ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)–ਮੁੱਖ ਮੰਤਰੀ ਪੰਜਾਬ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕਰਕੇ ਅਮਨ ਕਾਨੂੰਨ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਚਾਲ਼ੀ ਤੋਂ ਪੰਜਾਹ ਪੈਰਾਂ ਮਿਲਟਰੀ ਫੋਰਸ ਦੀਆਂ ਕੰਪਨੀਆਂ ਦੀ ਮੰਗ ਕੀਤੀ ਸੀ, ਜਿੰਨਾ ਵਿਚੋਂ ਪੰਦਰਾਂ ਵੀਹ ਕੰਪਨੀਆਂ ਪਹੁੰਚ ਚੁੱਕੀਆਂ ਵੀ ਚੁੱਕੀਆਂ ਹਨ,ਭਾਵੇਂ ਕਿ ਇਸ ਦਾ ਕਾਰਨ ਹੌਲ਼ੇ ਮੁਹੌਲੇ ਦੀਆਂ ਸੰਗਤਾਂ ਨੂੰ ਕੰਟਰੋਲ ਕਰਨਾ ਦੱਸਿਆ ਜਾ ਰਿਹਾ ਹੈ, ਪਰ ਇਸ ਦੇ ਪਿੱਛੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਮੁੱਖ ਮਕਸਦ ਅਜੇ ਛੁੱਪਿਆ ਹੋਇਆ ਹੈ, ਜੋਂ ਸਮਾਂ ਆਉਣ ਤੇ ਸਹਾਮਣੇ ਆ ਜਾਵੇਗਾ, ਜਦੋਂ ਕਿ ਮੁੱਖ ਮੰਤਰੀ ਦੇ ਇਸ ਫੈਸਲੇ ਦੀ ਵਿਰੁੱਧੀਆਂ ਤੇ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਕਿਉਂਕਿ ਲੋਕ ਅਮਨ ਕਾਨੂੰਨ ਦੀ ਦਿਨ ਬ ਦਿਨ ਵਿਗ੍ੜ ਰਹੀ ਸਥਿਤੀ ਤੋਂ ਗਹਿਰੇ ਦੁਖੀ ਸਨ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਮਾਨ ਦੇ ਇਸ ਫੈਸਲੇ ਦਾ ਸਵਾਗਤ ਤੇ ਹਮਾਇਤ ਕਰਦੀ ਹੈ, ਉਥੇ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਦੇ ਨਾਲ ਨਾਲ ਲੋਕਾਂ ਦੇ ਜਾਨ ਮਾਲ ਦੀ ਰਾਖੀ ਨੂੰ ਯੋਕੀਨੀ ਬਣਾਇਆ ਜਾਵੇ,ਕਿਉਂਕਿ ਕੁਝ ਕੁ ਸਮੇਂ ਤੋਂ ਰਾਜ ਵਿਚ ਦਿਨ ਦਿਹਾੜੇ ਲੁੱਟਾ ਖੋਹਾਂ, ਅਗਵਾਹ ਦੀਆਂ ਵਾਰਦਾਤਾਂ ਬੈਂਕ ਡਿਕੈਤੀਆਂ, ਵਿਚ ਬਜ਼ਾਰਾਂ ਕਤਲੇਆਮ ਤੇ ਹੁਣ ਪੰਜਾਬ ਸਰਕਾਰ ਦੇ ਅਜਨਾਲੇ ਥਾਣੇ ਤੇ ਕਬਜ਼ਾ ਕਰਨ ਵਰਗੀਆਂ ਘਟਨਾਵਾਂ ਕਰਕੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਜਾਨ ਮਾਲ ਦੀ ਰਾਖੀ ਲਈ ਸਰਕਾਰ ਤੋਂ ਮੰਗ ਕਰ ਸਨ ,ਜੋਂ ਸਰਕਾਰ ਨੇ ਹਲਾਤਾਂ ਮੁਤਾਬਕ ਵਾਧੂ ਫੋਰਸਾਂ ਮੰਗਵਾ ਕੇ ਵਧੀਆ ਤੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਲਿਆ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ, ਸੀਨੀਅਰ ਮੀਤ ਭਾਈ ਅਮਰਜੀਤ ਸਿੰਘ ਧੂਲਕਾ ਤੇ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਨੇ ਮੁੱਖ ਮੰਤਰੀ ਵੱਲੋਂ ਪੰਜਾਬ’ਚ ਪੈਰਾਂ ਮਿਲਟਰੀ ਫੋਰਸ ਮੰਗਵਾਉਣ ਵਾਲੀ ਨੀਤੀ ਦੀ ਸ਼ਲਾਘਾ ਅਤੇ ਹਮਾਇਤ ਦੇ ਨਾਲ ਨਾਲ ਰਾਜ’ਚ ਲੋਕਾਂ ਦੇ ਜਾਨ ਮਾਲ ਦੀ ਰਾਖੀ ਨੂੰ ਯੋਕੀਨੀ ਬਣਾਉਣ ਦੀ ਮੰਗ ਕਰਦਿਆਂ ਇਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਸਪਸ਼ਟ ਕੀਤਾ, ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਬੀਤੇ ਸਮੇਂ’ਚ ਸਿੱਖੀ ਪ੍ਰਚਾਰ ਦੀ ਆੜ’ਚ ਜਲੰਧਰ ਦੇ ਗੁਰਦੁਆਰਾ ਸਾਹਿਬ’ਚ ਕੁਰਸੀਆਂ ਤੋੜਕੇ ਅੱਗਾਂ ਲਾਉਣਾ ਤੇ ਪ੍ਰਚਾ ਦਰਜ਼ ਨਾਂ ਹੋਣਾ, ਚਮਕੌਰ ਸਾਹਿਬ ਦੇ ਇਕ ਲੜਕੇ ਨੂੰ ਅਗਵਾਹ ਕਰਕੇ ਕੁੱਟਮਾਰ ਵਾਲੇ ਕੇਸ’ਚ ਫੜੇ ਵਿਅਕਤੀ ਨੂੰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਅਜਨਾਲੇ ਥਾਣੇ ਤੇ ਕਬਜ਼ਾ ਕਰਨ ਤੇ ਪੁਲਿਸ ਅਧਿਕਾਰੀਆਂ ਨੂੰ ਜ਼ਖ਼ਮੀ ਕਰਨ ਵਰਗੀਆਂ ਘਟਨਾਵਾਂ ਕਰਕੇ ਪੰਜਾਬ ਦੇ ਲੋਕਾਂ’ਚ ਦਾਇਸਤ ਵਾਲਾਂ ਮਹੌਲ ਪੈਦਾ ਹੋ ਗਿਆ ਸੀ ਇਹਨਾਂ ਆਗੂਆਂ ਨੇ ਕਿਹਾ ਵਿਰੋਧੀ ਧਿਰਾਂ ਆਪ ਸਰਕਾਰ ਤੇ ਅੰਮ੍ਰਿਤਪਾਲ ਸਿੰਘ ਨੂੰ ਗਿਰਫ਼ਤਾਰ ਕਰਨ ਦੀ ਮੰਗ ਕਰ ਰਹੀਆਂ ਸਨ ਇਹਨਾਂ ਫੈਡਰੇਸ਼ਨ ਨੇਤਾਵਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹਾ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ, ਆਪਣੀ ਸਰਕਾਰ ਤੇ ਪੁਲਿਸ ਨੂੰ ਬਚਾਉਣ ਦੇ ਨਾਲ ਨਾਲ ਬੀਤੀਆਂ ਸਰਕਾਰਾਂ ਵਾਂਗ ਬਦਨਾਮੀ ਤੋਂ ਬਚਣ ਖਾਤਰ ਕੇਂਦਰ ਸਰਕਾਰ ਤੋਂ ਪੈਰਾਂ ਮਿਲਟਰੀ ਦੀਆਂ 40 ਤੋਂ 50 ਕੰਪਨੀਆਂ ਦੀ ਮੰਗ ਕਰਕੇ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਲਿਆ ਹੈ ਭਾਵੇਂ ਕਿ ਕੇਂਦਰ ਦੀ ਇਸ ਪਿੱਛੇ ਛੁਪੀ ਨੀਤੀ ਦਾ ਪਤਾ ਬਾਦ ਵਿੱਚ ਲੱਗੇਗਾ ,ਪਰ ਆਪ ਸਰਕਾਰ ਨੇ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਦਾ ਕੰਟਰੋਲ ਆਪਣੇ ਗਲੋਂ ਲਾ ਕੇ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਮਾਨ ਸਰਕਾਰ ਦੀ ਇਸ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਹਮਾਇਤ ਤੇ ਸ਼ਲਾਘਾ ਕਰਦੀ ਹੈ ,ਉਥੇ ਮੰਗ ਕਰਦੀ ਹੈ ਕਿ ਪੰਜਾਬ ਵਿੱਚ ਹਰਹੀਲੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਨੂੰ ਯੋਕੀਨੀ ਬਣਾਇਆ ਜਾਵੇ ਤਾਂ ਕਿ ਲੋਕਾਂ ਵਿੱਚੋਂ ਦਾਹਿਸਤ ਦਾ ਮਹੌਲ ਖਤਮ ਕੀਤਾ ਜਾ ਸਕੇ ,ਉਨ੍ਹਾਂ ਕਿਹਾ ਇੰਨੀ ਵੱਡੀ ਗਿਣਤੀ ਵਿੱਚ ਪੈਰਾਂ ਮਿਲਟਰੀ ਫੋਰਸ ਦੀਆਂ ਕੰਪਨੀਆਂ ਪਹੁੰਚਣ ਦਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਜਾ ਨੁਕਸਾਨ ਹੋਵੇਗਾ,ਪਰ ਅੱਤਵਾਦ ਸਮੇਂ ਤੋਂ ਕਰਜ਼ੇ ਹੇਠ ਆਇਆਂ ਪੰਜਾਬ ਇੱਕ ਵਾਰ ਫਿਰ ਕਰਦੀ ਦੀ ਪੰਡ ਹੇਠ ਦੱਬਿਆ ਜਾਵੇਗਾ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ, ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਸੁਖਚੈਨ ਸਿੰਘ ਫਿਰੋਜ਼ਪੁਰ ਪੁਰੀਆਂ, ਭਾਈ ਪਿਰਥੀ ਸਿੰਘ ਤੇ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਸੁਖਦੇਵ ਸਿੰਘ ਮੁਝੈਲ ਮਖੂ ਠੇਕੇਦਾਰ ਗਰਮੀਤ ਸਿੰਘ ਮੱਖੂ ਆਦਿ ਆਗੂ ਹਾਜਰ ਸਨ।