ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਕਿਸਾਨ ਆਗੂਆਂ ਤੇ ਸੀ.ਬੀ.ਆਈ ਛਾਪਿਆਂ ਦਾ ਸ਼ਖਤ ਨੋਟਿਸ ਲੈਂਦਿਆਂ 28 ਫਰਵਰੀ ਨੂੰ ਗਵਰਨਰ ਨੂੰ ਮਿਲਣ ਦਾ ਫੈਸਲਾ ਕੀਤਾ, 20 ਮਾਰਚ ਨੂੰ ਦਿੱਲੀ ਵਿੱਚ ਹੋਵੇਗਾ ਦੇਸ਼ ਦੇ ਕਿਸਾਨਾਂ ਦਾ ਵਿਸ਼ਾਲ ਇਕੱਠ

ਗੁਰਦਾਸਪੁਰ

ਗੁਰਦਾਸਪੁਰ 24 ਫਰਵਰੀ (ਸਰਬਜੀਤ ਸਿੰਘ) ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਐਮਰਜੈਂਸੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਜਿਸਦੀ ਪ੍ਰਧਾਨਗੀ ਰੁਲਦੂ ਸਿੰਘ ਮਾਨਸਾ, ਰਮਿੰਦਰ ਸਿੰਘ ਪਟਿਆਲਾ ਅਤੇ ਬੂਟਾ ਸਿੰਘ ਸ਼ਾਦੀਪੁਰ ਨੇ ਕੀਤੀ। ਪੰਜਾਬ ਦੇ ਕਿਸਾਨ ਆਗੂਆਂ ‘ਤੇ ਕੇੰਦਰੀ ਏਜੰਸੀ ਸੀ ਬੀ ਆਈ ਵਲੋਂ ਕੀਤੀ ਛਾਪੇਮਾਰੀ ਦਾ ਸਖਤ ਨੋਟਿਸ ਲੈਂਦਿਆ ਸਰਬਸਮੰਤੀ ਨਾਲ 28 ਫਰਵਰੀ ਨੂੰ ਚੰਡੀਗੜ੍ਹ ਵਿਖੇ ਰਾਜਪਾਲ ਪੰਜਾਬ ਨੂੰ ਮਿਲਣ ਦਾ ਤੈਅ ਕੀਤਾ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਦੂਜੀਆਂ ਰਾਜਨੀਤਿਕ ਪਾਰਟੀਆਂ ਵਾਂਗ ਸੰਯੁਕਤ ਮੋਰਚੇ ਨੂੰ ਦਬਾਉਣ ਦੀ ਨੀਤੀ ਕਾਮਯਾਬ ਨਹੀ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਬਾਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ 20 ਮਾਰਚ ਨੂੰ ਦੇਸ਼ ਦੇ ਕਿਸਾਨਾਂ ਦਾ ਵਿਸ਼ਾਲ ਜਨਤਕ ਇਕੱਠ ਹੋਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਕਰਜ਼ੇ ਤੇ ਲੀਕ ਮਰਵਾਉਣ, ਸਾਰੀਆਂ ਫਸਲਾਂ ਦੀ ਅੈਮ ਅੈਸ ਪੀ ਕਾਨੂੰਨੀ ਗਾਰੰਟੀ ਲੈਣ, ਲਖੀਮਪੁਰ ਖੀਰੀ ਦੇ ਕਿਸਾਨਾਂ ਦਾ ਇਨਸਾਫ਼ ਲੈਣ, ਫਸਲੀ ਬੀਮਾ, ਕਿਸਾਨ ਪੈਨਸ਼ਨ, ਅੰਦੋਲਨ ਦੌਰਾਨ ਕੇਸ ਰੱਦ ਕਰਨ ਵਾਲੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗੁਰਮੀਤ ਸਿੰਘ ਮਹਿਮਾ, ਹਰਿੰਦਰ ਸਿੰਘ ਲੱਖੋਵਾਲ, ਹਰਜੀਤ ਸਿੰਘ ਰਵੀ, ਬਲਦੇਵ ਸਿੰਘ ਲਤਾਲਾ,ਵੀਰਪਾਲ ਸਿੰਘ ਘੁੰਗਰਾਣਾ, ਬੂਟਾ ਸਿੰਘ ਬੁਰਜਗਿੱਲ, ਬਲਕਰਨ ਬਰਾੜ, ਨਿਰਵੈਰ ਸਿੰਘ ਡਾਲੇਕੇ, ਹਰਬੰਸ ਸਿੰਘ ਸੰਘਾ, ਰਘਬੀਰ ਸਿੰਘ , ਹਰਨੇਕ ਸਿੰਘ ਗੁੱਜਰਵਾਲ, ਬੀਰ ਸਿੰਘ ਬੜਵਾ, ਜਗਸੀਰ ਸਿੰਘ , ਬਿੰਦਰ ਸਿੰਘ ਗੋਲੇਵਾਲਾ, ਦਲੀਪ ਸਿੰਘ, ਸਤਨਾਮ ਸਿੰਘ ਸਾਹਨੀ, ਮਨਜੀਤ ਸਿੰਘ ਧਨੇਰ, ਕੁਲਦੀਪ ਸਿੰਘ ਬਜ਼ੀਦਪੁਰ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *