ਅਗਨੀਵੀਰਾਂ ਦੀ ਭਰਤੀ ਕਰਨਾ ਨੌਜਵਾਨਾਂ ਨਾਲ ਕੋਝਾ ਮਜ਼ਾਕ
ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)–ਆਲ ਇੰਡੀਆ ਡਿਫੈਂਸ ਬ੍ਰਦਰਜ਼ ਹੋਲਡਰ ਐਸੋਸੀਏਸ਼ਨ ਰਜਿ-ਕਮ-ਸਰਹਿੰਦ ਫੌਜੀ ਭਾਈਚਾਰਾ ਪੰਜਾਬ ਦੇ ਪ੍ਰਧਾਨ ਬਿ੍ਗੇਡਿਅਰ ਕੁਲਦੀਪ ਸਿੰਘ ਕਾਹਲੋਂ ਨੇ ਜੋਸ਼ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੇਸ਼ ਦੀ ਵੰਡ ਉਪਰੰਤ ਜਨਰਲ ਫੀਡ ਮਾਰਸ਼ਲ ਕੇ.ਐਮ ਕਰਿਆਪਾ ਨੇ ਜਨਰਲ ਸਰਰਾਏ ਬੱਚਰ ਪਾਸੋਂ 15 ਜੁਲਾਈ 1949 ਨੂੰ ਭਾਰਤੀ ਫੌਜ ਦੇ ਪਹਿਲੇ ਕਮਾਂਡਰ ਇੰਨ ਚੀਫ ਵਜੋਂ ਅਹੁੱਦਾ ਸੰਭਾਲਿਆ | ਉਨ੍ਹਾਂ ਫੌਜ ਦੀ ਬੁਨਿਆਦ, ਗੈਰ ਸਿਆਸੀ, ਧਰਮ ਨਿਪੱਖਤਾ ਦੇ ਆਧਾਰ ‘ਤੇ ਰੱਖੀ, ਪਰ ਅਫਸੋਸ ਦੀ ਗੱਲ ਹੈ ਕਿ ਅੰਦਰੂਨੀ ਇਸ ਵੱਡਮੁੱਲੇ ਸਿਧਾਂਤ ਨੂੰ ਖੋਰਾ ਲਗਾਉਣਾ ਸ਼ੁਰੂ ਹੋ ਗਿਆ ਹੈ |
ਬਿ੍ਗੇਡਿਆਰ ਕਾਹਲੋਂ ਨੇ ਦੱਸਿਆ ਕਿ ਫੌਜ ਦਾ ਸਿਆਸੀ ਕਰਨ ਦੀ ਸਭ ਤੋਂ ਵੱਡੀ ਮਿਸਾਲ ਫਰਵਰੀ 2019 ਵਿੱਚ ਸਰਜੀਕਲ ਸਟ੍ਰਾਇਕ ਉਪਰੰਤ ਜਨਤਕ ਹੋਈ | ਜਿਸਦਾ ਕੁੱਝ ਸਿਆਸੀ ਪਾਰਟੀਆ ਦੇ ਰਾਜਸੀ ਆਗੂਆਂ ਨੇ ਖੂਬ ਆਨੰਦ ਮਾਣਿਆ | ਪਰ ਹੁਣ ਏਜੰਸੀਆਂ ਵੱਲੋਂ ਕੁੱਝ ਸਾਬਕਾ ਫੌਜੀਆ, ਸਿਪਾਹੀ ਅਤੇ ਸੂਬੇਦਾਰ ਮੇਜਰ ਰੈਂਕ ਵਾਲਿਆਂ ਨੂੰ ਗੁਮਰਾਹ ਕਰਕੇ ਜੰਤਰ ਮੰਤਰ ਦੇ ਅਫਸਰਾਂ ਖਿਲਾਫ ਵੰਡੀਆ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਕਿ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਨਜਰ ਆਉਂਦਾ ਹੈ | ਇਹ ਦੇਸ਼ ਦੇ ਹਿੱਤ ਕਿਵੇਂ ਹੋ ਸਕਦਾ ਹੈ |
ਬਿ੍ਗੇਡੀਅਰ ਕਾਹਲੋਂ ਨੇ ਓ.ਆਰ.ਓ.ਪੀ ਨੂੰ ਇੰਨ-ਬਿੰਨ ਲਾਗੂ ਨਾ ਕਰਨ ਦੇ ਜਿੰਮੇਵਾਰੀ ਕਾਰਜ ਪ੍ਰਣਾਲੀ ਉਪਰ ਮੜਦਿਆ ਕਿਹਾ ਕਿ ਜਮਹੂਰੀਅਤ ਦਾ ਸਭ ਤੋਂ ਵੱਡਾ ਥੰਭ ਜੂਡੀਸ਼ੀਅਰੀ ਹੈ ਤੇ ਰੱਖਿਆ ਮੰਤਰਾਲਾ ਮਾਨਯੋਗ ਸੁਪਰੀਮ ਦੇ ਫੈਸਲੇ ਨੂੰ ਲਾਗੂ ਕਰਨ ਵਿੱਚ ਅੜਚਣਾ ਪੈਦਾ ਕਰ ਰਿਹਾਹੈ | ਇੱਥੇ ਇਹ ਵਰਣਯੋਗ ਹੈ ਕਿ ਜਦੋਂ ਸਰਕਾਰ ਵੱਲੋਂ 7 ਨਵੰਬਰ 2015 ਨੂੰ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਪੈਨਸ਼ਨ ਵਿੱਚ 2019 ਨੂੰ ਬਰਾਬਰਤਾ ਵਾਲੇ ਸੰਕਲਪ ਨੂੰ ਲਾਗੂ ਨਾ ਕੀਤਾ ਗਿਆ ਤਾਂ ਆਈ.ਈ.ਐਸ.ਐਮ ਵੱਲੋਂ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਪਿਆ | ਸਰਬ ਉਤਮ ਅਦਾਲਤ ਨੇ ਪੈਨਸ਼ਨ ਵੱਧੀ ਹੋਈ ਨੂੰ ਪੈਨਸ਼ਨ ਦਾ ਭੁਗਤਾਨ 15 ਮਾਰਚ 2023 ਤੱਕ ਕਰਨ ਦੇ ਆਦੇਸ਼ ਦਿੱਤੇ ਸਨ, ਪਰ ਸਰਕਾਰ ਨੇ 4 ਕਿਸ਼ਤਾਂ ਵਿੱਚ ਇਸਦਾ ਭਗੁਤਾਨ ਕਰਨ ਦੀ 20 ਜਨਵਰੀ ਨੂੰ ਸਰਕੂਲਰ ਜਾਰੀ ਕੀਤਾ ਕਿ ਸੁਪਰੀਮ ਕੋਰਟ ਦੀ ਮੰਜੂਰੀ ਨਹੀਂ | ਇਸ ਨਾਲ ਫੌਜ ਦੇ ਜਵਾਨਾਂ ਤੋਂ ਜੇ.ਸੀ.ਓ ਰੈਂਕ ਦੇ ਅਧਿਕਾਰੀਆਂ ਦੀ ਊਣਤਾਈਆਂ ਵਾਲੇ ਆਈ.ਟੀ.ਐਸ.ਐਮ ਵੱਲੋਂ ਲਗਾਤਾਰ ਸਰਕਾਰ ‘ਤੇ ਦਬਾਅ ਪਿਆ ਜਾ ਰਿਹਾ ਹੈ | ਇਸਦੇ ਜਿੰਮੇਵਾਰ ਅਫਸਰ ਨਹੀਂ ਬਲਕਿ ਸਰਕਾਰ ਹੈ | ਇਸਨੇ ਸਭ ਆਪਣੇ ਸਾਥੀਆਂ ਨੂੰ ਹੀ ਜਿੰਮੇਵਾਰ ਠਹਿਰਾਉਣ ਵਿੱਚ ਜਲਦਬਾਜੀ ਕੀਤੀ ਹੈ |
ਬਿ੍ਗੇਡੀਆਰ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਗਨੀਵੀਰ ਦੀ ਭਰਤੀ ਵਿੱਚ ਇਸ ਕਰਕੇ ਭਰਤੀ ਹੋ ਰਹੇ ਹਨ ਕਿਉਂਕਿ ਦੇਸ਼ ਵਿੱਚ ਬੇਰੁਜਗਾਰੀ ਬਹੁਤ ਹੈ | ਪਰ ਇਹ 4 ਸਾਲ ਦੀ ਪ੍ਰਕਿਰਿਆ ਦੇਸ਼ ਲਈ ਬਹੁਤ ਖਤਰਨਾਕ ਹੈ | ਕਿਉਂਕਿ ਫੌਜ ਵਿੱਚ 20 ਸਾਲ ਤੋਂ ਬਾਅਦ ਨੌਕਰੀ ਕਰਨ ਤੱਕ ਕਈ ਤਰ੍ਹਾਂ ਦੇ ਤਰਜਬੇ ਹਾਸਲ ਹੁੰਦੇ ਹਨ | ਜਦੋਂ ਕਿ 4 ਸਾਲ ਵਿੱਚ ਨੌਜਵਾਨਾਂ ਨੂੰ ਅਜਿਹੇ ਕੰਮ ਲਈ ਲਾਉਣਾ ਇੱਕ ਕੋਝਾ ਮਜਾਕ ਹੈ | ਉਨ੍ਹਾਂ ਦੇਸ਼ ਦੇ ਪ੍ਰਧਾਨਮੰਤਰੀ ਨੂੰ ਅਪੀਲ ਕੀਤੀ ਕਿ ਅਗਨੀਵੀਰਾਂ ਦੀ ਨੌਕਰੀ ਵਿੱਚ ਨਿਰੰਤਰ ਵਾਧਾ ਕਰਕੇ ਫੌਜ ਦਾ ਪੂਰਾ ਸਮਾਂ ਕੰਮ ਕਰਨ ਲਈ ਦਿੱਤਾ ਜਾਵੇ ਤਾਂ ਜੋ ਇਹ ਦੁਸ਼ਮਨ ਨਾਲ ਲੋਹਾ ਲੈਣ ਵਿੱਚ ਕਾਮਯਾਬ ਹੋ ਸਕਣ | ਇਸ ਮੌਕੇ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਸਾਬਕਾ ਫੌਜੀ ਹੌਲਦਾਰ, ਹਰਜੀਤ ਸਿੰਘ ਸਾਬਕਾ ਫੌਜੀ, ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ ਵੀ ਮੌਜੂਦ ਸਨ |


