ਮਨਾਲੀ, ਗੁਰਦਾਸਪੁਰ, 4 ਜੂਨ (ਸਰਬਜੀਤ ਸਿੰਘ)– ਹਿਮਾਚਲ ਪ੍ਰਦੇਸ਼ ਦੀ ਸਰਕਾਰ ਵਲੋਂ ਪੰਜਾਬ ਤੋਂ ਆਉਣ ਵਾਲੀਆਂ ਗੱਡੀਆਂ ਦੇ ਮਾਲਕ ਪੰਜਾਬੀਆਂ ਤੋਂ ਮੋਟਾ ਟੈਕਸ ਉਘਰਾਇਆ ਜਾ ਰਿਹਾ ਹੈ ਜਦੋਂ ਕਿ ਇਸ ਸਬੰਧੀ ਪੰਜਾਬ ਸਰਕਾਰ ਕੋਈ ਵਿਸ਼ੇਸ਼ ਕਦਮ ਚੁੱਕਣ ਵਿੱਚ ਅਸਫ਼ਲ ਨਜ਼ਰ ਆ ਰਹੀ ਹੈ,ਜਿਸ ਦੇ ਰੋਸ ਵੱਜੋਂ ਨਿਹੰਗ ਸਿੰਘ ਜਥੇਬੰਦੀਆਂ ਨੇ ਮਨਾਲੀ ਵਿਖੇ ਹਿਮਾਚਲ ਪ੍ਰਦੇਸ਼ ਦੀਆਂ ਗੱਡੀਆਂ ਤੋਂ ਖਾਲਸਾ ਟੈਕਸ ਵਿਸੂਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਵਸੂਲਿਆ ਟੈਕਸ ਪੰਜਾਬ ਸਰਕਾਰ ਜਾ ਪੰਚਾਇਤ ਨੂੰ ਦੇਣ ਦੇ ਬਜਾਏ ਲੋਕ ਭਲਾਈ ਕੰਮਾਂ ਲਈ ਖ਼ਰਚਣ ਦਾ ਐਲਾਨ ਕਰ ਦਿੱਤਾ ਗਿਆ ਹੈ,ਪਰ ਇਸ ਸਬੰਧੀ ਦੋਹਾਂ ਸਰਕਾਰਾਂ ਦਾ ਕੋਈ ਪ੍ਰਤੀਕਰਮ ਸਹਾਮਣੇ ਨਹੀਂ ਆਇਆ, ਸੂਤਰਾਂ ਮੁਤਾਬਕ ਅਜਿਹਾ ਨਿਹੰਗ ਸਿੰਘਾਂ ਨੇ ਇਸ ਮਸਲੇ ਤੇ ਸੁਤੀਆਂ ਦੋਹਾਂ ਸਰਕਾਰਾਂ ਜਗਾਉਣ ਲਈ ਕੀਤਾ ਜਾ ਰਿਹਾ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਸਰਕਾਰਾਂ ਇਸ ਵਰਤਾਰੇ ਕੀ ਐਕਸ਼ਨ ਲੈਂਦੀਆਂ ਹਨ,ਇਹ ਤਾਂ ਅਜੇ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ, ਪਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹਿਮਾਚਲ ਦੀਆਂ ਗੱਡੀਆਂ ਤੋਂ ਖਾਲਸਾ ਟੈਕਸ ਵਸੂਸਣ ਵਾਲਾਂ ਸ਼ੁਰੂ ਕੀਤਾ ਮੁੱਦਾ ਪੂਰੀ ਤਰ੍ਹਾਂ ਭਖਿਆ ਪਿਆ ਹੈ ਅਤੇ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦੋਹਾਂ ਸਰਕਾਰਾਂ ਨੂੰ ਜਗਾਉਣ ਲਈ ਸ਼ੁਰੂ ਕੀਤੇ ਖਾਲਸਾ ਟੈਕਸ ਦੀ ਸ਼ਲਾਘਾ ਕਰਦੀ ਹੈ ਉਥੇ ਦੋਹਾਂ ਸਰਕਾਰਾਂ ਨੂੰ ਬੇਨਤੀ ਕਰਦੀ ਹੈ ਕਿ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀਆਂ ਗੱਡੀਆਂ ਤੋਂ ਵਸੂਲਿਆ ਜਾ ਰਿਹਾ ਮੋਟਾ ਟੈਕਸ ਬੰਦ ਜਾਂ ਸੀਮਤ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਉਹਨਾਂ ਭਾਈ ਖਾਲਸਾ ਨੇ ਕਿਹਾ ਲੰਮੇ ਸਮੇਂ ਤੋਂ ਹਿਮਾਚਲ ਪ੍ਰਦੇਸ਼ ‘ਚ ਇੰਟਰ ਹੋਣ ਵਾਲੀਆਂ ਗੱਡੀਆਂ ਤੋ ਮੋਟਾ ਟੈਕਸ ਵਸੂਲਣ ਵਾਲਾ ਮੁੱਦਾ ਬਹੁਤ ਭਖਿਆ ਪਿਆ ਸੀ ਅਤੇ ਇਸ ਦਰਮਿਆਨ ਟਕਰਾਅ ਵੀ ਹੋਇਆ ਪਰ ਪੰਜਾਬ ਸਰਕਾਰ ਨੇ ਇਸ ਟੈਕਸ ਸਬੰਧੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ,ਜਦੋਂ ਕਿ ਹਿਮਾਚਲ ਪ੍ਰਦੇਸ਼ ਵੱਲੋਂ ਪੰਜਾਬੀਆਂ ਦੀਆਂ ਗੱਡੀਆਂ ਤੇ ਲਗਾਏ ਜਾ ਰਹੇ ਮੋਟੋ ਟੈਕਸ ਸਬੰਧੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਸੀ, ਜਿਸ ਕਰਕੇ ਦੋਹਾਂ ਸਰਕਾਰਾਂ ਨੂੰ ਝੱਟਕਾ ਦੇਂਣ ਹਿੱਤ ਨਿਹੰਗ ਸਿੰਘ ਜਥੇਬੰਦੀਆਂ ਨੇ ਮਨਾਲੀ ‘ਚ ਆਰਜੀ ਨਾਕੇ ਰਾਹੀਂ ਹਿਮਾਚਲ ਪ੍ਰਦੇਸ਼ ਦੀਆਂ ਗੱਡੀਆਂ ਤੋਂ ਖਾਲਸਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਗਿਆ ਹੈ, ਭਾਈ ਖਾਲਸਾ ਨੇ ਦੱਸਿਆ ਦੋਹਾਂ ਸਰਕਾਰਾਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਇਸ ਵਰਤਾਰੇ ਸਬੰਧੀ ਕੋਈ ਬਿਆਨ ਸਹਾਮਣੇ ਨਹੀਂ ਜਦੋਂ ਇਹ ਮਾਮਲਾ ਕਾਫੀ ਚਰਚਾ ਵਿਚ ਹੈ, ਕਈ ਇਸ ਨੂੰ ਚੰਗੀ ਕਹੇਂ ਰਹੇ ਹਨ ਅਤੇ ਕਈ ਇਸ ਨੂੰ ਗੈਰ ਕਾਨੂੰਨੀ ਦੱਸ ਰਹੇ ਹਨ ਪਰ ਦੋਹਾਂ ਸਰਕਾਰਾ ਨੂੰ ਜਗਾਉਣ ਲਈ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਚੁਕਿਆ ਇਹ ਕਦਮ ਕਾਫੀ ਹੱਦ ਤੱਕ ਵਧੀਆ ਤੇ ਸਮੇਂ ਦੀ ਲੋੜ ਵਾਲਾਂ, ਭਾਈ ਖਾਲਸਾ ਨੇ ਕਿਹਾ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕੇਹੜੇ ਦਲਪੰਥ ਦੇ ਨਿਹੰਗ ਸਿੰਘਾਂ ਨੇ ਖਾਲਸਾ ਟੈਕਸ ਲੈਣਾ ਸ਼ੁਰੂ ਕੀਤਾ ਹੈ ਪਰ ਇਸ ਵਰਤਾਰੇ ਨਾਲ ਦੋਹਾਂ ਸਰਕਾਰਾਂ ਨੂੰ ਜਗਾਉਣ ਲਈ ਵਧੀਆ ਵਰਤਾਰਾ ਹੈ ਅਤੇ ਹੁਣ ਦੋਹਾਂ ਸਰਕਾਰਾਂ ਨੂੰ ਮਜਬੂਰ ਹੋ ਕੇ ਇਸ ਮਸਲਾ ਦਾ ਠੋਸ ਹੱਲ ਲੱਭਿਆ ਜਾ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਸਰਕਾਰਾਂ ਨੂੰ ਜਗਾਉਣ ਲਈ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹਿਮਾਚਲ ਪ੍ਰਦੇਸ਼ ਦੀਆਂ ਗੱਡੀਆਂ ਤੋਂ ਖਾਲਸਾ ਟੈਕਸ ਲਾਉਣ ਦੀ ਹਦਾਇਤ ਕਰਦੀ ਹੈ, ਉਥੇ ਦੋਹਾਂ ਸਰਕਾਰਾਂ ਤੋਂ ਮੰਗ ਕਰਦੀ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀਆਂ ਦੀਆਂ ਗੱਡੀਆਂ ਤੋਂ ਮੋਟਾ ਟੈਕਸ ਵਸੂਲਣ ਵਾਲੇ ਮੁੱਦੇ ਤੇ ਗੱਲਬਾਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਹੀ ਪੰਜਾਬੀਆਂ ਦਾ ਗੁੱਸਾ ਨਰਮ ਕੀਤਾ ਜਾ ਸਕਦਾ ਹੈ ।।


