20 ਵੀ ਸਦੀ ਦੇ ਮਹਾਨ ਪੁਰਸ਼ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਪਿੰਡ ਰੋਡੇ ਮੋਗਾ ‘ਚ ਮਨਾਇਆਂ, ਸੰਗਤ ਦੇ ਹੱਥ ਖੜ੍ਹੇ ਕਰਾਕੇ ਭਾਈ ਜਸਵੀਰ ਸਿੰਘ ਰੋਡੇ ਨੂੰ ਮੁੱਖ ਮੰਤਰੀ ਬਣਾਉਣ ਲਈ ਪ੍ਰੇਰਿਆ- ਭਾਈ ਵਿਰਸਾ ਸਿੰਘ ਖਾਲਸਾ

ਦੋਆਬਾ

ਮੋਗਾ, ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)– ਭਾਵੇਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਉਣ ਦੀ ਸ਼ੁਰੂਆਤ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਅਤੇ ਹੁਣ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਹਰ ਸਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾ ਕੇ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਇਸੇ ਕੜੀ ਤਹਿਤ ਬੀਤੇ ਦਿਨੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ, ਇਸ ਵਿਚ ਵੱਡੀ ਗਿਣਤੀ ਸੰਗਤਾਂ ਦੇ ਨਾਲ ਨਾਲ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵਡੇਰੇ ਵਿਚਾਰ ਰੱਖੇ, ਇਸ ਮੌਕੇ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਜੱਸੂਵਾਲ ਨੇ ਲੱਖਾਂ ਸੰਗਤਾਂ ਨੂੰ ਆਪਣੇ ਦੋਹੇ ਹੱਥ ਖੜ੍ਹੇ ਕਰਕੇ ਸਾਬਕਾ ਜਥੇਦਾਰ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਭਾਈ ਜਸਵੀਰ ਸਿੰਘ ਰੋਡੇ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਬਣਾਉਣ ਦਾ ਪ੍ਰਣ ਲਿਆ ਗਿਆ, ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦੋਹੇ ਬਾਹਾਂ ਖੜੀਆਂ ਕਰਕੇ ਪ੍ਰਣ ਤਾਂ ਲੈ ਲਿਆ ਗਿਆ ਪਰ ਉਹ ਇਸ ਵਿਚ ਕਿਨੇ ਕੂੰ ਕਾਮਯਾਬ ਹੁੰਦੇ ਹਨ ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪਿੰਡ ਰੋਡੇ ਦੀ ਦਾਣਾ ਮੰਡੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਇਹ ਲੱਖਾਂ ਦਾ ਇਕੱਠ ਕੀਤਾ ਗਿਆ ਅਤੇ ਵੱਖ ਵੱਖ ਟਕਸਾਲ ਦੀਆਂ ਸੇਖਾਵਾਂ ਦੇ ਸੰਤ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਸੰਗਤਾਂ ਸਮੇਤ ਹਾਜ਼ਰ ਹੋਏ, ਭਾਈ ਖਾਲਸਾ ਨੇ ਦੱਸਿਆ ਇਕੱਲੇ ਹੀ ਸੰਤ ਰੇਸ਼ਮ ਸਿੰਘ ਚੱਕ ਪੱਖੀ ਵਾਲਿਆਂ ਵੱਲੋਂ 10 ਬੱਸਾਂ ਤੇ 300 ਗੱਡੀਆਂ ਦੇ ਕਾਫਲੇ ਨਾਲ ਸ਼ਮੂਲੀਅਤ ਕੀਤੀ ਗਈ ਅਤੇ ਇਸੇ ਤਰ੍ਹਾਂ ਹੀ ਧਾਰਮਿਕ ਖੇਤਰ ਵਿੱਚ ਸਰਗਰਮ ਸੰਤਾਂ ਮਹਾਪੁਰਸ਼ਾਂ ਨੇ ਹਜ਼ਾਰਾਂ ਵਹੀਕਲਾ ਤੇ ਲੱਖਾਂ ਸੰਗਤਾਂ ਨਾਲ ਲਗਾਏ ਵੱਡੇ ਪੰਡਾਲ਼ ਵਿਚ ਸ਼ਿਰਕਤ ਕੀਤੀ, ਭਾਈ ਖਾਲਸਾ ਨੇ ਦੱਸਿਆ ਸਟੇਜ ਸੈਕਟਰੀ ਦੀ ਡਿਊਟੀ ਤਰਨਦਲ ਦੇ ਆਗੂ ਸਵਰਨਜੀਤ ਸਿੰਘ ਜੀ ਬਾਖੋਬੀ ਨਾਲ ਨਿਭਾਈ ਗਈ, ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਭਾਈ ਹਰਜਿੰਦਰ ਸਿੰਘ ਧਾਮੀ, ਸਾਬਕਾ ਜਥੇਦਾਰ ਤੇ ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਬਾਬਾ ਬਲਬੀਰ ਸਿੰਘ ਬੁਢਾ ਦਲ, ਜਥੇਦਾਰ ਬਾਬਾ ਸ੍ਰਵਣ ਸਿੰਘ ਰਸਾਲਦਾਰ ਮੁਖੀ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਦੇ ਹੋਣਹਾਰ ਸਪੁੱਤਰ ਬਾਬਾ ਅਨੌਖ ਸਿੰਘ,ਸੰਤ ਬਾਬਾ ਰੇਸ਼ਮ ਸਿੰਘ ਚੱਕ ਪੱਖੀ ਵਾਲੇ,ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲੇ,ਸੰਤ ਅਮੀਰ ਸਿੰਘ ਜਵੰਦੀ ਟਕਸਾਲ, ਡਾਕਟਰ ਮਨਜੀਤ ਸਿੰਘ ਭੋਮਾ ਚੇਅਰਮੈਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ,ਬਾਬਾ ਅਵਤਾਰ ਸਿੰਘ ਬਿਧੀਚੰਦੀਏ,ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਭਾਈ ਮਨਪ੍ਰੀਤ ਸਿੰਘ ਇਆਲੀ ਭਾਈ ਗੁਰਦੀਪ ਸਿੰਘ ਬਠਿੰਡਾ ਤੋਂ ਇਲਾਵਾ ਸੈਂਕੜੇ ਸੰਤਾਂ ਮਹਾਪੁਰਸ਼ਾਂ, ਤੇ ਹੋਰ ਹਜ਼ਾਰਾਂ ਸਿਆਸੀਆਂ ਵੱਲੋਂ 20 ਵੀਂ ਸਦੀ ਦੇ ਮਹਾਨ ਸ਼ਹੀਦ ਜਰਨੈਲ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਦੀਆਂ ਆਈਆਂ ਸੰਗਤਾਂ ਨੂੰ ਜਿਥੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ,ਉਥੇ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ ਗਿਆ, ਭਾਈ ਖਾਲਸਾ ਨੇ ਦੱਸਿਆ ਥੋੜੇ ਹੀ ਸੰਤਾਂ ਮਹਾਪੁਰਸ਼ਾਂ ਨੇ ਉਨ੍ਹਾਂ ਦੇ ਜੀਵਨ ਇਤਿਹਾਸ, ਭਗਤੀ ਤੇ ਸਿੱਖੀ ਪ੍ਰਚਾਰ ਅਤੇ ਕੁਰਬਾਨੀ ਸਬੰਧੀ ਰੌਸ਼ਨੀ ਪਾਈ, ਜਦੋਂ ਕਿ ਇਸ ਮੌਕੇ ਤੇ ਪੰਥਕ ਏਕਤਾ ਦੇ ਨਾਂ ਤੇ ਸੰਤ ਜਸਵੀਰ ਸਿੰਘ ਰੋਡੇ ਨੂੰ ਮੁੱਖ ਮੰਤਰੀ ਬਣਾਉਣ ਤੇ ਜ਼ੋਰ ਦਿੱਤਾ ਗਿਆ, ਭਾਈ ਖਾਲਸਾ ਨੇ ਦੱਸਿਆ ਪੰਡਾਲ਼ ਵਿਚ ਬੈਠੀਆਂ ਲੱਖਾਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜ਼ੂਰੀ ਵਿੱਚ ਆਪਣੀਆਂ ਬਾਹਾਂ ਖੜੀਆਂ ਕਰਕੇ ਪ੍ਰਣ ਤਾਂ ਜ਼ਰੂਰ ਲਿਆ ! ਪਰ ਸਮੇਂ ਦੀ ਸਿਆਸਤ ਅਤੇ ਮੌਕਾ ਹੀ ਦੱਸੇਗਾ ਕਿ ਸੰਗਤਾਂ ਇਸ ਵਿੱਚ ਕਿੰਨੀਆਂ ਕੂੰ ਖਰੀਆਂ ਉਤਰਦੀਆਂ ਹਨ, ਭਾਈ ਖਾਲਸਾ ਨੇ ਕਿਹਾ ਇਸ ਮੌਕੇ ਤੇ ਕੁਝ ਚੋਣਵਿਆਂ ਸ਼ਹੀਦਾ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਸਮੂਹ ਸੰਤਾਂ ਮਹਾਪੁਰਸ਼ਾਂ, ਸਿਆਸਤਦਾਨਾਂ ਤੇ ਹੋਰਾਂ ਨੂੰ ਭਾਈ ਜਸਵੀਰ ਸਿੰਘ ਰੋਡੇ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਬਾਬਾ ਈਸ਼ਰ ਸਿੰਘ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਹਰਨਾਮ ਸਿੰਘ ਧੁੰਮਾਂ, ਭਾਈ ਮੋਹਕਮ ਸਿੰਘ ਜੀ ਸਾਬਕਾ ਬੁਲਾਰੇ ਦਮਦਮੀ ਟਕਸਾਲ, ਭਾਈ ਵੱਸਣ ਸਿੰਘ ਜਫਰਵਾਲ, ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ, ਭਾਈ ਮਨਾਵਾਂ, ਤੇ ਹੋਰ ਵੱਡੀਆਂ ਦਕਸਾਲ ਨਾਲ ਸਬੰਧਤ ਹਸਤੀਆਂ ਗੈਰ ਹਾਜ਼ਰ ਰਹੀਆਂ, ਕਿਉਂਕਿ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਸ਼ਹੀਦੀ ਦਿਹਾੜਾ 6 ਜੂਨ ਨੂੰ ਗੁਰੂਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਇਆ ਜਾਵੇਗਾ ਅਤੇ ਸਮੁੱਚੇ ਪੰਥ ਵੱਲੋਂ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ, ਇਸ ਮੌਕੇ ਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ।

Leave a Reply

Your email address will not be published. Required fields are marked *