ਅਮਰੀਕਾ ਵੱਲੋਂ ਰੂਸ ਤੋਂ ਭਾਰਤ ਨੂੰ ਆਉਂਣ ਵਾਲੇ ਕੱੱਚੇ ਤੇਲ ਤੇ ਰੋਕ ਲਗਾਉਣ ਨਾਲ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋ ਸਕਦਾ ਹੈ- ਭਾਈ ਵਿਰਸਾ ਸਿੰਘ ਖਾਲਸਾ

ਵਿਦੇਸ਼

ਅਮਰੀਕਾ, ਗੁਰਦਾਸਪੁਰ, 17 ਜੂਨ ( ਸਰਬਜੀਤ ਸਿੰਘ)– ਅਮਰੀਕਾ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਦੇ ਵਿਰੋਧ ਵਿਚ ਹੈ ਪਰ ਫਿਰ ਵੀ ਭਾਰਤ ਰੂਸ ਤੋਂ ਲਗਾਤਾਰ ਤੇਲ ਖਰੀਦ ਰਿਹਾ ਹੈ ਅਤੇ ਤਕਰੀਬਨ 70% ਲੱਗਭਗ ਤੇਲ ਭਾਰਤ ਨੂੰ ਰੂਸੀ ਕੱਚਾ ਤੇਲ ਸਸਤਾ ਪੈਂਦਾ ਹੈ ਪਰ ਹੁਣ ਰੂਸ ਨੇ ਸਟੇਟ ਔਫ ਹਾਰਮਸ ਰਸਤੇ ਰਾਹੀਂ ਰੂਸ ਤੋਂ ਲਿਆਂਦਾ ਜਾ ਰਿਹਾ ਕੱਚਾ ਤੇਲ ਰੋਕਣ ਦੀ ਚੇਤਾਵਨੀ ਦੇ ਦਿੱਤੀ ਹੈ ਅਤੇ ਅਗਰ ਅਜਿਹਾ ਹੁੰਦਾ ਹੈ ਤਾਂ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰੀਕਾ ਵੱਲੋਂ ਰੂਸ ਤੋਂ ਆਉਣ ਵਾਲੇ ਕੱਚੇ ਤੇਲ ਤੇ ਰੋਕ ਲਾਉਣ ਵਾਲੀ ਨੀਤੀ ਦੀ ਨਿੰਦਾ ਕਰਦੀ ਹੋਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦੀ ਹੈ ਕਿ ਉਹ ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਨ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਰੂਸ ਤੋਂ ਭਾਰਤ ਆ ਰਹੇ ਕੱਚੇ ਤੇਲ ਦੀ ਸਪਲਾਈ ਨਿਰੰਤਰ ਜਾਰੀ ਰੱਖੀ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਮਰੀਕਾ ਵੱਲੋਂ ਰੂਸੀ ਕੱਚੇ ਤੇਲ ਤੇ ਪਾਬੰਦੀ ਲਾਉਣ ਵਾਲੇ ਵਰਤਾਰੇ ਦੀ ਨਿੰਦਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਕੇ ਭਾਰਤ ਵੱਲੋਂ ਲਿਆਂਦਾ ਜਾ ਰਿਹਾ ਰੂਸੀ ਕੱਚੇ ਤੇਲ ਦੀ ਸਪਲਾਈ ਨਿਰੰਤਰ ਜਾਰੀ ਰੱਖਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪਹਿਲਾ ਵੀ ਅਮਰੀਕਾ ਵੱਲੋਂ ਰੂਸੀ ਤੇਲ ਨਾ ਖਰੀਦਣ ਵਾਸਤੇ ਭਾਰਤ ਤੇ ਜੋਰ ਪਾ ਰਿਹਾ ਸੀ ਪਰ ਭਾਰਤ ਨੇ ਰੂਸ ਤੋਂ ਕੱਚਾ ਤੇਲ ਲੈਣਾ ਬੰਦ ਨਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਹੁਣ ਅਮਰੀਕੀ ਨੇ ਇੱਕ ਸਖ਼ਤ ਹੁਕਮ ਰਾਹੀਂ ਸਟੇਟਸ ਔਫ ਹਾਰਮਸ ਰਸਤੇ ਆ ਰਹੇ ਭਾਰਤ ਨੂੰ ਰੂਸੀ ਤੇਲ ਦੀ ਸਪਲਾਈ ਬੰਦ ਕਰਨ ਲਈ ਕਿਹਾ ਹੈ ਅਤੇ ਬੀਤੇ ਦਿਨੀਂ ਅਮਰੀਕਾ ਨੇ ਭਾਰਤੀ ਜਹਾਜ ਨੂੰ ਨਿਸ਼ਾਨਾ ਬਣਾ ਕੇ ਤਿੰਨ ਭਾਰਤੀਆਂ ਨੂੰ ਮਾਰ ਮੁਕਾਇਆ ਸੀ, ਭਾਈ ਖਾਲਸਾ ਨੇ ਕਿਹਾ ਅਗਰ ਅਮਰੀਕਾ ਰੂਸੀ ਕੱਚੇ ਤੇਲ ਤੇ ਰੋਕ ਲਾਉਂਦਾ ਹੈ ਤਾਂ ਭਾਰਤ ਵਿਚ ਤੇਲ ਦੀਆਂ ਕੀਮਤਾਂ ਅਸਮਾਨੇ ਚੜ ਜਾਣਗੀਆਂ ਅਤੇ ਮੋਦੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਜਾਣਗੇ, ਇਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਆਪਣੇ ਜਿਗਰੀ ਮਿੱਤਰ ਟ੍ਰੰਪ ਨਾਲ ਗੱਲਬਾਤ ਕਰੇ ਤਾਂ ਕਿ ਭਾਰਤ ਨੂੰ ਰੂਸ ਵੱਲੋਂ ਮਿਲ ਰਿਹਾ ਕੱਚਾ ਤੇਲ ਨਿਰੰਤਰ ਜਾਰੀ ਰੱਖਿਆ ਜਾ ਸਕੇ ਕਿਉਂਕਿ ਅਗਰ ਅਮਰੀਕਾ ਰੂਸੀ ਕੱਚੇ ਤੇਲ ਦੀ ਆ ਰਹੀ ਭਾਰਤੀ ਸਪਲਾਈ ਨੂੰ ਬੰਦ ਕਰਦਾ ਹੈ ਤਾਂ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋ ਸਕਦਾ ਹੈ ਅਤੇ ਭਾਰਤ ਵਿਚ ਨਰਿੰਦਰ ਮੋਦੀ ਦੀ ਭਾਜਭਾਈ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਜਾਵੇਗਾ ।

Leave a Reply

Your email address will not be published. Required fields are marked *