ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਮਰੀਕਾ ਦੇ ਹੱਕ ‘ਚ ਈਰਾਨ ਨੂੰ ਦਬਾਉਣ ਦੀ ਨੀਤੀ ਤੇ! ਈਰਾਨ ਅੱਲ੍ਹਾ ਤਾਲਾ ਨੂੰ ਮੰਨਣ ਵਾਲਾਂ ਧਰਮੀਂ ਦੇਸ਼ ! ਆਖਰੀ ਸਾਹਾਂ ਤੱਕ ਲੜੇਗਾ ! ਨਹੀਂ ਮੰਨੇਗਾ ਈਨ ? ਹੰਕਾਰੀ ਅਮਰੀਕਾ ਲੰਬਰਦਾਰੀ ਛੱਡੇਂ, ਇਨਸਾਨੀਅਤ ਦੀ ਕਦਰ ਕਰੇ – ਭਾਈ ਵਿਰਸਾ ਸਿੰਘ ਖਾਲਸਾ

ਵਿਦੇਸ਼

ਪਾਕਿਸਤਾਨ , ਗੁਰਦਾਸਪੁਰ, 11 ਅਪ੍ਰੈਲ (ਸਰਬਜੀਤ ਸਿੰਘ)– ਅਮਰੀਕਾ ਇਜ਼ਰਾਈਲ ਤੇ ਈਰਾਨ ਦੇ ਯੁੱਧ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੌਜ ਮੁਖੀ ਰਾਹੀਂ 15 ਦਿੱਨ ਲਈ ਜੰਗਬੰਦੀ ਹੋ ਗਈ ਸੀ ਅਤੇ ਅਗਲੇ ਸਮਝੌਤੇ ਲਈ ਪਾਕਿਸਤਾਨ ਦੇ ਇਸਲਾਮਾਬਾਦ ਵਿਖੇ ਗੱਲਬਾਤ ਮੀਟਿੰਗ ਰੱਖੀ ਗਈ ਜਿਸ ਵਿੱਚ ਈਰਾਨ ਵੱਲੋਂ ਰੱਖੀਆਂ 10 ਸ਼ਰਤਾਂ ਤੇ ਗੱਲਬਾਤ ਹੋਣੀ ਸੀ ਪਰ ਅਮਰੀਕਾ ਨੇ ਜੰਗਬੰਦੀ ਦੀਆਂ ਤਿੰਨ ਸ਼ਰਤਾਂ ਨੂੰ ਮੁੱਢੋਂ ਹੀ ਤੋੜਦਿਆਂ ਇਜ਼ਰਾਈਲ ਵਲੋਂ ਲਿਬਨਾਨ ਤੇ ਤਾਬੜਤੋੜ ਮਿਜ਼ਾਇਲਾਂ ਦਾਗੀਆਂ ਗਈਆਂ ਅਤੇ ਲਿਬਨਾਨ ਦੇ 300 ਨਾਗਰਿਕ ਮੌਤ ਦੇ ਘਾਟ ਉਤਾਰੇ ਤੇ ਹਜ਼ਾਰ ਨੂੰ ਜ਼ਖ਼ਮੀ ਕਰ ਦਿੱਤਾ,ਈਰਾਨ ਨੇ ਇਸ ਦੇ ਮੋੜਵੇਂ ਜੁਆਬ ‘ਚ ਸਟੇਟ ਹਾਰਮਸ ਦਾ ਰਸਤਾ ਫਿਰ ਤੋਂ ਬੰਦ ਕੀਤਾ ਤੇ ਇਜ਼ਰਾਈਲ ਤੇ ਜੁਵਾਬੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਦੇ ਨਾਲ ਨਾਲ ਗੱਲਬਾਤ ਕਰਨ ਤੋਂ ਇੰਨਕਾਰ ਕਰ ਦਿੱਤਾ,ਈਰਾਨ ਦਾ ਕਹਿਣਾ ਹੈ ਕਿ ਜੰਗਬੰਦੀ ਦੀ ਉਲੰਘਣਾ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ ਕਿਉਂਕਿ ਈਰਾਨ ਕਹੇਂ ਰਿਹਾ ਹੈ ਕਿ ਜੰਗਬੰਦੀ ਵਿਚ ਲਿਬਨਾਨ ਨੂੰ ਸ਼ਾਮਲ ਕੀਤਾ ਗਿਆ ਸੀ,ਜਦੋਂ ਕਿ ਅਮਰੀਕਾ ਦਾ ਕਹਿਣਾ ਹੈ ਕਿ ਜੰਗਬੰਦੀ ਵਿਚ ਲਿਬਨਾਨ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ ? ਭਾਵੇਂ ਕਿ ਜੰਗਬੰਦੀ ਦਾ ਸਮਝੌਤਾ ਕਰਵਾਉਣ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਕਹਿਣਾ ਹੈ ਕਿ ਜੰਗਬੰਦੀ ਵਿਚ ਲਿਬਨਾਨ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ, ਹੁਣ ਗੱਲ ਇਹ ਹੈ ਕਿ ਜੇਕਰ ਲਿਬਨਾਨ ਨੂੰ ਜੰਗਬੰਦੀ ਵਿਚ ਸ਼ਾਮਿਲ ਕੀਤਾ ਗਿਆ ਸੀ ਤਾਂ ਫਿਰ ਇਜ਼ਰਾਈਲ ਵੱਲੋਂ ਲਗਾਤਾਰ ਲਿਬਨਾਨ ਤੇ ਹਮਲੇ ਕਿਉਂ ਕੀਤੇ ਗਏ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇਹ ਹਮਲੇ ਰੁਕਵਾਉਣੇ ਚਾਹੀਦੇ ਸੀ ,ਪਰ ਪਾਕਿਸਤਾਨ ਅਜਿਹਾ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਨਜ਼ਰ ਆ ਰਿਹਾ ਹੈ?ਇਸ ਤੋਂ ਸਾਫ਼ ਜ਼ਾਹਰ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਅਮਰੀਕਾ ਦੇ ਦਬਾਅ ਹੇਠ ਈਰਾਨ ਨੂੰ ਈਨ ਮਨਾਉਣ ਲਈ ਗੱਲਬਾਤ ਰਾਹੀਂ ਮਜਬੂਰ ਕਰ ਰਿਹਾ ਹੈ ਅਤੇ ਇਸੇ ਹੀ ਕਰਕੇ ਇਰਾਨ ਨੇ ਪਾਕਿਸਤਾਨ ਵਿਖੇ ਹੋ ਰਹੀ ਅਗਲੀ ਗੱਲ ਬਾਤ ਤੋਂ ਕੋਰਾ ਜਵਾਬ ਦੇ ਦਿੱਤਾ ਹੈ ਅਤੇ ਨਾਲ ਹੀ ਉਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕਾ ਦੀ ਕਿਸੇ ਵੀ ਧਮਕੀ ਤੋਂ ਡਰਨ ਵਾਲਾ ਨਹੀਂ ? ਕਿਉਂਕਿ ਈਰਾਨ ਅੱਲ੍ਹਾ ਤਾਲਾ ਨੂੰ ਮੰਨਣ ਵਾਲਾਂ ਧਰਮੀਂ ਦੇਸ਼ ਹੈ, ਉਹ ਆਖਰੀ ਸਾਹਾਂ ਤੇ ਆਖਰੀ ਗੋਲੀ ਤੱਕ ਆਪਣੇ ਵਤਨ ਲਈ ਲੜੇਗਾ !,ਪਰ ਅਮਰੀਕਾ ਦੀ ਈਨ ਬਿਲਕੁਲ ਨਹੀਂ ਮੰਨੇਗਾ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਬੇਨਤੀ ਕਰਦੀ ਹੈ ਅਗਰ ਉਹ ਵਿਸ਼ਵ ਸ਼ਾਨਤੀ ਦੇ ਹੱਕ ਹੈ ਤਾਂ ਅਮਰੀਕਾ ਤੇ ਇਜ਼ਰਾਈਲ ਵਲੋਂ ਕੀਤੀ ਜੰਗ ਬੰਦੀ ਦੀ ਉਲੰਘਣਾ ਦਾ ਨੋਟਿਸ ਲਵੇਂ ਤੇ ਇਸਰਾਇਲ ਵੱਲੋਂ ਲਿਬਨਾਨ ਤੇ ਕੀਤੇ ਜਾ ਹਮਲੇ ਰੋਕੇ ? ਤਾਂ ਹੀ ਸਮਝੌਤੇ ਦੀ ਅਗਲੀ ਗੱਲਬਾਤ ਕਰਨ ਦਾ ਫਾਇਦਾ ਹੈ ! ਨਹੀਂ ਤਾਂ ਇਹ ਜੰਗ ਰੁਕਵਾਉਣੀ ਪਾਕਿਸਤਾਨ ਦੇ ਵੱਸ ਦੀ ਗੱਲ ਨਹੀਂ ? ਕਿਉਂਕਿ ਪਾਕਿਸਤਾਨ ਅਮਰੀਕਾ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ ਅਤੇ ਇਰਾਨ ਆਪਣੇ ਹੱਕਾਂ ਲਈ ਹਰ ਤਰ੍ਹਾਂ ਦੀ ਨੀਤੀ ਵਰਤ ਰਿਹਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਅਮਰੀਕਾ ਵੱਲੋਂ ਜੰਗ ਬੰਦੀ ਦੀ ਉਲੰਘਣ ਨੂੰ ਮੁੱਖ ਰੱਖਦਿਆਂ ਸਟੇਟ ਔਫ ਹਾਰਮਸ ਦਾ ਰਸਤਾ ਫਿਰ ਤੋਂ ਬੰਦ ਕਰਨ ਤੇ ਇਜ਼ਰਾਈਲ ਦੇ ਹਮਲਿਆਂ ਦਾ ਮੋੜਵਾਂ ਜਵਾਬ ਦੇਣ ਵਾਲੀ ਨੀਤੀ ਦੀ ਹਮਾਇਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਜੰਗਬੰਦੀ ਦੀ ਉਲੰਘਣਾ ਦਾ ਨੋਟਿਸ ਲੈਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪਾਕਿਸਤਾਨ ਪੂਰੀ ਇਮਾਨਦਾਰੀ ਨਾਲ ਇਹ ਸਮਝੌਤਾ ਕਰਾਉਣ ‘ਚ ਅਸਫ਼ਲ ਨਜ਼ਰ ਆ ਰਿਹਾ ਹੈ,ਕਿਉਂਕਿ ਇਜ਼ਰਾਈਲ ਵਲੋਂ ਉਸੇ ਦਿਨ ਤੋਂ ਲਿਬਨਾਨ ਤੇ ਹਮਲੇ ਕਰਕੇ ਤਬਾਹੀ ਮਚਾਈ ਹੋਈ ਹੈ ਅਤੇ ਅਮਰੀਕਾ ਕਹੇ ਰਿਹਾ ਹੈ ਲਿਬਨਾਨ ਜੰਗਬੰਦੀ ‘ਚ ਸ਼ਾਮਲ ਨਹੀਂ ? ਭਾਈ ਖਾਲਸਾ ਨੇ ਕਿਹਾ ਪਾਕਿਸਤਾਨ ਕਹੇ ਰਿਹਾ ਹੈ ਕਿ ਲਿਬਨਾਨ ਵੀ ਜੰਗਬੰਦੀ ਵਿਚ ਸ਼ਾਮਿਲ ਹੈ ਤਾਂ ਫਿਰ ਅਗਲੀ ਗੱਲ ਬਾਤ ਦੀ ਤਾਂ ਕੋਈ ਤੁਕ ਨਹੀਂ ਬਣਦੀ ਅਤੇ ਈਰਾਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜਿਨੀ ਦੇਰ ਤੱਕ ਇਜ਼ਰਾਈਲ ਲਿਬਨਾਨ ਤੇ ਹਮਲੇ ਕਰਦਾਂ ਹੈਂ ਉਨ੍ਹਾਂ ਦੇਰ ਤੱਕ ਉਹ ਪਾਕਿਸਤਾਨ ‘ਚ ਹੋਣ ਵਾਲੀ ਅਗਲੀ ਗੱਲ ਬਾਤ ਵਿੱਚ ਸ਼ਾਮਲ ਨਹੀਂ ਹੋਵੇਗਾ, ਭਾਈ ਖਾਲਸਾ ਨੇ ਕਿਹਾ ਇਸ ਸਾਰੇ ਵਰਤਾਰੇ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਪਾਕਿਸਤਾਨ ਅਮਰੀਕਾ ਦੇ ਦਬਾਅ ਹੇਠ ਕੰਮ ਕਰ ਰਿਹਾ ਅਤੇ ਈਰਾਨ ਇਸ ਨੀਤੀ ਨੂੰ ਸਮਝ ਚੁੱਕਾ ਹੈ,ਕਿਉਂਕਿ ਜੰਗਬੰਦੀ ਦੀ ਉਲੰਘਣਾ ਅਮਰੀਕਾ ਨੇ ਕੀਤੀ ਜਦੋਂ ਕਿ ਇਰਾਨ ਤਾਂ ਸਮਝੌਤੇ ਤਹਿਤ ਸਟੇਟ ਹਾਰਮਸ ਦਾ ਰਸਤਾ ਖੋਲ੍ਹ ਦਿੱਤਾ ਸੀ ਅਤੇ ਹੁਣ ਜੰਗ ਬੰਦੀ ਦੀ ਉਲੰਘਣਾ ਕਰਕੇ ਉਸ ਨੇ ਸਟੇਟ ਔਫ ਹਾਰਮਸ ਦਾ ਰਸਤਾ ਵੀ ਬੰਦ ਕਰ ਦਿੱਤਾ, ਇਜ਼ਰਾਈਲ ਨੂੰ ਹਮਲਿਆਂ ਦਾ ਕਰੜਾ ਜਵਾਬ ਦੇਣ ਦੇ ਨਾਲ ਨਾਲ ਸਪੱਸ਼ਟ ਕਰ ਦਿੱਤਾ ਹੈ ਕਿ ਉਹਨੀਂ ਦੇਰ ਤੱਕ ਕੋਈ ਗੱਲ ਨਹੀਂ ਕੀਤੀ ਜਾਵੇਗੀ ਜਿੰਨੀ ਦੇਰ ਜੰਗਬੰਦੀ ਦੇ ਸਮਝੌਤੇ ‘ਚ ਲਿਬਨਾਨ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹਰ ਹਾਲਤ ਵਿੱਚ ਇਹ ਜੰਗ ਰੁਕਵਾਉਣ ਦੇ ਹੱਕ ਵਿੱਚ ਹੈ ਕਿਉਂਕਿ ਇਸ ਜੰਗ ਦਾ ਪ੍ਰਭਾਵ ਖਾੜੀ ਮੁਲਕਾਂ ਤੇ ਪੈ ਰਿਹਾ ਅਤੇ ਵਿਸ਼ਵ ਸ਼ਾਂਤੀ ਨੂੰ ਮੁੱਖ ਰੱਖਦਿਆਂ ਇਹ ਜੰਗ ਰੁਕਣੀ ਲੋਕਾਈ ਲਈ ਬਹੁਤ ਜ਼ਰੂਰੀ ਹੈ ।

Leave a Reply

Your email address will not be published. Required fields are marked *