ਈਰਾਨ, ਗੁਰਦਾਸਪੁਰ, 12 ਜੂਨ (ਸਰਬਜੀਤ ਸਿੰਘ)– ਅਮਰੀਕਾ ਈਰਾਨ ਯੁੱਧ ਅਜੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਇਸ ਦਰਮਿਆਨ ਜਿਥੇ ਦੋਹਾਂ ਮੁਲਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਉਥੇ ਤੇਲ ਗੈਸ ਦੀ ਕਿਲਤ ਦਾ ਸਹਾਮਣਾ ਸਾਰੇ ਦੇਸ਼ਾਂ ਨੂੰ ਝੱਲਣਾ ਪੈ ਰਿਹਾ, ਈਰਾਨ ਨੇ ਅਮਰੀਕਾ ਤੇ ਹੋਰਾਂ ਲਈ ਸਟੇਟਸ ਔਫ ਹਾਰਮਸ ਦਾ ਰਸਤਾ ਬੰਦ ਕੀਤਾ ਹੋਇਆ ਹੈ ਜਦੋਂ ਕਿ ਭਾਰਤ ਨੂੰ ਈਰਾਨ ਨੇ ਸਟੇਟ ਔਫ ਹਾਰਮਸ ਦੇ ਰਸਤੇ ਵਿੱਚ ਛੋਟ ਦੇ ਰੱਖੀਂ ਹੈ ਪਰ ਅੱਜ ਭਾਰਤ ਦੇ ਇੱਕ ਜਹਾਜ਼ ਨੂੰ ਅਮਰੀਕਾ ਨੇ ਆਪਣਾਂ ਨਿਸ਼ਾਨਾਂ ਬਣਾਇਆ ਜਿਸ ਦੇ ਸਿੱਟੇ ਵਜੋਂ ਜਹਾਜ਼ ਦੇ ਚਾਰ ਚਾਲਕਾਂ ਦੇ ਮਰਨ ਦੀ ਖ਼ਬਰ ਸਹਾਮਣੇ ਆਈ ਹੈ ਅਤੇ ਵਿਰੋਧੀ ਇਸ ਤੇ ਕਾਰਵਾਈ ਦੀ ਜਿਥੇ ਨਿੰਦਾ ਕਰ ਰਹੇ ਹਨ ਉਥੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਮਰੀਕਾ ਵਿਰੁੱਧ ਸਟੈਂਡ ਲੈਣ ਦੀ ਮੰਗ ਕਰ ਰਹੇ ਹਨ,ਇਹ ਤਾਂ ਸਮਾਂ ਹੀ ਦੱਸੇਗਾ ਕਿ ਕੇਂਦਰ ਦੀ ਮੋਦੀ ਸਰਕਾਰ ਇਸ ਕਾਰਵਾਈ ਤੇ ਕੀ ਕਾਰਵਾਈ ਕਰਦੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਰਤ ਦੇ ਜਹਾਜ਼ ਨੂੰ ਅਮਰੀਕਾ ਵੱਲੋਂ ਨਿਸ਼ਾਨਾ ਬਣਾਉਣ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਅਤੇ ਇਸ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਜਹਾਜ਼ ਚਾਲਕਾਂ ਦੇ ਪ੍ਰਵਾਰਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੋਈ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਭਾਰਤ ਅਮਰੀਕਾ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦੇਵੇ ਕਿਉਂਕਿ ਭਾਰਤ ਇਸ ਜੰਗ ਵਿੱਚ ਈਰਾਨ ਦੀ ਕੋਈ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਰਿਹਾ ਪਰ ਅਮਰੀਕਾ ਵੱਲੋਂ ਭਾਰਤੀ ਜਹਾਜ਼ ਨੂੰ ਨਿਸ਼ਾਨਾ ਬਣਾਉਣਾ ਬਿਲਕੁਲ ਗ਼ਲਤ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਟੇਟ ਔਫ ਹਾਰਮਸ ਰਸਤੇ ਰਾਹੀਂ ਲੰਘ ਰਹੇ ਭਾਰਤੀ ਜਹਾਜ਼ ਨੂੰ ਅਮਰੀਕਾ ਵੱਲੋਂ ਨਿਸ਼ਾਨਾ ਬਣਾਉਣ ਦੀ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਭਾਰਤ ਅਮਰੀਕਾ ਨੂੰ ਇਸ ਸਬੰਧੀ ਪੁੱਛੇ ਕਿ ਉਹਨਾਂ ਨੇ ਭਾਰਤੀ ਜਹਾਜ਼ ਦੇ ਚਾਰ ਲੋਕਾਂ ਨੂੰ ਕਿਉਂ ਮਾਰਿਆਂ ਕਿਉਂਕਿ ਭਾਰਤ ਅਮਰੀਕਾ ਈਰਾਨ ਯੁੱਧ ਵਿਚ ਕਿਸੇ ਦਾ ਸਾਥ ਨਹੀਂ ਦੇ ਰਿਹਾ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਟੇਟ ਔਫ ਹਾਰਮਸ ਦੇ ਰਸਤੇ ਲੰਘ ਰਹੇ ਭਾਰਤੀ ਜਹਾਜ਼ ਨੂੰ ਅਮਰੀਕਾ ਵੱਲੋਂ ਨਿਸ਼ਾਨਾ ਬਣਾਕੇ 4 ਜਹਾਜ਼ ਚਾਲਕਾਂ ਨੂੰ ਮਾਰਨ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਅਤੇ ਭਾਰਤ ਨੂੰ ਅਮਰੀਕਾ ਵਿਰੁੱਧ ਅਵਾਜ਼ ਬੁਲੰਦ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਜਦੋਂ ਭਾਰਤ ਈਰਾਨ ਅਮਰੀਕਾ ਜੰਗ ਤੋਂ ਦੂਰ ਹੈ ਅਤੇ ਈਰਨ ਵੱਲੋਂ ਭਾਰਤੀ ਜਹਾਜ਼ਾਂ ਨੂੰ ਸਟੇਟ ਔਫ ਹਾਰਮਸ ਦੇ ਰਸਤੇ ਲੰਗਣ ਦੀ ਖੁੱਲ ਦਿੱਤੀ ਹੋਈ ਹੈ ਅਤੇ ਅਮਰੀਕਾ ਨੂੰ ਈਰਖਾ ਹੈ ਕਿ ਈਰਾਨ ਭਾਰਤੀ ਜਹਾਜ਼ਾਂ ਨੂੰ ਅਜਿਹੀ ਛੋਟ ਕਿਉਂ ਰਹੀ ਹੈ, ਭਾਈ ਖਾਲਸਾ ਨੇ ਕਿਹਾ ਇਹ ਈਰਾਨ ਦਾ ਨਿੱਜੀ ਮਾਮਲਾ ਹੈ ਕਿ ਉਹਨਾਂ ਨੇ ਭਾਰਤੀ ਜਹਾਜ਼ਾਂ ਨੂੰ ਸਟੇਟ ਔਫ ਹਾਰਮਸ ਦੇ ਰਸਤੇ ਲੰਘਣ ਦੀ ਅਜ਼ਾਜ਼ਤ ਦਿਤੀ ਹੈ ਪਰ ਅਮਰੀਕਾ ਵੱਲੋਂ ਭਾਰਤੀ ਜਹਾਜ਼ਾਂ ਨੂੰ ਨਿਸਾਨਾ ਬਣਾਉਣਾ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਅਤੇ ਹੁਣ ਭਾਰਤ ਨੂੰ ਵਿਰੋਧੀ ਧਿਰਾ ਦੀ ਮੰਗ ਅਨੁਸਾਰ ਅਮਰੀਕਾ ਨਾਲ ਇਸ ਸਬੰਧੀ ਜ਼ਰੂਰ ਗੱਲਬਾਤ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾ ਦੇਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰੀਕਾ ਵੱਲੋਂ ਭਾਰਤੀ ਜਹਾਜ਼ ਨੂੰ ਨਿਸ਼ਾਨਾ ਬਣਾਕੇ ਚਾਰ ਚਾਲਕਾਂ ਨੂੰ ਮਾਰਨ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਭਾਰਤ ਇਸ ਸਬੰਧੀ ਵਿਰੋਧੀਆਂ ਦੀ ਮੰਗ ਅਨੁਸਾਰ ਅਮਰੀਕਾ ਵਿਰੁੱਧ ਸਖਤ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦੇਵੇ, ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਉਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਸਿੰਦਾ ਸਿੰਘ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ, ਭਾਈ ਰਛਪਾਲ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਕਮਾਲ ਕੇ ਅਤੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜਰ ਸਨ ।।


