ਪਾਕਿਸਤਾਨ, ਗੁਰਦਾਸਪੁਰ, 17 ਜੂਨ ( ਸਰਬਜੀਤ ਸਿੰਘ)– ਪਾਕਿਸਤਾਨ ਸਥਿਤ ਗੁਰਧਾਮ ਕਰਤਾਰ ਪੁਰ ਸਾਹਿਬ ਦਾ ਲਾਘਾ ਖੋਲ੍ਹਣ ਦੀਆਂ ਸ਼ੁਰੂਆਤੀ ਅਰਦਾਸਾ ਅਕਾਲੀ ਆਗੂ ਸ੍ਰ ਕੁਲਦੀਪ ਸਿੰਘ ਵਡਾਲਾ ਵੱਲੋਂ ਸ਼ੁਰੂ ਕੀਤੀਆਂ ਗਈਆਂ ਅਤੇ ਵਾਹਿਗੁਰੂ ਸਾਹਿਬ ਨੇ ਸਿਖਾਂ ਦੀਆਂ ਇਹ ਅਰਦਾਸਾਂ ਪ੍ਰਵਾਨ ਕੀਤੀਆਂ ਅਤੇ ਕਰਤਾਰਪੁਰ ਦਾ ਲਾਘ ਦੋਹਾਂ ਦੇਸ਼ਾਂ ਦੀ ਸਹਿਮਤੀ ਨਾਲ ਖੋਲ ਦਿੱਤਾ ਗਿਆ ਅਤੇ ਇਸ ਨਾਲ ਲੱਖਾਂ ਭਾਰਤੀ ਸਿੱਖ ਸ਼ਰਧਾਲੂਆਂ ਨੇ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕੀਤੇ, ਭਾਵੇਂ ਕਿ ਪਾਕਿਸਤਾਨ ਵੱਲੋਂ ਇਸ ਦੀ ਫੀਸ ਅਤੇ ਹੋਰ ਸ਼ਰਤਾਂ ਰੱਖੀਆਂ ਹੋਣ ਦੇ ਬਾਵਜੂਦ ਰੋਜ਼ਾਨਾ ਸ਼ਰਧਾਲੂ ਕਰਤਾਰ ਲਾਘੇ ਰਾਹੀਂ ਗੁਰੂ ਸਾਹਿਬਾਨਾ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਕਰਦੇ ਅਤੇ ਆਪਣੇ ਆਪ ਵੱਡੇ ਭਾਗਾਂ ਵਾਲੇ ਸਮਝਦੇ ਪਰ ਹੁਣ ਕਰਤਾਰਪੁਰ ਦੇ ਲਾਂਘੇ ਨੂੰ ਪਾਕਿਸਤਾਨ ਸਰਕਾਰ ਨੇ ਬੰਦ ਕਰ ਦਿੱਤਾ ਹੈ ਅਤੇ ਸਿੱਖ ਹੁਣ ਫਿਰ ਤੋਂ ਅਕਾਲਪੁਰਖ ਦੇ ਚਰਨਾਂ ਵਿੱਚ ਰੋਜ ਅਰਦਾਸਾ ਕਰਨ ਲੱਗੇ ਹਨ ਕਿ ਵਾਹਿਗੁਰੂ ਜੀ ਕਰਤਾਰਪੁਰ ਦਾ ਲਾਘਾ ਖੁਲਵਾ ਦਿਉ ਤਾਂ ਕਿ ਸੰਗਤਾਂ ਕਰਤਾਰ ਦੇ ਲਾਂਘੇ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਕਰਨ ਯੋਗ ਬਣ ਸਕਣ, ਭਾਈ ਖਾਲਸਾ ਨੇ ਦੱਸਿਆ ਨੇ ਦੱਸਿਆ ਭਾਰਤੀ ਸ਼ਰਧਾਲੂ ਜਿਥੇ ਰੋਜ਼ ਅਰਦਾਸਾਂ ਕਰ ਰਹੇ ਹਨ ਉਥੇ ਪਿਛਲੇ ਦਿਨੀਂ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਰਤਾਰਪੁਰ ਦਾ ਲਾਘਾ ਖੁਲਵਾਉਣ ਦੀ ਮੰਗ ਕਰ ਚੁੱਕੀਆਂ ਹਨ, ਭਾਈ ਖਾਲਸਾ ਨੇ ਦੱਸਿਆ ਕਿ ਮਾਨਯੋਗ ਗਵਰਨਰ ਸਾਹਿਬ ਜੀ ਨੇ ਇਨ੍ਹਾਂ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਲੋਕਾਂ ਵੱਲੋਂ ਕਰਤਾਰ ਪੁਰ ਸਾਹਿਬ ਦਾ ਲਾਂਘਾਂ ਖੋਣਣ ਦੀਆਂ ਅਰਦਾਸਾਂ ਦੀ ਪੂਰਨ ਹਮਾਇਤ ਕਰਦੀ ਹੋਈ ਵਾਹਿਗੁਰੂ ਜੀ ਨੂੰ ਬੇਨਤੀ ਕਰਦੀ ਹੈ ਕਿ ਸਿੱਖ ਸ਼ਰਧਾਲੂਆਂ ਦੀਆਂ ਅਰਦਾਸਾਂ ਪ੍ਰਵਾਨ ਕਰ ਕੇ ਕਰਤਾਰ ਪੁਰ ਦਾ ਲਾਂਘਾਂ ਜਲਦੀ ਖੁਲਵਾਇਆ ਜਾਵੇ ਤਾਂ ਸੰਗਤਾਂ ਆਪਣੇ ਪਾਵਨ ਅਸਥਾਨ ਦੇ ਦਰਸ਼ਨ ਕਰਨ ਯੋਗ ਬਣ ਸਕਣ ।


