ਚੰਡੀਗੜ੍ਹ, ਗੁਰਦਾਸਪੁਰ, 11 ਜੂਨ (ਸਰਬਜੀਤ ਸਿੰਘ)– ਸੂਬਾ ਪੰਜਾਬ ਦੇ ਸਮੂਹ ਕਮਿਊਨਿਟੀ ਹੈਲਥ ਅਫਸਰ, ਜਿਨ੍ਹਾਂ ਵੱਲੋਂ ਪੇਂਡੂ ਖੇਤਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਹਰ ਤਰ੍ਹਾਂ ਦੀ ਕੁਦਰਤਦੀ ਆਫਤ ਵਿੱਚ ਵੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ , ਪਿਛਲੇ ਦੋ ਸਾਲਾਂ ਤੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਰੋਸ਼ ਵਿੱਚ ਹਨ । ਪਿਛਲੇ ਕੁਝ ਦਿਨਾਂ ਤੋਂ ਇਕੱਲੇ ਸੀ.ਐਚ.ਓ ਉਤੇ ਕੰਮ ਦੇ ਵੱਧ ਰਹੇ ਬੋਝ ਅਤੇ ਉਹਨਾਂ ਦੀਆਂ ਕੁਝ ਲੰਬੇ ਸਮੇਂ ਤੋਂ ਲਟਕ ਰਹੀਆਂ ਕੁਝ ਜਾਇਜ਼ ਮੰਗਾਂ ਨੂੰ ਲੈ ਕੇ ਵਿਭਾਗ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰੰਤੂ ਸਿਹਤ ਵਿਭਾਗ ਸਭ ਕੁਝ ਅਣਗੋਲਿਆ ਕਰਦਿਆਂ ਹੋਇਆਂ ਇਕੱਲੇ ਸੀਐਚਓ ਉਤੇ ਹੋਰ ਕੰਮ ਦਾ ਬੋਝ ਵਧਾ ਰਿਹਾ ਹੈ ।ਇਸਦੇ ਚਲਦਿਆਂ ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਅਤੇ ਸੂਬਾ ਮੀਤ ਪ੍ਰਧਾਨ ਡਾ ਰਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਜੇਕਰ 15 ਜੂਨ 2026 ਤੱਕ ਉਹਨਾਂ ਨੂੰ ਵਿਭਾਗ ਵੱਲੋਂ ਮੀਟਿੰਗ ਦੇ ਕੇ ਉਹਨਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਵਾਜਬ ਹੱਲ ਨਹੀਂ ਕੀਤੇ ਜਾਂਦੇ ਅਤੇ ਨਵੇਂ ਕੱਢੇ ਇਨਸੈਂਟਿਵ ਪਰਫੋਰਮਾ ਨੂੰ ਪੁਰਾਣੇ ਪਰਫੋਰਮੇ ਅਨੁਸਾਰ ਤਬਦੀਲ ਨਹੀਂ ਕੀਤਾ ਜਾਂਦਾ ਤਾਂ ਸੂਬਾ ਪੰਜਾਬ ਦੇ ਸਾਰੇ ਕਮਿਊਨਿਟੀ ਹੈਲਥ ਅਫਸਰ ਪਿੰਡਾਂ ਵਿੱਚ ਖੁੱਲੇ ਸਿਹਤ ਕੇਂਦਰਾਂ ਦੀਆਂ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ (ਆਨਲਾਈਨ ਅਤੇ ਔਫਲਾਈਨ)ਅਤੇ ਹੋਰ ਸਾਰੇ ਕੰਮ ਠੱਪ ਕਰਕੇ ਆਪਣੇ ਆਪਣੇ ਬਲਾਕਾਂ ਉੱਤੇ ਇਸਦਾ ਰੋਸ਼ ਪ੍ਰਦਰਸ਼ਨ ਕਰਨਗੇ ।
ਮਿਤੀ 22 ਜੂਨ 2026 ਨੂੰ ਸੂਬੇ ਦੇ ਹਰ ਜਿਲੇ ਵਿੱਚ ਸਿਵਲ ਸਰਜਨ ਦਫਤਰਾਂ ਅੱਗੇ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਧਰਨਾ ਦਿੱਤਾ ਜਾਵੇਗਾ । ਜੇਕਰ ਫਿਰ ਵੀ ਵਿਭਾਗ ਇਸ ਗੱਲ ਨੂੰ ਅਣਸੁਣਿਆ ਕਰਦਾ ਹੈ ਤੇ ਕੋਈ ਵਾਜਿਬ ਹੱਲ ਨਹੀਂ ਕੱਢਦਾ ਤਾਂ ਇਹ ਸਿਲਸਿਲਾ ਬਲਾਕਾਂ ਉੱਤੇ 1 ਜੁਲਾਈ 2026 ਤੱਕ ਇਵੇਂ ਹੀ ਚਲਦਾ ਰਹੇਗਾ। ਇਸ ਦੌਰਾਨ ਮਰੀਜ਼ਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਅਤੇ ਬਾਕੀ ਸੇਵਾਂਵਾਂ ਵਿੱਚ ਆਉਣ ਵਾਲੇ ਵਿਘਨ ਲਈ ਵਿਭਾਗ ਜਿੰਮੇਵਾਰ ਹੋਵੇਗਾ।
ਉਹਨਾਂ ਇਹ ਵੀ ਦੱਸਿਆ ਕਿ ਫਿਰ *ਸਟੇਟ ਪੱਧਰ ਉਤੇ ਮਿਤੀ 2 ਜੁਲਾਈ 2026 ਨੂੰ ਜਿਲਾ ਸੰਗਰੂਰ, ਮਾਨਯੋਗ ਮੁੱਖ ਮੰਤਰੀ ਸਾਹਿਬਾਨ ਦੇ ਰਿਹਾਇਸ਼ੀ ਜਗ੍ਹਾਂ ਦਾ ਘੇਰਾਓ ਕੀਤਾ ਜਾਵੇਗਾ।
ਉਹਨਾਂ ਦਸਿਆ ਕਿ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ , ਬਾਕੀ ਸੂਬਿਆਂ ਦੇ ਮੁਕਾਬਲੇ 5000 ਘੱਟ ਮਿਲ ਰਹੀ ਤਨਖਾਹ ਵਿੱਚ ਵਾਧਾ ਕਰਨਾ, ਸੀ ਐਚ ਓ ਦਾ 5000 ਦੀ ਜਨਸੰਖਿਆ ਦੇ ਅਨੁਸਾਰ ਹੀ ਮਹੀਨਾਵਾਰ ਅਤੇ ਸਾਲਾਨਾ ਟਾਰਗੇਟ ਉੱਤੇ ਕੰਮ ਕਰਨਾ , ਤਿੰਨ ਸਾਲਾ ਅਤੇ ਪੰਜ ਸਾਲਾ ਲੋਐਲਿਟੀ ਬੋਨਸ , ਬਰਾਬਰ ਕੰਮ ਬਰਾਬਰ ਤਨਖਾਹ , ਕੈਡਰ sanction ਅਤੇ ਰੈਗੂਲਰ ਕਰਨਾ, incentive ਮਰਜ ਕਰਵਾਉਣਾ , ਆਦਿ ਹਨ। ਇਸ ਮੌਕੇ ਓਹਨਾ ਦੇ ਨਾਲ ਡਾ ਜਤਿੰਦਰ ਸਿੰਘ,ਸਿਮਰਨਜੀਤ ਕੌਰ (ਸ੍ਰੀ ਫ਼ਤਹਿਗੜ੍ਹ ਸਾਹਿਬ) ਅੰਮ੍ਰਿਤਸਰ ਤੋਂ ਡਾ ਗੁਰਬਾਕਸ਼ਿਸ਼ ਸਿੰਘ,ਬਠਿੰਡਾ ਤੋਂ ਰਮਨਬੀਰ ਕੌਰ/ਹਰਮਿੰਦਰ ਕੌਰ ਫ਼ਰੀਦਕੋਟ ਤੋਂ ਸੰਦੀਪ ਸਿੰਘ,ਫ਼ਿਰੋਜ਼ਪੁਰ ਤੋਂ ਡਾ ਪ੍ਰੀਤ ਮਖੀਜਾ/ਨਰਿੰਦਰ ਸਿੰਘ,ਫਾਜ਼ਿਲਕਾ ਤੋਂ ਕੁਲਦੀਪ ਸਿੰਘ, ਪਟਿਆਲਾ ਤੋ ਜਰਨੈਲ ਸਿੰਘ,ਰੋਪੜ ਤੋਂ ਹਰਨੀਤ ਕੌਰ,ਮੋਹਾਲੀ ਤੋਂ ਦੀਪਸ਼ਿਖਾ,
ਗੁਰਦਾਸਪੁਰ ਤੋਂ ਸੂਰਜ ਪ੍ਰਕਾਸ਼, ਵਿਕਾਸ ਜੀ
ਮੋਗਾ ਤੋਂ ਗੁਰਵਿੰਦਰ ਸਿੰਘ , ਬਰਨਾਲਾ ਤੋਂ ਸੰਦੀਪ ਕੌਰ,ਤਰਨ ਤਾਰਨ ਤੋਂ ਜੈਸਮੀਨ ਕੌਰ , ਜਲੰਧਰ ਤੋਂ ਡਾ ਵਿਪਿਨ/ਡਾਪੰਖੁੜੀ,ਲੁਧਿਆਣਾ ਤੋਂ ਡਾ ਬਲਵੀਰ/ਡਾ ਸ਼ਿਵਰਾਜ ਤੇ ਹਰਪਿੰਦਰ ਕੌਰ, ਸ਼੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ, ਮੈਜਰ ਸਿੰਘ, ਓਮ ਪ੍ਰਕਾਸ਼ ਨੰਦੀਵਾਲ , ਬਲਕਰਨ ਸਿੰਘ, ਸੰਜੀਵ ਗਡਾਈ, ਮਾਨਸਾ ਤੋਂ ਨਿਸ਼ਾ ਅਗਰਵਾਲ , ਮਲੇਰਕੋਟਲਾ ਤੋਂ ਡਾ ਜਤਿੰਦਰ ਸਿੰਘ, ਪਠਾਨਕੋਟ ਤੋਂ ਡਾ ਵਿਮੁਕਤ,,ਨਵਾਂਸ਼ਹਿਰ ਤੋਂ ਡਾ ਦਲਜੀਤ/ਡਾ ਰਾਜ ਆਦਿ ਵਿਸ਼ੇਸ਼ ਰੂਪ ਤੇ ਹਾਜ਼ਰ ਸਨ ।


