ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)–ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 92ਵੇਂ ਸ਼ਹੀਦੀ ਦਿਵਸ ਮੌਕੇ ਬਾਬਾ ਬੋਹੜ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਚੌਥਾ ਨਾਟਕ ਮੇਲਾ 23 ਮਾਰਚ ਨੂੰ ਸਵ. ਗੁਰਪ੍ਰੀਤ ਸਿੰਘ ਕਾਕਾ ਯਾਦਗਾਰੀ ਨੈਚਰ ਪਾਰਕ, ਕਮਾਲੋ (ਬਠਿੰਡਾ) ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਵਿੱਚ ਗੁਰਵਿੰਦਰ ਬਰਾੜ ਗਾਇਕ ਅਤੇ ਗੀਤਕਾਰ, ਸੁਖਦਰਸ਼ਨ ਸਿੰਘ ਨੱਤ ਮੁੱਖ ਬੁਲਾਰੇ ਰੈਡੀਕਲ ਪੀਪਲ ਫਾਰਮ, ਉਧੈਵੀਰ ਸਿੱਧੂ ਇੰਟਰਨੈਸ਼ਨਲ ਸ਼ੂਟਰ ਗੋਲਡ ਮੈਡਲ ਜੇਤੂ, ਸਿਕੰਦਰ ਡੂੰਢੀਕੇ ਚਿੱਟੇ ਦੀ ਦਲ-ਦਲ ਵਿੱਚੋਂ ਨੌਜਵਾਨਾਂ ਨੂੰ ਬਾਹਰ ਕੱਢਣ ਵਾਲੇ, ਹਰਭਗਵਾਨ ਪੀਖੀ ਮੁੱਖ ਬੁਲਾਰੇ ਸੁਭਾਸ਼ ਬਿੱਟੂ ਲੋਕ ਕਲਾ ਮੰਚ ਮਾਨਸਾ, ਪ੍ਰੋ. ਅਜਮੇਰ ਸਿੰਘ ਔਲਖ, ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਜੀਵਨੀ ਦੇ ਆਧਾਰਿਤ ਦਸਤਾਵੇਜੀ ਫਿਲਮ ਨਾਟਕ ਅਤੇ ਇੰਕਲਾਬੀ ਗੀਤ ਸੰਗੀਤ ਕਰਵਾਇਆ ਜਾਵੇਗਾ |


