ਅੰਮ੍ਰਿਤਸਰ, ਗੁਰਦਾਸਪੁਰ, 12 ਜੂਨ ( ਸਰਬਜੀਤ ਸਿੰਘ)– ਛੇਵੀ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਦਲਪੰਥ ਲਈ ਘੌੜੇ ਦਾਨ ਵਜੋਂ ਭੇਟ ਕੀਤੇ ਜਾਣ ਅਤੇ ਗੁਰੂ ਸਾਹਿਬ ਜੀ ਦੇ ਇਸ ਹੁਕਮ ਨੂੰ ਸਿੱਖਾ ਨੇ ਬਰਕਰਾਰ ਰੱਖਿਆ ਹੋਇਆ ਹੈ ਅਤੇ ਗੁਰੂ ਸਾਹਿਬ ਜੀ ਦੀ ਪਰੰਪਰਾ ਮਰਯਾਦਾ ਤਹਿਤ ਅੱਜ ਬਹੁਤ ਸਾਰੇ ਤਿਆਰ ਬਰ ਤਿਆਰ ਨਿਹੰਗ ਸਿੰਘਾਂ ਵੱਲੋਂ ਦਲਪੰਥ ਚਲਾਏਂ ਜਾ ਰਹੇ ਹਨ ਅਤੇ ਸਮੂਹ ਇਤਿਹਾਸਕ ਜੋੜ ਮੇਲਿਆਂ ਤੇ ਇਨ੍ਹਾਂ ਦਲ ਪੰਥਾਂ ਵੱਲੋਂ ਘੌੜ ਸਵਾਰੀ, ਗਤਕਾ ਬਾਜੀ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜਿਥੇ ਜੋੜਿਆ ਜਾਂਦਾ ਹੈ ਉਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਘੌੜੇ ਭੇਂਟ ਕਰਨ ਵਾਲੀ ਪਰੰਪਰਾ ਨੂੰ ਵੀ ਕਾਇਮ ਰੱਖਿਆ ਹੋਇਆ ਹੈ ਅਤੇ ਬਹੁਤ ਸਾਰੇ ਸਿੱਖ ਸ਼ਰਧਾਲੂਆਂ ਵੱਲੋਂ ਨਿਹੰਗ ਸਿੰਘ ਦਲਪੰਥਾ ਨੂੰ ਘੌੜੇ ਭੇਂਟ ਕਰਨ ਦੀ ਪਰੰਪਰਾ ਜਾਰੀ ਅਤੇ ਇਸੇ ਕੜੀ ਤਹਿਤ ਅਮਰ ਸ਼ਹੀਦ ਬਾਬਾ ਜੀਵਨ ਮਾਂਝਾ ਤਰਨਾ ਦਲ ਦੇ ਹੈਂਡ ਕੁਵਾਟਰ ਗੁਰਦੁਆਰਾ ਟਿੱਬਾ ਸਾਹਿਬ ਪਾਤਸ਼ਾਹੀ ਨੌਵੀਂ ਮਹਿਤਾ ਰੋਡ ਅੰਮ੍ਰਿਤਸਰ ਵਿਖੇ ਹਰਿਆਣਾ ਦੇ ਪਾਣੀਪਤ ਤੋਂ ਆਏ ਸ੍ਰ ਰਾਜਪਾਲ ਸਿੰਘ ਨੇ ਦਲਪੰਥ ਦੇ ਚੀਫ਼ ਜਰਨੈਲ ਜਥੇਦਾਰ ਬਾਬਾ ਬਲਦੇਵ ਸਿੰਘ ਵੱਲੋਂ ਨੂੰ ਇੱਕ ਨੁਕਰਾ ਘੋੜਾ ਅਰਦਾਸ ਕਰਵਾਇਆ ਅਤੇ ਗੁਰੂ ਸਾਹਿਬ ਜੀ ਖੁਸ਼ੀਆਂ ਪ੍ਰਾਪਤ ਕੀਤੀਆਂ, ਇਸ ਮੌਕੇ ਤੇ ਦਲਪੰਥ ਦੇ ਮੀਤ ਜਥੇਦਾਰ ਬਾਬਾ ਨਰਿੰਦਰ ਸਿੰਘ ਵੀ ਹਾਜ਼ਰ ਸਨ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਸ੍ਰ ਰਾਜਪਾਲ ਸਿੰਘ ਪਾਣੀਪਤ ਨੂੰ ਗੁਰੂ ਘਰ ਵੱਲੋਂ ਸਿਰੋਪਾ ਬਖਸ਼ਿਸ਼ ਕੀਤੀ ਅਤੇ ਘੌੜਾ ਭੇਂਟ ਕਰਨ ਦੀ ਅਰਦਾਸ ਕੀਤੀ, ਇਸ ਮੌਕੇ ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ ਤੇ ਹੋਰ ਫੌਜਾ ਵੀ ਹਾਜ਼ਰ ਸਨ ।


