ਧੂਰੀ, ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)–ਅੱਜ ਕੱਲ੍ਹ ਕਈ ਅਖੌਤੀ ਲੀਡਰਾਂ ਵੱਲੋਂ ਪੁਲਸ ਅਫਸਰਾਂ ਨਾਲ ਕਈ ਵਧੀਕੀਆਂ ਕਰਨ ਦੀਆਂ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ ਪਰ ਦੂਜੇ ਪਾਸੇ ਕਈ ਪੁਲਸ ਅਫਸਰ ਵੀ ਪਬਲਿਕ ਆਗੂਆ ਨਾਲ ਵਧੀਕੀਆਂ ਕਰਦੇ ਹਨ, ਦੋਹਾਂ ਪਾਸਿਆਂ ਤੋਂ ਕਾਨੂੰਨ ਦੀ ਅਲੰਘਣਾ ਬਹੁਤ ਮਾੜੀ ਗੱਲ ਹੈ ਪਰ ਪੁਲਸ ਦੇ ਸੱਚੇ ਤੇ ਇਮਾਨਦਾਰ ਨੇਕ ਅਫਸਰ ਆਪਣੀ ਡਿਊਟੀ ਸਮੇਂ ਵਿਕਦੇ ਜਾ ਝੁਕਦੇ ਨਹੀਂ ? ਦੂਸਰੇ ਪਾਸੇ ਹੰਕਾਰ ਨਾਲ ਭਰੇ ਲੀਡਰਾਂ ਨੂੰ ਪੁਲਸ ਨਾਲ ਸਹੀ ਲਹਿਜੇ ਤੇ ਕਾਨੂੰਨ ਨੂੰ ਮੁੱਖ ਰੱਖਦਿਆਂ ਨਾਲ ਪੇਸ਼ ਆਉਣਾ ਚਾਹੀਦਾ ਹੈ ! ਨਹੀਂ ਤਾਂ ਧੂਰੀ ਐਸ ਓ ਦੀ ਦਲੇਰੀ ਵਾਂਗ ਆਪੇ ਤੋਂ ਬਾਹਰ ਹੋਏ ਰਵਨੀਤ ਬਿੱਟੂ ਵਰਗੇ ਹੰਕਾਰੀ ਲੀਡਰਾਂ ਨੂੰ ਕਾਨੂੰਨ ਦਾ ਸਬਕ਼ ਸਿਖਾਉਣ ਲਈ ਪੰਜਾਬ ਪੁਲਸ ਦੇ ਇਮਾਨਦਾਰ ਅਫਸਰਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਧੂਰੀ ਦੇ ਐਸ ਐਚ ਓ ਵੱਲੋਂ ਚੋਣਾਂ ਵਿੱਚ ਹਾਰੇ ਤੇ ਭਾਜਪਾ ਵੱਲੋਂ ਪੰਜਾਬ ਅੰਦਰ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਲਈ ਬਣਾਈ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਖਰੀਆਂ ਖਰੀਆਂ ਸੁਣਾਈਆਂ ਗੱਲਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਹ ਕਿਸੇ ਤੋਂ ਛੁਪਾਈ ਗੱਲ ਨਹੀਂ ? ਕਿ ਜਿਸ ਪਾਰਟੀ ਦੀ ਸਰਕਾਰ ਹੋਵੇ ਉਸ ਵੱਲੋਂ ਰਾਜ ਵਿੱਚ ਛੋਟੀਆਂ ਮੋਟੀਆਂ ਚੋਣਾਂ ਜਿੱਤਣ ਲਈ ਆਪ ਤੋਰ ਤੇ ਰਾਜ ਦੇ ਪੁਲਸ ਅਫਸਰਾਂ ਨੂੰ ਵਰਤਿਆ ਜਾਂਦਾ ਹੈ ਅਤੇ ਅਜਿਹਾ ਬੀਤੇ ਦਿਨ ਨਗਰ ਨਿਗਮ ਦੀਆਂ ਚੋਣਾਂ ਸਮੇਂ ਵੇਖਣ ਮਿਲਿਆ ਨੂੰ ਜਿਥੇ ਡਿਊਟੀ ਅਤੇ ਕਾਨੂੰਨ ਦੇ ਪਬੰਦ ਰਹਿਣ ਵਾਲੇ ਅਫਸਰਾਂ ਨੂੰ ਅਜਿਹੇ ਸਮੇਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਭਾਈ ਖਾਲਸਾ ਨੇ ਕਿਹਾ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਹਾਲ ਵਿੱਚ ਵੋਟ ਪਾਉਣ ਵਾਲਿਆਂ ਤੋਂ ਇਲਾਵਾ ਕਿਸੇ ਵੀ ਲੀਡਰ ਨੂੰ ਅੰਦਰ ਜਾਣ ਦੀ ਸਖ਼ਤ ਮਨਾਹੀ ਕੀਤੀ ਗਈ ਸੀ ਅਤੇ ਇਸ ਪਾਲਣਾ ਕਰਨੀ ਪੰਜਾਬ ਪੁਲਸ ਦੀ ਡਿਊਟੀ ਅਤੇ ਜੁੰਮੇਵਾਰੀ ਬਣ ਜਾਂਦੀ ਹੈ, ਭਾਈ ਖਾਲਸਾ ਨੇ ਕਿਹਾ ਭਾਜਪਾ ਦਾ ਰਾਜ ਮੰਤਰੀ ਰਵਨੀਤ ਬਿੱਟੂ ਇਸ ਮੌਕੇ ਤੇ ਆਪਣੇ ਨਾਲ ਵੱਡੀ ਗਿਣਤੀ ਵਿੱਚ ਗੁੰਡਿਆਂ ਨੂੰ ਲੈ ਕੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਪਹੁੰਚਿਆ ਅਤੇ ਪੰਜਾਬ ਤੇ ਰੋਹਬ ਜਮਾਂ ਕੇ ਚੋਣ ਪ੍ਰਕਿਰਿਆ ਵਾਲੇ ਹਾਲ ਵਿੱਚ ਦਾਖ਼ਲ ਹੋਣ ਲਈ ਧੱਕੇਸ਼ਾਹੀ ਕਰ ਰਿਹਾ ਸੀ, ਭਾਈ ਖਾਲਸਾ ਨੇ ਕਿਹਾ ਇਸ ਮੌਕੇ ਤੇ ਐਸ ਐਚ ਧੂਰੀ ਨੇ ਬਿੱਟੂ ਨੂੰ ਅੰਦਰ ਜਾਣ ਤੋਂ ਰੋਕਿਆ ਅਤੇ ਬਿੱਟੂ ਨੇ ਰੁਕਣ ਦੇ ਬਜ਼ਾਏ ਪੁਲਸ ਇੰਸਪੈਕਟਰ ਨੂੰ ਦੱਲਾ ਕਹੇਂ ਦਿੱਤਾ ਅਤੇ ਮੌਕੇ ਤੇ ਤੂੰ ਤੂੰ ਮੈਂ ਮੈਂ ਹੋਈ ਤੇ ਇੰਸਪੈਕਟਰ ਨੇ ਬਿੱਟੂ ਨੂੰ ਖਰੀਆਂ ਖਰੀਆਂ ਸੁਣਾਈਆਂ ਤੇ ਸਪੱਸ਼ਟ ਕਹੇਂ ਦਿੱਤਾ ” ਮੈ ਦੱਲਾ ਨਹੀਂ ? ਜ਼ਿਮੀਂਦਾਰਾਂ ਦਾ ਮੁੰਡਾ ਹਾਂ ” ਅਤੇ ਉਚ ਪੜ੍ਹਾਈ ਕਰਕੇ ਐਸ ਐਚ ਓ ਲੱਗਾ ਹਾਂ ! ਮੈਨੂੰ ਆਪ ਪਾਰਟੀ ਦੇ ਲੀਡਰ ਨੇ ਅਫਸਰ ਨਹੀਂ ਬਣਾਇਆ , ਭਾਵੇਂ ਕਿ ਮੌਕੇ ਤੇ ਖੜੇ ਐਸ ਐਸ ਪੀ, ਐਸ ਪੀ ਤੇ ਡੀ ਐਸ ਪੀ ਆਦਿ ਉੱਚ ਅਫ਼ਸਰਾਂ ਨੇ ਬਿੱਟੂ ਨੂੰ ਕੁਝ ਨਹੀਂ ਕਿਹਾ ਸਗੋਂ ਆਪਣੇ ਮੁਲਾਜ਼ਮਾਂ ਦੀ ਹੁੰਦੀ ਕੁੱਤੇ ਖਾਣੀ ਸਬੰਧੀ ਉਹਨਾਂ ਨੂੰ ਹੀ ਰੋਕਦੇ ਰਹੇ, ਭਾਈ ਖਾਲਸਾ ਨੇ ਆਪ ਪਾਰਟੀ, ਕਾਂਗਰਸ ਤੇ ਭਾਜਪਾ ਵਿਰੋਧੀ ਆਗੂਆਂ ਨੇ ਰਵਨੀਤ ਬਿੱਟੂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਅਤੇ ਕੁਝ ਨੇ ਇਥੇ ਤੱਕ ਕਹੇ ਦਿੱਤਾ ਕਿ ਰਾਜ ਵਿਚ ਗੁੰਡਾਗਰਦੀ ਕਰਨ ਵਾਲੇ ਰਵਨੀਤ ਬਿੱਟੂ ਨੂੰ ਨਜ਼ਰਬੰਦ ਕੀਤਾ ਜਾਵੇ, ਜਦੋਂ ਕਿ ਸੋਸ਼ਲ ਮੀਡੀਆ ਤੇ ਬਿੱਟੂ ਨੂੰ ਲੋਕਾਂ ਵੱਲੋਂ ਅਣਗਿਣਤ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਐਸ ਐਸ ਓ ਦੀਆਂ ਤਰੀਫਾਂ ਕੀਤੀਆਂ ਜਾ ਰਹੀਆਂ ਹਨ ਦੇ ਨਾਲ ਨਾਲ ਐਸ ਐਚ ਓ ਦੀ ਦਲੇਰੀ ਤੇ ਮਾਣ ਕੀਤਾ ਜਾ ਅਤੇ ਮੰਗ ਕੀਤੀ ਜਾ ਰਹੀ ਕਿ ਪੰਜਾਬ ਨੂੰ ਅਜਿਹੇ ਇਮਾਨਦਾਰ ਧਰਮੀਂ ਅਫਸਰਾਂ ਦੀ ਲੋੜ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਰਵਨੀਤ ਬਿੱਟੂ ਵੱਲੋਂ ਧੂਰੀ ਐਸ ਐਚ ਓ ਨੂੰ ਦੱਲਾ ਕਹਿਣ ਅਫਸਰ ਦਾ ਕਾਲਰ ਫੜਨ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਐਸ ਐਚ ਓ ਵੱਲੋਂ ਰਵਨੀਤ ਬਿੱਟੂ ਨੂੰ ਖਰੀਆਂ ਖਰੀਆਂ ਸੁਣਾਉਂਣ ਦੀ ਸ਼ਲਾਘਾ ਤੇ ਰਾਜ ਦੇ ਪੁਲਸ ਅਫਸਰਾਂ ਨੂੰ ਧੂਰੀ ਐਸ ਐਚ ਓ ਵਾਂਗ ਇਮਾਨਦਾਰੀ ਨਾਲ ਡਿਊਟੀ ਅਤੇ ਕਾਨੂੰਨ ਦੇ ਪਾਬੰਦ ਰਹਿਣ ਦੀ ਅਪੀਲ ਕਰਦੀ ਹੈ ।


