45 ਸਾਲਾਂ ਮਾਂ ਦਾ 23 ਸਾਲਾਂ ਪ੍ਰੇਮੀ ਗੁਰਵਿੰਦਰ ਹੀ ਨਿਕਲਿਆ 16 ਸਾਲਾਂ ਧੀ ਦਾ ਕਾਤਲ, ਪ੍ਰੇਮੀ ਤੇ ਮਾਂ ਨੂੰ ਸ਼ਰੇਆਮ ਫਾਂਸੀ ਤੇ ਲਟਕਾਇਆ ਜਾਵੇ- ਭਾਈ ਵਿਰਸਾ ਸਿੰਘ ਖਾਲਸਾ

ਦੋਆਬਾ

ਨਵਾ ਸ਼ਹਿਰ, ਗੁਰਦਾਸਪੁਰ, 8 ਜੂਨ (ਸਰਬਜੀਤ ਸਿੰਘ)—ਨਵਾ ਸਹਿਰ’ਚ 16 ਸਾਲਾਂ ਲੜਕੀ ਦੇ ਹੋਏ ਅੰਨੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਹ ਲਈ,45 ਸਾਲਾਂ ਮਾਂ ਦਾ 45 ਸਾਲਾਂ ਪ੍ਰੇਮੀ ਹੀ ਨਿਕਲਿਆ 16 ਸਾਲਾਂ ਅਨੀਤਾ ਨਾਂ ਦੀ ਧੀ ਦਾ ਕਾਤਲ, ਕਿਉਂਕਿ ਦੋਹਾਂ ਦੇ ਪ੍ਰੇਮ ਸਬੰਧਾਂ ਵਿੱਚ ਵੱਡਾ ਅੜਿੱਕਾ ਬਣ ਰਹੀ ਸੀ ਜਿਸ ਦੇ ਸਿੱਟੇ ਵਜੋਂ ਕਾਤਲ ਨੇ ਲੜਕੀ ਦਾ ਗਲਾ ਘੁੱਟ ਕੇ ਮਾਰਨ ਤੋਂ ਬਾਅਦ ਟੁਕੜੇ ਕਰਕੇ ਸੂਟ ਕੇਸ ਵਿੱਚ ਪਾਇਆ ਅਤੇ ਖੁਰਾਲਗੜ੍ਹ ਦੇ ਜੰਗਲਾਂ ਵਿੱਚ ਅੱਗ ਲਾ ਦਿੱਤੀ, ਪੁਲਿਸ ਨੇ ਦੋਸ਼ੀ ਨੂੰ ਗਿਰਫ਼ਤਾਰ ਕਰ ਕੇ 4 ਦਿਨਾਂ ਪੁਲਿਸ ਰਿਮਾਂਡ ਲੈ ਲਿਆ ਹੈ, ਮਾਂ ਦਾ ਲੜਕੀ ਨੂੰ ਮਾਰਨ ਵਿੱਚ ਅਜੇ ਕੋਈ ਰੋਲ ਸਹਾਮਣੇ ਨਹੀਂ ਆਇਆ ਜਦੋਂ ਕਿ ਕਾਤਲ ਨੇ ਪਿੱਛ ਗਿੱਛ ਤੋਂ ਕਬੂਲਿਆ ਕਿ ਮੈਂ ਹੀ ਕਤਲ ਕੀਤਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਅੰਨੇ ਕਤਲ ਨੂੰ ਸੁਲਝਾਉਣ ਲਈ ਨਵਾਂ ਸ਼ਹਿਰ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਾਤਲ ਨੂੰ ਸ਼ਰੇਆਮ ਫਾਂਸੀ ਤੇ ਲਟਕਾਉਣ ਦੀ ਮੰਗ ਕਰਦੀ ਹੈ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਨਵੇਂ ਸ਼ਹਿਰ ਵਿਖੇ ਹੋਏ 16 ਸਾਲਾਂ ਲੜਕੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦੀ ਸ਼ਲਾਘਾ ਅਤੇ ਕਾਤਲ ਪ੍ਰੇਮੀ ਨੂੰ ਸ਼ਰੇਆਮ ਫਾਂਸੀ ਤੇ ਲਟਕਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਕਾਤਲ ਡੁਬਈ ਤੋਂ ਆਇਆ ਸੀ ਅਤੇ ਡੇਢ ਸਾਲ ਤੋਂ ਉਸ ਦੇ 45 ਸਾਲਾਂ ਮਾਂ ਨਾਲ ਪ੍ਰੇਮ ਸੰਬੰਧ ਚੱਲ ਰਹੇ ਸਨ ਅਤੇ ਕਾਤਲ ਵੱਲੋਂ ਪ੍ਰੇਮ ਸਬੰਧਾਂ ‘ਚ ਅੜਿੱਕਾ ਬਣ ਰਹੀ 16 ਸਾਲਾਂ ਧੀ ਨੂੰ ਮਾਰਨਾਂ ਹੀ ਠੀਕ ਸਮਝਿਆ,ਕਤਲ ਵਾਲੇ ਦਿਨ ਘਰ ਵਿੱਚ ਇਕੱਲੀ ਧੀ ਸੀ ਅਤੇ ਕਾਤਲ ਨੇ ਗਲਾਂ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਪੁਲਿਸ ਨੂੰ ਉਲਝਾਉਣ ਲਈ ਲਾਸ਼ ਨੂੰ ਸੂਟ ਕੇਸ ਬੰਦ ਕਰਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਖੁਰਾਲਗੜ ਦੇ ਜੰਗਲਾਂ ਵਿੱਚ ਲਿਜਾ ਕੇ ਅੱਗ ਲਾ ਦਿੱਤੀ, ਭਾਈ ਖਾਲਸਾ ਨੇ ਦੱਸਿਆ ਇਸ ਅੰਨੇ ਕਤਲ ਨੂੰ ਸੁਲਝਾਉਣ ਲਈ ਪੁਲਿਸ ਸੀ ਸੀ ਟੀ ਵੀ ਦੀ ਫੁਟਏਜ ਖੰਗਾਲੀ, ਜਿਸ ਵਿਚ ਕਾਤਲ ਘਰ ਦੇ ਬਾਹਰ ਆਪਣੇ ਮੋਟਰਸਾਈਕਲ ਤੇ ਸੂਟ ਕੇਸ ਬੰਨ੍ਹ ਕੇ ਖੁਰਾਲਗੜ੍ਹ ਦੇ ਜੰਗਲਾਂ ਵਿੱਚ ਗਿਆ ਅਤੇ ਲਾਸ਼ ਨੂੰ ਅੱਗ ਲਾ ਦਿੱਤੀ ਗਈ, ਭਾਈ ਖਾਲਸਾ ਨੇ ਦੱਸਿਆ ਪੁਲਿਸ ਨੇ ਕਾਤਲ ਗੁਰਵਿੰਦਰ ਨੂੰ ਗ੍ਰਿਫਤਾਰ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਪ੍ਰੇਮੀ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਮੈਂ ਹੀ ਲੜਕੀ ਦਾ ਕਤਲ ਕੀਤਾ ਕਿਉਂਕਿ ਲੜਕੀ ਦੀ ਮਾਂ ਨਾਲ ਕਾਤਲ ਦੇ ਪ੍ਰੇਮ ਸਬੰਧ ਚੱਲ ਰਹੇ ਸਨ ਅਤੇ ਉਹ ਉਨ੍ਹਾਂ ਦੇ ਪ੍ਰੇਮ ਸਬੰਧਾਂ ਵਿੱਚ ਵੱਡਾ ਇੜੱਕਾ ਬਣ ਰਹੀ ਸੀ, ਭਾਈ ਖਾਲਸਾ ਨੇ ਦੱਸਿਆ ਭਾਵੇਂ ਕਿ ਪ੍ਰੇਮੀ ਮਾਂ ਦਾ ਲੜਕੀ ਨੂੰ ਮਾਰਨ ਵਿੱਚ ਕੋਈ ਰੋਲ ਸਹਾਮਣੇ ਨਹੀਂ ਆਇਆ ਜਦੋਂ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਊਸ਼ਾ ਰਾਣੀ ਮਿਰਤਕ ਦੀ ਦਾਦੀ ਦਾ ਕਹਿਣਾ ਹੈ ਲੜਕੀ ਦਾ ਕੀ ਕਸੂਰ ਸੀ,ਉਹ ਪ੍ਰੇਮੀ ਨਾਲ ਵਿਆਹ ਕਰਵਾ ਲੈਂਦੀ ਤਾਂ ਕਿ ਸਾਡੀ ਧੀ ਤਾਂ ਬਚ ਜਾਂਦੀ,ਦਾਦੀ ਅਤੇ ਪੰਚਾਇਤ ਦਾ ਕਹਿਣਾ ਹੈ ਕਿ ਕਾਤਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਅਜਿਹੇ ਘਨੌਣੇ ਅਪਰਾਧਾ ਤੇ ਕਾਬੂ ਪਾਇਆ ਜਾ ਸਕੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੁਲਿਸ ਵੱਲੋਂ ਅੰਨੇ ਕਤਲ ਨੂੰ ਸੁਲਝਾਉਣ ਦੀ ਕਾਰਵਾਈ ਦੀ ਸ਼ਲਾਘਾ ਕਰਦੀ ਮੰਗ ਕਰਦੀ ਹੈ ਦੋਸ਼ੀ ਕਾਤਲ ਨੂੰ ਸ਼ਰੇਆਮ ਫਾਂਸੀ ਤੇ ਲਟਕਾਇਆ ਜਾਵੇ ਤਾਂ ਕਿ ਅਜਿਹੇ ਘਨੌਣੇ ਅਪਰਾਧਾਂ ਤੇ ਕਾਬੂ ਪਾਇਆ ਜਾ ਸਕੇ ।

Leave a Reply

Your email address will not be published. Required fields are marked *