ਅੰਮ੍ਰਿਤਸਰ, ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)- ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿਖੇ ਉਪਰ ਲੱਗੀਆਂ ਚਾਨਣੀਆਂ ਨੂੰ ਅੱਗ ਲੱਗਣ ਵਾਲੀ ਮੰਦਭਾਗੀ ਘਟਨਾ ਸਹਾਮਣੇ ਆਈ ਹੈ, ਭਾਵੇਂ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦੀ ਜਾਂਚ ਪੜਤਾਲ ਕਰਕੇ ਲੋਕਾਂ ਸਾਹਮਣੇ ਸਚਾਈ ਲਿਆਉਣ ਦੀ ਲੋੜ ਜੋਰ ਦੇਣਾ ਚਾਹੀਦਾ ਹੈ ਕਿਉਂਕਿ ਕਿ ਗੁਰਦੁਆਰਾ ਸਹੀਦਾ ਸਾਹਿਬ ਅੰਮ੍ਰਿਤਸਰ ਵਿੱਚ ਇੱਕ ਹਫਤੇ ਵਿੱਚ ਦੂਸਰੀ ਘਟਨਾ ਸਹਾਮਣੇ ਆਈ ਹੈ ਜਿਸ ਕਰਕੇ ਆਮ ਸੰਗਤਾਂ ਲਈ ਦਾਹਿਸਤ ਦਾ ਮਹੌਲ ਪਾਇਆ ਜਾ ਰਿਹਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਇਸ ਸਬੰਧੀ ਪੂਰੀ ਜਾਂਚ ਕਰਕੇ ਲੋਕਾਂ ਸਹਾਮਣੇ ਸਚਾਈ ਲਿਆਂਦੀ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਘਟਨਾ ਤੇ ਗਹਿਰੀ ਚਿੰਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸਬੰਧੀ ਜਾਂਚ ਕਰਨ ਦੀ ਮੰਗ ਕਰਦਿਆਂ ਕੀਤਾ , ਭਾਈ ਖਾਲਸਾ ਨੇ ਦੱਸਿਆ ਭਾਵੇਂ ਕਿ ਚਾਨਣੀਆਂ ਨੂੰ ਅੱਗ ਲੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਨੂੰ ਵੇਖ ਕੇ ਸੰਗਤਾਂ ਵਿੱਚ ਕਾਫੀ ਦਾਹਿਸਤ ਦਾ ਮਹੌਲ ਬਣਿਆ ਪਿਆ ਹੈ ਕਿਉਂਕਿ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਇੱਕ ਹਫ਼ਤੇ ਦੌਰਾਨ ਦੂਜੀ ਘਟਨਾ ਹੈ, ਭਾਈ ਖਾਲਸਾ ਨੇ ਦੱਸਿਆ ਬੀਤੇ ਐਤਵਾਰ ਚੌਪੈਰੇ ਸਮੇਂ ਵੱਡੀ ਗਿਣਤੀ ਵਿੱਚ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੀਆ ਬੀਬੀਆਂ ਤੇ ਲੈਟਰ ਪਾਉਣ ਵਾਲੀਆਂ ਭਾਰੀਆਂ ਲੋਹੇ ਦੀਆਂ ਪਲੇਟਾਂ ਡਿੱਗਣ ਨਾਲ ਦੋ ਔਰਤਾਂ ਦੀ ਜਾਨ ਚਲੇ ਗਈ ਸੀ ਅਤੇ 10 ਦੇ ਕਰੀਬ ਔਰਤਾਂ ਜਖਮੀ ਹੋ ਗਈਆਂ ਸਨ, ਭਾਈ ਖਾਲਸਾ ਨੇ ਦੱਸਿਆ ਅੱਜ ਚੌਥੇ ਦਿਨ ਫਿਰ ਚਾਨਣੀਆਂ ਨੂੰ ਅੱਗ ਲੱਗਣ ਨਾਲ ਵੱਡਾ ਚੀਕ ਚਿਹਾੜਾ ਪਿਆ ਅਤੇ ਸੰਗਤਾਂ ਏਧਰ ਓਧਰ ਦੌੜਦੀਆਂ ਦੇਖੀਆਂ ਗਈਆਂ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸਕੱਤਰ ਨੇ ਇਸ ਘਟਨਾ ਨੂੰ ਬਿਜਲੀ ਦੇ ਛਾਉਟਸਰਕਟ ਨਾਲ਼ ਜੋੜਿਆ ਅਤੇ ਸਪੱਸ਼ਟ ਕੀਤਾ ਹੈ ਕਿ ਤਾਰਾ ਬਦਲੀ ਕਰ ਦਿਤੀਆਂ ਹਨ ਪਰ ਸੰਗਤਾਂ ਵਿੱਚ ਪੂਰੀ ਤਰਾਂ ਦਾਹਿਸਤ ਵਿਚ ਹਨ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਇਸ ਸਬੰਧੀ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਕੇ ਜੋ ਵੀ ਨੁਕਸ ਪਾਇਆ ਜਾਵੇ ਉਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅਤੇ ਦੁਬਾਰਾ ਅਜਿਹੀ ਘਟਨਾ ਸਹਾਮਣੇ ਨਾਂ ਆਵੇ ।।


