ਪੰਜਾਬ ਦੇ ਕਾਂਗਰਸੀਆਂ ਨੂੰ ਇੱਕ ਬੱਸ ‘ਚ ਬੈਠਾ ਕੇ ਰਾਹੁਲ ਗਾਂਧੀ ਦੀ ਹਰੀ ਝੰਡੀ ਨਾਲ 113 ਹਲਕਿਆਂ ਦੇ ਦੌਰੇ ਵਾਲਾਂ ਢਕਵੰਜ ਏਕਤਾ ਲਈ ਕਿੰਨਾ ਕੁੰ ਸਾਰਥਕ ਸਾਬਤ ਹੁੰਦਾ,ਏ ਤਾਂ ਸਮਾਂ ਹੀ ਦੱਸੂ – ਭਾਈ ਵਿਰਸਾ ਸਿੰਘ ਖਾਲਸਾ

ਪੰਜਾਬ

ਚੰਡੀਗੜ੍ਹ, ਗੁਰਦਾਸਪੁਰ, 11 ਜੂਨ (ਸਰਬਜੀਤ ਸਿੰਘ)– ਜਿਉਂ ਜਿਉਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਾਂਗੇ ਆ ਰਹੀਆਂ ਹਨ ਕਾਂਗਰਸ ਨੇ ਏਕਤਾ ਵਖਾਉਂਣ ਲਈ ਇਕ ਨਵਾਂ ਢਟਵੰਜ ਲੱਭਿਆ ਹੈ ਅਤੇ ਇਸ ਢਕਵੰਜ ਰਾਹੀਂ ਪੰਜਾਬ ਦੇ ਸਾਰੇ ਕਾਂਗਰਸੀ ਆਂ ਨੂੰ ਇੱਕ ਹੀ ਬੱਸ ਵਿੱਚ 113 ਹਲਕਿਆਂ ਦਾ ਦੌਰਾ ਕਰਵਾਇਆ ਜਾਵੇਗਾ ਤਾਂ ਕਿ ਸਤਾ ਪ੍ਰਾਪਤੀ ਲਈ ਲੋਕਾਂ ਨੂੰ ਏਕਤਾ ਦਾ ਢਕਵੰਜ ਦਰਸਾਇਆ ਜਾ ਸਕੇ, ਕਿਉਂਕਿ ਆਮ ਲੋਕਾਂ ਦੀ ਰਾਹੇ ਹੈ ਕੇ ਪੰਜਾਬ ਦੇ ਕਾਂਗਰਸੀਆਂ’ਚ ਏਕਤਾ ਨਹੀਂ ? ਇਸ ਕਰਕੇ ਕਾਂਗਰਸ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕੇਵੇ ਜਿੱਤ ਸਕਦੀ ਹੈ, ਹੁਣ ਲੋਕਾਂ’ਚ ਏਕਤਾ ਨਾਂ ਹੋਣ ਵਾਲੇ ਭ੍ਰਮ ਭੁਲੇਖੇ ਦੂਰ ਕਰਨ ਲਈ ਰਾਹੁਲ ਗਾਂਧੀ ਨੇ ਇੱਕ ਨਵੇਂ ਢਕਵੰਜ ਸ਼ੁਰੂ ਕੀਤਾ ਹੈ ਅਤੇ ਇਸ ਢਕਵੰਜ ਰਾਹੀਂ ਪੰਜਾਬ ਦੇ ਸਾਰੇ ਕਾਂਗਰਸੀਆਂ ਨੂੰ ਇੱਕ ਬੱਸ ਵਿੱਚ ਇਕੱਠੇ ਬੈਠਾ ਕੇ ਰਾਹੁਲ ਗਾਂਧੀ ਦੀ ਹਰੀ ਝੰਡੀ ਨਾਲ 113 ਹਲਕਿਆਂ ਦਾ ਦੌਰਾ ਕਰਵਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਪੰਜਾਬ ਦੇ ਸਾਰੇ ਕਾਂਗਰਸੀਏ ਏਕੇ ਵਿਚ ਹਨ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨਗੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਢਕਵੰਜ ਤੇ ਆਪਣੇ ਵਿਅੰਗ ਰਾਹੀਂ ਦੱਸਿਆ ਕਿ ਇਹਨਾਂ ਸਾਰੀਆਂ ਦੀਆਂ ਪੱਗਾਂ ਆਪਣੇ ਆਪਣੇ ਹੱਥਾਂ ਵਿੱਚ ਹੋਣਗੀਆਂ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤਾਂ ਕਾਮਨਾ ਕਰਦੀ ਹੈ ਕਿ ਪ੍ਰਮਾਤਮਾ ਕਰੇ ਕਾਗਰਸੀਏ ਲੋਕਾਂ ਨੂੰ ਆਪਣੀ ਏਕਤਾ ਦਿਖਾਉਂਣ ਵਿਚ ਕਾਮਯਾਬ ਹੋਣ ਅਤੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ! ਪਰ ਰਾਹੁਲ ਗਾਂਧੀ ਦਾ ਕਾਂਗਰਸੀਆਂ ਨੂੰ ਇਕੱਠੇ ਕਰਨ ਵਾਲਾ ਇਹ ਫ਼ਾਰਮੂਲਾ ਕਿਨਾਂ ਕੁ ਸਾਰਥਕ ਸ਼ਾਬਤ ਹੁੰਦਾ ਹੈ ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਜਾਂ ਫਿਰ ਭਗਵੰਤ ਮਾਨ ਦੇ ਕਹਿਣ ਮੁਤਾਬਕ ਬੱਸ ਵਿੱਚ ਹੀ ਪੱਗਾਂ ਸਭ ਦੀਆਂ ਆਪਣੇ ਆਪਣੇ ਹੱਥ ‘ਚ ਹੋਣਗੀਆਂ, ਕਿਉਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਾਂਗਰਸੀਆਂ ਵਿਚ ਏਕਤਾ ਹੋਣੀ ਮੁਸ਼ਕਲ ਵਾਲੀ ਗੱਲ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਕਾਂਗਰਸੀਆਂ ਵੱਲੋਂ ਆਪਣੀ ਏਕਤਾ ਦਾ ਸਬੂਤ ਲੋਕਾਂ ਸਾਹਮਣੇ ਲਿਆਉਣ ਲਈ ਇਕ ਬੱਸ ਵਿੱਚ 113 ਹਲਕਿਆਂ ਦਾ ਦੌਰਾ ਕਰਨ ਦਾ ਸਵਾਗਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਾਂਗਰਸੀਆਂ ਨੂੰ ਪੂਰੀ ਅਮੀਦ ਹੈ ਕਿ 2027 ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਡੀ ਜਿੱਤ ਪ੍ਰਾਪਤ ਕਰੇਗੀ, ਸਿਰਫ਼ ਏਕਤਾ ਦੀ ਕਮੀ ਹੈ, ਭਾਈ ਖਾਲਸਾ ਨੇ ਕਿਹਾ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਏਕਤਾ ਦਿਖਾਉਂਣ ਲਈ ਇਕ ਬੱਸ ਵਿੱਚ ਸਾਰਿਆਂ ਨੂੰ ਬੈਠਾਕੇ 113 ਹਲਕਿਆਂ ‘ਚ ਦੌਰਾ ਕਰਵਾਉਂਣ ਵਾਲਾ ਕੱਢਿਆ ਫਾਰਮੂਲਾ ਕਿੰਨਾ ਕੁ ਸਾਰਥਕ ਸਾਬਤ ਹੁੰਦਾ ਹੈ ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ,ਪਰ ਅੱਜ ਕੱਲ੍ਹ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੀ ਏਕਤਾ ਲੋਕਾਂ ਨੂੰ ਵਖਾਉਣ ਵਾਲਾ ਕੱਢਿਆਂ ਫਾਰਮੂਲਾ ਪੂਰੀ ਤਰ੍ਹਾਂ ਚਰਚਾ ਵਿੱਚ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਰਾਹਲ ਗਾਂਧੀ ਵੱਲੋਂ ਇੱਕ ਬੱਸ ਵਿੱਚ ਸਾਰੇ ਕਾਂਗਰਸੀਆਂ ਨੂੰ 113 ਪੰਜਾਬ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਵਾ ਕੇ ਲੋਕਾਂ ਨੂੰ ਏਕਤਾ ਦਾ ਢਕਵੰਜ ਵਿਖਾਉਣ ਵਾਲੇ ਵਰਤਾਰੇ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਉਮੀਦ ਕਰਦੀ ਹੈ ਕਿ ਕਾਂਗਰਸੀ ਆਪਣੀ ਇਸ ਨੀਤੀ ਰਾਹੀਂ ਸੱਤਾ ਪ੍ਰਾਪਤੀ ‘ਚ ਕਾਮਯਾਬ ਹੋਣ , ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ ਭਾਈ ਸਿੰਦਾ ਸਿੰਘ ਨਿਹੰਗ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ ਅਤੇ ਭਾਈ ਮਨਜਿੰਦਰ ਕਮਾਲ ਕੇ ਤੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *