ਅੰਮ੍ਰਿਤਸਰ, ਗੁਰਦਾਸਪੁਰ, 8 ਜੂਨ (ਸਰਬਜੀਤ ਸਿੰਘ)– ਅੱਜ ਇੱਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਸਰਕਾਰ ਵੱਲੋਂ ਬਣਾਏ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਲੋਕਾਂ ਨੂੰ ਗੁਰਬਾਣੀ ਪੜ੍ਹਨ ਤੋਂ ਦੂਰ ਕਰ ਰਿਹਾ ਹੈ ਅਤੇ ਲੋਕ ਸਖਤ ਕਾਨੂੰਨ ਕਰਕੇ ਘਰ ਵਿੱਚ ਪਏ ਗੁਰਬਾਣੀ ਦੇ ਗੁਟਕੇ ਅਤੇ ਪੋਥੀਆਂ ਜਮਾਂ ਕਰਵਾ ਰਹੇ ਹਨ, ਇਸ ਕਰਕੇ ਸਾਨੂੰ ਸਰਕਾਰ ਵੱਲੋਂ ਬਣਾਇਆ ਕਾਨੂੰਨ ਉਹਦੋਂ ਤੱਕ ਮਨਜ਼ੂਰ ਨਹੀਂ ਜਦੋਂ ਤੱਕ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਬਦਲਿਆ ਨਹੀਂ ਜਾਂਦਾ,ਇਹ ਗੱਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਆਪ ਨਹੀਂ ਕਹੇ ਰਹੇ ਸਗੋਂ ਸਿੱਖ ਵਿਰੋਧੀ ਬਾਦਲ ਕੇ ਅਖਵਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਨਾਲ ਬਾਦਲਾਂ ਦੀ ਸਿਆਸਤ ਘਾਟੇ ਵਿੱਚ ਜਾ ਰਹੀ ਹੈ ਜਦੋਂ ਸਰਕਾਰ ਇਸ ਨਾਲ ਚੋਣਾਂ ਵਿੱਚ ਸਿਆਸੀ ਲਾਹਾ ਪ੍ਰਾਪਤ ਕਰ ਸਕਦੀ ਹੈ ਅਤੇ ਇਸੇ ਹੀ ਕਰਕੇ ਬਾਦਲਾਂ ਦੇ ਜਥੇਦਾਰ ਜਿਹੜੇ ਵੀ ਧਾਰਮਿਕ ਸਮਾਗਮ ਤੇ ਜਾਂਦੇ ਹਨ ਉਹ ਕੌਮ ਦੇ ਧਰਮੀ ਮਸਲਿਆਂ ਨੂੰ ਛੱਡ ਕੇ ਬੱੱਸ ਲੋਕਾਂ ਨੂੰ ਸਰਕਾਰ ਦੇ ਬਣਾਏ ਕਾਨੂੰਨ ਗੁਮਰਾਹ ਕਰ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਦੀ ਹੈ ਕਿ ਉਹ ਬਾਦਲਾਂ ਦੀ ਸਿਆਸਤ ਤੋਂ ਉਪਰ ਉਠ ਕੇ ਕੌਮ ਦੇ ਧਾਰਮਿਕ ਮਾਮਲਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਤੇ ਜ਼ੋਰ ਦੇਣ ਅਤੇ ਗੁਰਬਾਣੀ ਤੇ ਬਣੇ ਸਖ਼ਤ ਕਾਨੂੰਨ ਨੂੰ ਸਿਆਸਤ ਦੀ ਭੇਟ ਨਾਂ ਚਾੜਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੱਜ ਇੱਕ ਧਾਰਮਿਕ ਸਮਾਗਮ ਮੌਕੇ ਜਥੇਦਾਰ ਵੱਲੋਂ ਲੋਕਾਂ ਨੂੰ ਸਖ਼ਤ ਕਾਨੂੰਨ ਵਿਰੁੱਧ ਗੁਮਰਾਹ ਕਰਨ ਦੀ ਨਿੰਦਾ ਅਤੇ ਬਾਦਲਾਂ ਦੀ ਸਿਆਸਤ ਕਰਨੀ ਛੱਡ ਕੇ ਕੌਮ ਦੇ ਮੁਦਿਆਂ ਨੂੰ ਹੱਲ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਨਾਮਧਾਰੀ ਸੰਪਰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ ਤੁਸੀਂ ਕਦੇ ਇਸ ਬਾਬਤ ਕੋਈ ਬਿਆਨ ਦਿੱਤਾ, ਨਿਹੰਗ ਸਿੰਘ ਜਥੇਬੰਦੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਜਾਤਪਾਤ ਮਟਾਉਣ ਹਿੱਤ ਬਣਾਏ ਇੱਕ ਖੰਡੇ ਬਾਟੇ ਵਾਲੇ ਅੰਮ੍ਰਿਤ ਦਾ ਕਤਲੇਆਮ ਕਰਕੇ ਦੋ ਦੋ ਬਾਟਿਆਂ ‘ਚ ਅੰਮ੍ਰਿਤ ਛਕਾ ਰਹੇ ਹਨ, ਇਥੇ ਹੀ ਬਸ ਨਹੀਂ ਅੰਮ੍ਰਿਤ ਛਕਾਉਣ ਤੋਂ ਬਾਅਦ ਗਰੀਬ ਮਜ਼ਬੀ ਸਿੱਖਾਂ ਤੇ ਰਾਮਦਾਸੀਆ ਨੂੰ ਗੁਰਬਾਣੀ ਪੜ੍ਹਨ ਤੋਂ ਰੋਕਦੇ,ਲੰਗਰ ਸੇਵਾ ਤੋਂ ਰੋਕਦੇ ਹਨ ਤੁਸੀਂ ਕਦੇ ਇਸ ਬਾਬਤ ਕੋਈ ਬਿਆਨ ਦਿੱਤਾ, ਭਾਈ ਖਾਲਸਾ ਨੇ ਕਿਹਾ ਨਾਨਕਸਰੀਆਂ ਲੁੱਚਾ ਸਾਧ ਸੁਖਦੇਵ ਭੁੱਚੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਸ਼ਲੀਲ ਗਾਣੇ ਗਾ ਕੇ ਸੰਗਤਾਂ ਨੂੰ ਸੁਣਾਈ ਜਾਂਦਾ ਕੀ ਤੁਹਾਡੀ ਕੋਈ ਜੁਮੇਵਾਰੀ ਨਹੀਂ ਬਣਦੀ, ਭਾਈ ਖਾਲਸਾ ਨੇ ਕਿਹਾ ਬਾਦਲਾਂ ਨੇ ਆਪਣੀ ਸਿਆਸਤ ਲਈ ਤੁਹਾਨੂੰ ਵਰਤਣ ਲਈ ਰਾਤ ਦੇ ਹਨੇਰੇ ਵਿਚ ਜਥੇਦਾਰ ਬਣਾਇਆ ਹੈ ਇਸ ਕਰਕੇ ਤੁਸੀਂ ਬਾਦਲਾਂ ਦੀ ਸਿਆਸਤ ਛੱਡ ਕੇ ਧਰਮ ਦੇ ਕੰਮ ਨਹੀਂ ਕਰ ਸਕਦੇ, ਇਹਦੇ ਵਾਸਤੇ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਹੀ ਕਰ ਸਕਦੇ ਹਨ ਬਾਦਲਾਂ ਦੇ ਬਣਾਏ ਜਥੇਦਾਰ ਨਹੀਂ ਕਰ ਸਕਦੇ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਉਹ ਕੌਮ ਦੇ ਮਸਲਿਆਂ ਨੂੰ ਹੱਲ ਕਰਵਾਉਣ ਅਤੇ ਸਰਕਾਰ ਵੱਲੋਂ ਬਣਾਏ ਸਖਤ ਕਾਨੂੰਨ ਵਿਰੁੱਧ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸਿਆਸਤ ਛੱਡ ਦੇਣ ਤਾਂ ਹੀ ਸਾਰਾ ਸਿੱਖ ਜਗਤ ਉਨ੍ਹਾਂ ਨੂੰ ਕੌਮ ਦਾ ਜਥੇਦਾਰ ਪ੍ਰਵਾਨ ਕਰੇਗੀ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ਼ ਫੈਡਰੇਸ਼ਨ ਦੇ ਬਹੁਤ ਸਾਰੇ ਕਾਰਕੁਨ ਹਾਜ਼ਰ ਸਨ ।


