ਇੰਦਰਗਾਧੀ ਏਅਰਪੋਰਟ ਦਿੱਲੀ ‘ਚ ਅੱਜ ਆਏ ਭਾਰੀ ਤੂਫਾਨ ਕਾਰਨ ਮਚੀ ਹਫੜਾ ਦਫੜੀ ਤੇ ਜਹਾਜ਼ਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਨੁਕਸਾਨੇ ਜਾਣਾ ਕੁਦਰਤੀ ਕਹਿਰ ਦੇ ਰੰਗ – ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਦਿੱਲੀ, ਗੁਰਦਾਸਪੁਰ, 8 ਜੂਨ (ਸਰਬਜੀਤ ਸਿੰਘ)–ਕੁਦਰਤ ਤੇਰੇ ਰੰਗ ਨਿਆਰੇ ਵਾਲੀ ਗੱਲ ਬਿਲਕੁਲ ਸੱਚ ਤੇ ਸਹੀ ਹੈ,ਕੁਦਰਤ ਦੀ ਦੇਣ ਗਰਮੀ ਅਤੇ ਸਰਦੀ ਦੋਹੇਂ ਬਰਦਾਸ਼ਤ ਯੋਗ ਨਹੀਂ,ਅਗਰ ਮੀਂਹ ਨਾਂ ਪਵੇ ਤਾਂ ਵੀ ਸਹਿਣ ਨਹੀਂ ਹੁੰਦਾ ਅਤੇ ਅਗਰ ਉਹ ਮੀਂਹ ਵਰਸਾਉਂਦਾ ਹੈ ਤਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦਾ, ਇਹਨਾਂ ਸਾਰਿਆਂ ਕਰਕੇ ਜਾਨੀ ਮਾਲੀ ਨੁਕਸਾਨ ਹੁੰਦਾ ਹੀ ਰਹਿੰਦਾ ਹੈ,ਸੰਸਾਰੀ ਵਿਗਿਆਨਕ ਤੇ ਹੋਰ ਸਿਆਣੇ ਕਈ ਕੋਸ਼ਿਸ਼ਾਂ ਕਰ ਲੈਣ ਪਰ ਕੁਦਰਤ ਦੇ ਰੰਗਾਂ ਦੇ ਕਿਸੇ ਨੂੰ ਭੇਤ ਨਹੀਂ ? ਅੱਜ ਅਜਿਹਾ ਵਰਤਾਰਾ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੇ ਇਹਨਾਂ ਜ਼ਬਰ ਦਸਤ ਤੂਫ਼ਾਨ ਆਇਆ ਜਿਸ ਨੇ ਏਅਰਪੋਰਟ ਤੇ ਹਫੜਾ ਦਫੜੀ ਮਚਾ ਕੇ ਰੱਖ ਦਿੱਤੀ,ਲੋਕਾਂ ਨੂੰ ਏਧਰ ਓਧਰ ਦੋੜਦੇ ਵੇਖਿਆ ਗਿਆ, ਇਥੇ ਹੀ ਬਸ ਨਹੀਂ ਨਹੀਂ ? ਏਅਰਪੋਰਟ ਖੜ੍ਹੇ ਜਹਾਜ਼ ਵੀ ਆਪਸ ਵਿੱਚ ਟਕਰਾਅ ਗਏ ,ਜਿਸ ਨਾਲ ਭਾਰੀ ਨੁਕਸਾਨ ਹੋਇਆ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਆਏ ਤੂਫ਼ਾਨ ਕਾਰਨ ਗਹਿਰੀ ਚਿੰਤਾ ਪ੍ਰਗਟ ਕਰਦੀ ਹੈ ਉਥੇ ਲੋਕਾਂ ਨੂੰ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਦੇ ਨਾਲ ਨਾਲ ਉਸ ਪਰਮਾਤਮਾ ਹਰ ਵਕ਼ਤ ਚੇਤੇ ਰੱਖ ਕੇ ਨੇਕ ਅਤੇ ਧਰਮੀ ਕਾਰਜ ਕਰਨ ਦੀ ਬੇਨਤੀ ਕਰਦੀ ਹੈ ਕਿਉਂਕਿ ਅੱਜ ਸੰਸਾਰ ਤੇ ਆਇਆਂ ਹਰ ਮਨੁੱਖ ਅੱਗੇ ਵਧਣ ਦੀ ਖਾਤਰ ਅਨੇਕਾਂ ਤਰ੍ਹਾਂ ਦੇ ਗ਼ਲਤ ਕੰਮ ਤੇ ਪਾਪ ਕਮਾਉਣ ਤੋਂ ਪਿੱਛੇ ਨਹੀਂ ਹਟਦਾ,ਇਸੇ ਕਰਕੇ ਹੀ ਧਰਮੀ ਤੇ ਰੱਬ ਨੂੰ ਮੰਨਣ ਵਾਲੇ ਲੋਕ ਉਸ ਮਰਮੇਸਵਰ ਰੱਬ ਦੇ ਗੁਣ ਗਾਉਂਦੇ ਅਤੇ ਕਹਿੰਦੇ ਸੁਣੇ ਜਾਂਦੇ ਹਨ ਕਿ ਉਹ ਵੱਡਾ ਵੇਪਰਵਾਹੁ ਹੈ ਉਸ ਦੇ ਰੰਗ ਨਿਆਰੇ ਹਨ। ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਿਥੇ ਇੰਦਰਗਾਧੀ ਏਅਰਪੋਰਟ ਤੇ ਆਏ ਜ਼ਬਰਦਸਤ ਤੂਫਾਨ ਕਾਰਨ ਲੋਕਾਂ ‘ਚ ਮਚੀ ਹਫੜਾ ਦਫੜੀ ਅਤੇ ਖੜ੍ਹੇ ਜਹਾਜ਼ਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਹੋਏ ਭਾਰੀ ਨੁਕਸਾਨ ਤੇ ਗਹਿਰੀ ਚਿੰਤਾ ਅਤੇ ਲੋਕਾਂ ਨੂੰ ਉਸ ਪਰਮਾਤਮਾ ਨੂੰ ਯਾਦ ਰੱਖਦਿਆਂ ਨੇਕ ਅਤੇ ਧਰਮੀ ਕਾਰਜ ਕਰਨ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਦੇਸ਼ ਵਿਚ ਦਿਨ ਬ ਦਿਨ ਵਧ ਰਹੀ ਕੂੜ ਦੀ ਸਿਆਸਤ ਨੇ ਲੋਕਾਂ ਨੂੰ ਰੱਬ ਤੋਂ ਦੂਰ ਕਰ ਦਿੱਤਾ ਹੈ ਅਤੇ ਮੌਕਾ ਪ੍ਰਸਤੀ ਰਾਹੀਂ ਵੱਡੇ ਵੱਡੇ ਜ਼ੁਲਮ ਤੇ ਪਾਪ ਕਰਨ ਵਾਲਿਆਂ ਦਾ ਬੋਲਬਾਲਾ ਹੈ ਜਦੋਂ ਕਿ ਅੱਜ ਧਰਮੀ ਅਤੇ ਨੇਕ ਇਨਸਾਨ ਨੂੰ ਸੰਸਾਰ ਵਿੱਚ ਕੋਈ ਜਿਉਣ ਨਹੀਂ ਦਿੰਦਾ, ਭਾਈ ਖਾਲਸਾ ਨੇ ਦੱਸਿਆ ਜਿਵੇਂ ਜਿਵੇਂ ਸੰਸਾਰੀ ਲੋਕ ਰੱਬ ਤੋਂ ਦੂਰ ਹੁੰਦੇ ਜਾ ਰਹੇ ਹਨ,ਉਸੇ ਹੀ ਤਰ੍ਹਾਂ ਰੱਬ ਦੁਨੀਆਂ ਤੇ ਕਹਿਰ ਵਰਤਾ ਰਿਹਾ ਹੈ ਅਤੇ ਕਦੇ ਗੱਡੀਆਂ ਟਕਰਾਅ ਰਹੀਆਂ ਹਨ, ਹਵਾਈ ਜਹਾਜ਼ਾਂ ਨੂੰ ਅੱਗੇ ਲੱਗ ਜਾਂਦੀਆਂ, ਕਿਧਰੇ ਕਰੋਨਾ ਵਰਗੀਆਂ ਬਿਮਾਰੀਆਂ ਚੱਲ ਪੈਂਦੀਆਂ ਹਨ ਅਤੇ ਕਿਧਰੇ ਹੜਾ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਤੇ ਤਬਾਹੀ ਹੋ ਰਹੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦੇਸ਼ ਦੇ ਸਿਆਸਤਦਾਨਾ ਨੂੰ ਅਪੀਲ ਕਰਦੀ ਹੈ ਉਹ ਕੂੜ ਦੀ ਸਿਆਸਤ ਨੂੰ ਛੱਡ ਕੇ ਧਰਮੀ ਅਤੇ ਨੇਕ ਰਾਜਨੀਤੀ ਤੇ ਜ਼ੋਰ ਦੇਣ ਤਾਂ ਹੀ ਇਹੋ ਜਿਹੀਆਂ ਕੁਦਰਤੀ ਆਫ਼ਤਾਂ ਤੋਂ ਬਚਿਆ ਜਾ ਸਕਦਾ ਹੈ, ਸਿਆਣਿਆਂ ਦਾ ਕਹਿਣਾ ਹੈ ਕਿ ਅਗਰ ਰਾਜਾ ਧਰਮੀਂ ਹੋਵੇ ਤਾਂ ਸਾਰੀ ਪਰਜਾ ਧਰਮੀਂ ਬਣ ਜਾਂਦੀ ਹੈ ।

Leave a Reply

Your email address will not be published. Required fields are marked *