ਸਿੰਘ ਠੇਕੇਦਾਰ, ਰਾਜਿੰਦਰ ਸਿੰਘ ਠੇਕੇਦਾਰ, ਰਾਜਿੰਦਰ ਪ੍ਰਸਾਦ, ਸਿੰਘ ਅਤੇ ਰਾਹੁਲ ਕਮਾਰ ਆਦਿ ਹਾਜ਼ਰ ਸਨ।


