ਹਿਮਾਚਲ ਪ੍ਰਦੇਸ਼, ਗੁਰਦਾਸਪੁਰ, 11 ਜੂਨ (ਸਰਬਜੀਤ ਸਿੰਘ)– ਸਿਖਾਂ ਵਿੱਚ ਲੰਗਰ ਦੀ ਮਰਿਯਾਦਾ ਲੰਮੇ ਸਮੇਂ ਤੋਂ ਚਲੀ ਆ ਰਹੀ ਹੈ ਅਤੇ ਦੇਸ਼ ਵਿਦੇਸ਼ ਵਿੱਚ ਜਦੋਂ ਵੀ ਕਿਤੇ ਕੁਦਰਤੀ ਆਫ਼ਤ ਆਈ ਤਾਂ ਸਿਖਾਂ ਨੇ ਲੋੜਵੰਦਾਂ ਨੂੰ ਲੰਗਰ ਛਕਾਇਆ ਅਤੇ ਇਸੇ ਮਰਯਾਦਾ ਨੂੰ ਮੁੱਖ ਰੱਖਦਿਆਂ ਕੁਝ ਪੰਜਾਬੀਆਂ ਨੇ ਹਿਮਾਚਲ ਪ੍ਰਦੇਸ਼ ਵਿੱਚ ਲੰਗਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਹਿਮਾਚਲ ਪ੍ਰਦੇਸ਼ੀਆ ਨੇ ਕਿਹਾ ਅਸੀਂ ਆਪਣੀਆਂ ਸੜਕਾਂ ਤੇ ਲੰਗਰ ਨਹੀਂ ਲਾਉਣ ਦਿੰਦੇ ਅਤੇ ਨਾਂ ਹੀ ਸਾਨੂੰ ਤੁਹਾਡਾ ਲੰਗਰ ਚਾਹੀਦਾ ਹੈ ਉਹਨਾਂ ਕਿਹਾ ਪਹਿਲਾਂ ਉਗਰਾਈਆ ਇਕੱਠੀਆਂ ਕਰੋਂ ਤੇ ਥੋੜਾਂ ਬਹੁਤਾ ਲੰਗਰ ਕੇ ਬਾਕੀ ਆਪਣੇ ਕੋਲ,ਇਹ ਤਾਂ ਤੁਸੀਂ ਕਾਰੋਬਾਰ ਬਣਾ ਰੱਖਿਆ ਹੈ, ਇਸ ਕਰਕੇ ਸਾਡੀਆਂ ਸੜਕਾਂ ਤੇ ਲੰਗਰ ਚਲਾਉਣਾ ਬੰਦ ਕਰੋ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬੀਆਂ ਨੂੰ ਲੰਗਰ ਲਗਾਉਣ ਤੋਂ ਰੋਕਣ ਵਾਲੇ ਵਰਤਾਰੇ ਦੀ ਨਿੰਦਾ ਕਰਦੀ ਲੰਗਰ ਲਾਉਣ ਨੂੰ ਬਿਜਨਿਸ ਬਣਾਉਣ ਵਾਲਿਆਂ ਨੂੰ ਬੇਨਤੀ ਕਰਦੀ ਹੈ ਕਿ ਉਹ ਲੰਗਰ ਲਗਾਉਣ ਲਈ ਸੜਕਾਂ ਰੋਕਣ ਵਾਲਾ ਕੰਮ ਛੱਡ ਕੇ,ਰੇਲਵੇ ਸਟੇਸ਼ਨਾਂ,ਬੱਸ ਅੱਡਿਆਂ, ਹਸਪਤਾਲਾਂ, ਪਿੰਗਲਵਾੜਿਆਂ , ਯਤੀਮਖਾਨਿਆ ਤੇ ਝੁੱਗੀ ਚੌਪੜੀਆ ਵਿਖੇ ਲੰਗਰ ਲਾਉ ਨਾਂ ਕਿ ਸੜਕਾਂ ਤੇ ਉਗਰਾਹੀ ਇਕੱਠੀ ਕਰਨ ਦੀ ਲਾਲਸਾ ਨਾਲ ਸੜਕਾਂ ਤੇ ਲੰਗਰ ਲਗਾ ਆਉਂਣ ਜਾਣ ਵਾਲਿਆਂ ਲਈ ਰੁਕਾਵਟਾ ਪੈਦਾ ਕਰਨ ਵਾਲਾ ਛੱਡਿਆ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਵੱਲੋਂ ਲੰਗਰ ਲਗਾਉਣ ਗਏ ਪੰਜਾਬੀਆਂ ਨੂੰ ਸੜਕਾਂ ਤੇ ਲੰਗਰ ਨਾਂ ਲਾਉਂਣ ਤੇ ਹੋਰ ਖਰੀਆਂ ਖਰੀਆਂ ਸੁਣਾਉਣ ਵਾਲੇ ਵਰਤਾਰੇ ਦੀ ਨਿੰਦਾ ਅਤੇ ਲੰਗਰ ਲਗਾਉਣ ਵਾਲਿਆਂ ਨੂੰ ਸੜਕਾਂ ਨਾ ਰੋਕਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਉਜ ਇਹ ਗੱਲ ਬਿਲਕੁਲ ਸੱਚ ਹੈ ਕੁਝ ਲੋਕਾਂ ਨੇ ਲੰਗਰ ਲਗਾਉਣ ਨੂੰ ਇੱਕ ਕਾਰੋਬਾਰ ਬਣਾਈਆਂ ਰੱਖਿਆ ਹੈ, ਇਹ ਲੋਕ ਪਹਿਲਾਂ ਲੰਗਰ ਦੇ ਨਾਂ ਤੇ ਉਗਰਾਹੀ ਕਰਦੇ ਹਨ ਬਾਹਦ ਵਿਚ ਸੜਕਾਂ ਰੋਕ ਰਾਹਗੀਰਾਂ ਨੂੰ ਤੰਗ ਪ੍ਰੇਸਾਨ ਕਰਨ ਤੇ ਪੈਸੇ ਇਕੱਠੇ ਕਰਨ ਨੂੰ ਇੱਕ ਬਿਜਨਿਸ ਬਣਾ ਰੱਖਿਆ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਬਹੁਤ ਸਾਰੇ ਕਾਰਸੇਵਾ ਵਾਲੇ ਬਾਬਿਆਂ ਨੇ ਇਸ ਨੂੰ ਕਾਰੋਬਾਰ ਬਣਾਈ ਰੱਖਿਆ ਹੈ ਅਤੇ ਭੋਲੇ ਭਾਲੇ ਲੋਕਾਂ ਤੋਂ ਹਾੜੀ ਸਾਉਣੀ ਤੇ ਕੜਕ ਝੋਨੇ ਤੇ ਹੋਰ ਵਸਤੂਆਂ ਦੀ ਉਗਰਾਹੀ ਕਰਕੇ ਵੱਡੇ ਵੱਡੇ ਜੋੜ ਮੇਲਿਆਂ ਅਤੇ ਇਤਿਹਾਸਕ ਗੁਰਦੁਆਰਿਆਂ ਵਿੱਚ ਸੜਕਾਂ ਰੋਕ ਕੇ ਰਾਹਗੀਰਾਂ ਨੂੰ ਤੰਗ ਪ੍ਰੇਸਾਨ ਕਰਦੇ ਹਨ, ਭਾਈ ਖਾਲਸਾ ਨੇ ਦੱਸਿਆ ਕੁਝ ਕੂ ਨੂੰ ਛੱਡ ਕੇ ਬਹੁਤ ਸਾਰਿਆਂ ਕਾਰਸੇਵਾ ਵਾਲਿਆਂ ਬਾਬਿਆਂ ਬਾਰੇ ਉਹ ਖਲਾਸਾ ਕਰ ਸਕਦੇ ਹਨ ਕਿਉਂਕਿ ਲੰਗਰ ਲਗਾਉਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਲੰਗਰ ਨੂੰ ਲੋਕ ਵਿਖਾਵੇ ਅਤੇ ਬਿਜਨਿਸ ਕਰਨਾ ਚੰਗੀ ਗੱਲ ਨਹੀਂ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਵੱਲੋਂ ਪੰਜਾਬੀਆਂ ਨੂੰ ਲੰਗਰ ਲਗਾਉਣ ਤੋਂ ਰੋਕਣ ਵਾਲੇ ਵਰਤਾਰੇ ਦੀ ਨਿੰਦਾ ਕਰਦੀ ਹੈ ਉਥੇ ਲੰਗਰ ਦੇ ਨਾਂ ਤੇ ਮੋਟੀਆਂ ਉਗਰਾਹੀਆ ਰਾਹੀਂ ਆਪਣਾ ਕਾਰੋਬਾਰ ਚਲਾਉਣ ਵਾਲਿਆਂ ਅਪੀਲ ਕਰਦੀ ਹੈ ਉਹ ਅਜਿਹਾ ਕੰਮ ਛੱਡ ਦੇਣ ਅਤੇ ਨੇਕ ਦਿਲੀ ਨਾਲ ਉਪਰੋਕਤ ਜਗਾਵਾਂ ਤੇ ਹੀ ਲੋੜਵੰਦ ਲੋਕਾਂ ਨੂੰ ਲੰਗਰ ਛਕਾਉਣ ਤੇ ਸੜਕਾਂ ਰੋਕ ਕੇ ਰਾਹਗੀਰਾਂ ਨੂੰ ਤੰਗ ਪ੍ਰੇਸਾਨ ਨਾਂ ਕੀਤਾ ਜਾਵੇ।


