ਅੰਮ੍ਰਿਤਸਰ, ਗੁਰਦਾਸਪੁਰ, 11 ਜੂਨ (ਸਰਬਜੀਤ ਸਿੰਘ)– ਜੂਨ ਮਹੀਨੇ ਵਿੱਚ ਆਪਣੇ ਪ੍ਰਵਾਰ ਸਮੇਤ ਨੰਗੀ ਪੈਰੀਂ ਅੰਮ੍ਰਿਤਸਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪੈਦਲ ਯਾਤਰਾ ਕਰਨੀ ਜਥੇਦਾਰ ਬਾਬਾ ਲਾਲ ਸਿੰਘ ਦਾ ਵੱਡਾ ਉਦਮ ਅਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੀ ਹੈ ਕਿਉਂਕਿ ਉਹ ਹਰ ਸਾਲ ਆਪਣੇ ਪ੍ਰਵਾਰ ਸਮੇਤ ਨੰਗੇ ਪੈਰੀਂ ਪੈਦਲ ਯਾਤਰਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਅਤੇ ਇਹ ਉਹਨਾਂ ਦੀ 13 ਵੀ ਯਾਤਰਾ ਹੈ ਅਤੇ ਉਹਨਾਂ ਦੀ ਨੰਗੇ ਪੈਰੀਂ ਇੰਨੀ ਲੰਬੀ ਪੈਦਲ ਯਾਤਰਾ ਜੂਨ ਮਹੀਨੇ ਵਿੱਚ ਕਰਨ ਸਬੰਧੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਜੁਵਾਬ’ਚ ਕਿਹਾ ਗੁਰੂ ਸਹਿਬ ਜੀ ਸਾਨੂੰ ਆਪ ਹੀ ਬਲ ਬਖ਼ਸ਼ਦੇ ਹਨ ਅਤੇ ਇਹ ਯਾਤਰਾ ਕਰਦੇ ਹਾਂ ਅਤੇ ਇਸ ਲਈ ਜੂਨ ਮਹੀਨਾ ਇਸ ਕਰਕੇ ਰੱਖਿਆ ਗਿਆ ਹੈ ਕਿਉਂਕਿ ਬੱਚਿਆਂ ਨੂੰ ਜੂਨ ਮਹੀਨੇ ਵਿੱਚ ਛੁੱਟੀਆਂ ਹੁੰਦੀਆਂ ਹਨ ਪੱਤਰਕਾਰਾਂ ਨੇ ਜਦੋਂ ਬੱਚਿਆਂ ਨੂੰ ਪੁੱਛਿਆ ਕਿ ਤੁਸੀਂ ਇੰਨੀ ਛੋਟੀ ਉਮਰ ਵਿੱਚ ਅਜਿਹੀ ਨੰਗੇ ਪੈਰੀਂ ਪੈਦਲ ਕੇਵੇ ਕਰਦੇ ਹੋ ਤੁਹਾਨੂੰ ਤਕਲੀਫ ਨਹੀਂ ਹੁੰਦੀ ਤਾਂ ਵੱਡੇ ਬੱਚੇ ਨੇ ਜੁਵਾਬ ਦਿੱਤਾ ਅਜ ਦੇ ਸਮੇਂ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ ਅਤੇ ਸਾਡੇ ਤੇ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ ਕਿ ਅਸੀਂ ਮਾੜੇ ਕੰਮਾਂ ਤੋਂ ਬਚੇ ਹੋਏ ਹਾਂ ਤੇ ਹਰ ਸਾਲ ਆਪਣੇ ਮਾਤਾ ਪਿਤਾ ਨਾਲ ਨੰਗੇ ਪੈਰੀਂ ਪੈਦਲ ਯਾਤਰਾ ਕਰਦੇ ਹਾਂ,ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਥੇਦਾਰ ਬਾਬਾ ਬੂਟਾ ਸਿੰਘ ਅਤੇ ਸਮੂਹ ਪ੍ਰਵਾਰ ਵਲੋਂ ਅੰਮ੍ਰਿਤਸਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ 13ਵੀਂ ਪੈਦਲ ਯਾਤਰਾ ਸ਼ੁਰੂ ਕਰਨ ਵਾਲੇ ਵੱਡੇ ਉਪਰਾਲੇ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਜੂਨ ਮਹੀਨੇ ਵਿੱਚ ਐਨੀ ਲੰਬੀ ਯਾਤਰਾ ਨੰਗੇ ਪੈਰੀਂ ਪੈਦਲ ਕਰਨੀ ਬਹੁਤ ਹੀ ਵੱਡਾ ਉਪਰਾਲਾ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੀ ਕਹੀਂ ਜਾਂ ਸਕਦੀ ਹੈ, ਭਾਈ ਖਾਲਸਾ ਨੇ ਦੱਸਿਆ ਇਥੇ ਹੀ ਬਸ ਨਹੀਂ ਸ੍ਰ ਲਾਲ ਸਿੰਘ ਦੇ ਪ੍ਰਵਾਰ ਵਲੋਂ ਨੰਗੀਂ ਪੈਰੀਂ ਪੈਦਲ ਯਾਤਰਾ ਸਿੱਖਾਂ ਦੇ ਪੰਜ ਤਖਤ ਸਾਹਿਬਾਨਾਂ ਦੀ ਵੀ ਕੀਤੀ ਜਾਂਦੀ ਹੈ, ਖਾਲਸਾ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਇਸ ਗ਼ਰੀਬ ਪ੍ਰਵਾਰ ਦੇ ਉਪਰਾਲੇ ਨੂੰ ਮੁੱਖ ਰੱਖਦਿਆਂ ਢੁਕਵੀਂ ਸਹਾਇਤਾ ਕਰੇ ਤਾਂ ਕਿ ਹੋਰਨਾਂ ਲੋਕਾਂ ਨੂੰ ਵੀ ਇਸ ਉਪਰਾਲੇ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਪ੍ਰਵਾਰ ਵੱਲੋਂ ਸ਼ੁਰੂ ਕੀਤੀ 13 ਵੀ ਪੈਦਲ ਯਾਤਰਾ ਦਾ ਸਵਾਗਤ ਕਰਦੀ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕਰਦੀ ਹੈ ਕਿ ਅਜਿਹਾ ਪ੍ਰਵਾਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇ ।



