ਇੰਗਲੈਂਡ, ਗੁਰਦਾਸਪੁਰ, 12 ਜੂਨ ( ਸਰਬਜੀਤ ਸਿੰਘ)-ਅੱਜ ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਦੇਸ਼ ਜਾਵੇ ਅਤੇ ਬਹੁਤ ਸਾਰੇ ਪੈਸੇ ਕਮਾ ਕੇ ਐਸੋ ਐਸ ਵਾਲ਼ੀ ਜ਼ਿੰਦਗੀ ਬਤੀਤ ਕਰ ਪਰ ਕਈਆਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ ਅਤੇ ਅਜਿਹਾ ਗੁਰਭੇਜ ਸਿੰਘ ਸਿੰਘ ਨਾਲ ਹੋਇਆ ਉਹ ਤਿੰਨ ਭੈਣਾਂ ਇਕਲੌਤਾ ਭਰਾ ਸੀ ਅਤੇ ਕੁਝ ਸਮੇਂ ਪਹਿਲਾਂ ਇੰਗਲੈਂਡ ਵਿਚ ਰੋਜ਼ੀ ਰੋਟੀ ਕਮਾਉਣ ਗਿਆ ਸੀ ਅਤੇ ਉਥੇ ਯਾਰਾਂ ਦੋਸਤਾਂ ਨਾਲ ਝਗੜੇ ਦੌਰਾਨ ਮਾਰਿਆ ਗਿਆ, ਪ੍ਰਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਪਿੰਡ ਵਿੱਚ ਸੋਗ ਲਹਿਰ ਫੈਲ ਗਈ, ਪ੍ਰਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਗੁਰਭੇਜ ਸਿੰਘ ਦੀ ਲਾਸ਼ ਇਗਲੈਂਡ ਪੰਜਾਬ ਮੰਗਵਾਈ ਜਾਵੇ ਤਾਂ ਕਿ ਉਹ ਆਪਣੇ ਹੱਥੀਂ ਆਪਣੇ ਪੁੱਤਰ ਦੀਆਂ ਰਸਮਾਂ ਨਿਭਾਹ ਸਕਣ,ਸੂਤਰ ਅਤੇ ਪ੍ਰਵਾਰ ਮੁਤਾਬਕ ਪਰਸੋਂ ਉਹਨਾਂ ਦੇ ਦੋਸਤਾਂ ਦਾ ਫ਼ੋਨ ਆਇਆ ਕੇ ਗੁਰਭੇਜ ਸਿੰਘ ਦਾ ਝਗੜਾ ਹੋਇਆ ਸੀ ਅਤੇ ਜਖਮੀ ਜੇਰੇ ਇਲਾਜ ਹੈ ਅਤੇ ਅੱਜ ਫੋਨ ਆਇਆ ਕਿ ਗੁਰਭੇਜ ਸਿੰਘ ਮੌਤ ਹੋ ਗਈ ਹੈ, ਪ੍ਰਵਾਰ ਦਾ ਕਹਿਣਾ ਤੇ ਪਤਾ ਲੱਗਾ ਕਿ ਆਪਸ ਵਿੱਚ ਯਾਰਾਂ ਦੋਸਤਾਂ ਦਾ ਝਗੜਾ ਹੋਇਆ ਅਤੇ ਗੁਰਭੇਜ ਸਿੰਘ ਕਿਰਚਾ ਮਾਰ ਕੇ ਮਾਰ ਦਿੱਤਾ ਗਿਆ, ਗੁਰਭੇਜ ਆਪਣੀਆਂ ਤਿੰਨ ਵੱਡੀਆਂ ਭੈਣਾਂ ਦਾ ਸਭ ਤੋਂ ਛੋਟਾ ਇਕਲੌਤਾ ਭਰਾ ਸੀ ਅਤੇ ਕੁਝ ਸਮਾਂ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਭੇਜ ਸਿੰਘ ਸਬੰਧੀ ਸੋਸ਼ਲ ਮੀਡੀਆ ਤੇ ਚੱਲ ਰਹੀ ਖਬਰ ਨੂੰ ਸੁਣਨ ਤੋਂ ਬਾਅਦ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਦੱਸਿਆ ਘਟਨਾ ਪਰਸੋਂ ਦੀ ਹੈ ਪਰ ਯਾਰਾਂ ਦੋਸਤਾਂ ਨੇ ਪ੍ਰਵਾਰ ਨੂੰ ਪੂਰਾ ਨਹੀਂ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ, ਭਾਈ ਖਾਲਸਾ ਅੱਜ ਸਵੇਰੇ ਇਸ ਘਟਨਾ ਸਬੰਧੀ ਪ੍ਰਵਾਰ ਨੂੰ ਪਤਾ ਲੱਗਾ ਪ੍ਰਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਭੇਜ ਪੜਿਆ ਲਿਖਿਆ ਬਹੁਤ ਹੀ ਸਿਆਣਾ ਅਤੇ ਰੋਜ਼ੀ ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ ਭਾਈ ਖਾਲਸਾ ਦੱਸਿਆ ਅਜ ਜਦੋਂ ਗੁਰਭੇਜ ਸਿੰਘ ਦੇ ਮਰਨ ਦੀ ਖ਼ਬਰ ਪਿੰਡ ਵਿੱਚ ਆਈ ਮਾਤਮ ਛਾ ਗਿਆ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ, ਜਦੋਂ ਪੱਤਰਕਾਰਾਂ ਨੇ ਪ੍ਰਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਪੁੱਛਿਆ ਕਿ ਤੁਹਾਡੀ ਹੁਣ ਸਰਕਾਰ ਤੋਂ ਕੀ ਮੰਗ ਹੈ ਸਭਨਾਂ ਨੇ ਸਾਡੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਪੰਜਾਬ ਮੰਗਵਾਈ ਜਾਵੇ ਤਾਂ ਕਿ ਆਪਣੇ ਪੁੱਤਰ ਦੀ ਅੰਤਿਮ ਰਸਮਾਂ ਆਪਣੇ ਹੱਥੀ ਕਰ ਸਕਣ , ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਗੁਰਭੇਜ ਸਿੰਘ ਦੀ ਮੌਤ ਤੇ ਪ੍ਰਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੀ ਹੋਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਮਿਰਤਕ ਦੇ ਪਰਵਾਰ ਤੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਗੁਰਭੇਜ ਸਿੰਘ ਦੀ ਮਿਰਤਕ ਦੇਹੀ ਇਗਲੈਂਡ ਤੋਂ ਪੰਜਾਬ ਲਿਆਂਦੀ ਜਾਵੇ।


