ਕਿਸਾਨ ਤੇ ਜਵਾਨ ਭਲਾਈ ਯੂਨੀਅਨ ਵੱਲੋਂ ਸਮਾਣਾ ਵਿਖੇ ਚੱਲ ਰਹੇ ਧਰਮ ਯੁੱਧ ਮੋਰਚੇ ਦਾ ਸਮਰਥਨ

ਗੁਰਦਾਸਪੁਰ

24 ਫਰਵਰੀ ਤੋਂ ਹਾਈਵੇ ਬੰਦ
ਗੁਰਦਾਸਪੁਰ 12 ਫਰਵਰੀ(ਸਰਬਜੀਤ ਸਿੰਘ)– ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਸਾਰੇ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਨਾਂ ਹੋਣ ਅਤੇ ਜੇਕਰ ਕੋਈ ਵਿਅਕਤੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ ਸਜ਼ਾ ਦੇਣ ਲਈ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ।ਇਹ ਸਖ਼ਤ ਕਾਨੂੰਨ ਬਨਾਉਣ ਲਈ ਸਰਕਾਰ ਨੂੰ ਮਜ਼ਬੂਰ ਕਰਨ ਫ਼ੌਜੀ ਗੁਰਜੀਤ ਸਿੰਘ ਸਮਾਣਾ ਵਿਖੇ 12 ਅਕਤੂਬਰ 2024 ਤੋਂ 400 ਫੁੱਟ ਉੱਚੇ ਟਾਵਰ ਤੇ ਚੜ੍ਹ ਕੇ ਬੈਠੇ ਹੋਏ ਹਨ।ਕਿਸਾਨ ਤੇ ਜਵਾਨ ਭਲਾਈ ਯੂਨੀਅਨ ਇਸ ਮੋਰਚੇ ਦਾ ਸਮਰਥਨ ਕਰਦੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਜੁਲਾਈ 2025 ਵਿੱਚ ਸਰਕਾਰ ਨੇ ਕਾਨੂੰਨ ਬਨਾਉਣ ਦਾ ਵਿਸ਼ਵਾਸ਼ ਦਿਵਾਇਆ ਅਤੇ ਇਸ ਉੱਤੇ ਚਰਚਾ ਵੀ ਕੀਤੀ। ਪਰ ਇਸ ਵਿਚਾਰ ਚਰਚਾ ਨੂੰ ਸਲੈਕਟ ਕਮੇਟੀ ਦੇ ਬਹਾਨੇ ਛੇ ਮਹੀਨੇ ਲਈ ਲਟਕਾ ਦਿੱਤਾ ਗਿਆ ਪਰ 15 ਜਨਵਰੀ ਨੂੰ ਛੇ ਮਹੀਨੇ ਵੀ ਪੂਰੇ ਹੋ ਚੁੱਕੇ ਹਨ ਪਰ ਪੰਜਾਬ ਸਰਕਾਰ ਉਪਰੋਕਤ ਕਾਨੂਨ ਬਣਾਉਣ ਤੋਂ ਟਾਲਾ ਵੱਟ ਰਹੀ ਹੈ।
ਭੋਜਰਾਜ ਨੇ ਕਿਹਾ ਕਿ 22 ਫਰਵਰੀ ਤੋਂ ਸਮਾਣਾ ਵਿਖੇ ਟਰੈਕਟਰ ਟਰਾਲੀਆਂ ਸਮੇਤ ਲੱਗ ਰਹੇ ਪੱਕੇ ਮੋਰਚੇ ਵਿੱਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਸ਼ਮੂਲੀਅਤ ਕਰੇਗੀ। ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਬ ਧਰਮ ਗ੍ਰੰਥ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਜਲਦੀ ਬਣਾਏ ਜਾਣ ਨਹੀਂ ਤਾਂ 24 ਫਰਵਰੀ ਤੋਂ ਹਾਈਵੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *