ਅੰਮ੍ਰਿਤਸਰ, ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)– ਭਾਰਤ ਪਾਕਿਸਤਾਨ ਸਰਹੱਦ ‘ ਤੇ ਤਾਇਨਾਤ ਬੀ ਐਸ ਐਫ ਦੇ ਜਵਾਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਭਾਰਤੀ ਖੇਤਰ ਵਿਚ ਦਾਖਲ ਹੋਏ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ। ਅਧਿਕਾਰੀਆਂ ਮੁਤਾਬਕ ਦੋਹਾਂ ਕੋਲੋਂ ਗੱਡੀ ਵੀ ਬਰਾਮਦ ਕੀਤੀ ਗਈ ਹੈ । ਇਸ ਮਾਮਲੇ ਸਬੰਧੀ ਸੁਰੱਖਿਆ ਏਜੰਸੀਆਂ ਵੱਲੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਪ੍ਰਾਪਤ ਜਾਣਕਾਰੀ ਅਨੁਸਾਰ ਦੋਹੇ ਵਿਅਕਤੀ ਪਾਕਿਸਤਾਨ ਦੇ ਕਸੂਰ ਇਲਾਕੇ ਵਿੱਚ ਵੱਖ ਵੱਖ ਦੁਕਾਨਾਂ ਤੇ ਸਮਾਨ ਸਪਲਾਈ ਕਰਨ ਦਾ ਕੰਮ ਕਰਦੇ ਸਨ,ਇਸ ਦੌਰਾਨ ਉਹ ਆਪਣੀ ਨਿੱਜੀ ਗੱਡੀ ‘ ਚ ਸਰਹੱਦ ਪਾਰ ਕਰਦੇ ਹੋਏ ਭਾਰਤੀ ਖੇਤਰ ਵਿੱਚ ਦਾਖਲ ਹੋ ਗਏ, ਜਿਥੇ ਬੀ ਐੱਸ ਐੱਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ, ਭਾਈ ਖਾਲਸਾ ਨੇ ਦੱਸਿਆ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਮੁਹੰਮਦ ਸਲੀਮ ਪੁੱਤਰ ਨਜ਼ੀਰ ਅਹਿਮਦ 60 ਸਾਲ ਵਾਸੀ ਨਾਸਟਰ ਕਲੋਨੀ, ਫਿਰੋਜ਼ਪੁਰ ਲਾਹੋਰ ਰੋਡ, ਲਹੌਰ ਅਤੇ ਆਮੀਰ ਨਿਵਾਜ਼ ਪੁੱਤਰ ਮੁਹੰਮਦ ਨਿਵਾਜ 40 ਸਾਲ ਵਾਸੀ ਜਸਹੀਨ ਟਾਊਨ, ਗੱਜੀ ਰੋਡ , ਲਹੌਰ ਵਜੋਂ ਕੋਈ ਹੈ, ਬੀ ਐੱਸ ਐੱਫ ਅਧਿਕਾਰੀਆਂ ਨੇ ਜ਼ੀਰੋ ਲਾਇਨ ਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕਿਤੇ ਸਰਹੱਦ ਪਾਰ ਕਰਦੇ ਕਰਦੇ ਇਹ ਗਲਤੀ ਨਾਲ ਭਾਰਤ ਵਿਚ ਦਾਖਲ ਤਾਂ ਨਹੀਂ ਹੋ ਗਏ , ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖੇਤਰ ਜਿਥੇ ਇਹਨਾਂ ਪਾਕਿਸਤਾਨੀ ਨਾਗਰਿਕਾਂ ਨੂੰ ਬੀ ਐਸ ਐਫ ਵੱਲੋਂ ਫੜਨ ਦੀ ਸ਼ਲਾਘਾ ਕਰਦੀ ਹੈ ਕਿ ਅਗਰ ਇਹ ਸਹੀ ਆਦਮੀ ਹਨ ਅਤੇ ਆਪਣੀ ਬਿਜਨੈਸ ਸਬੰਧੀ ਸਰਹੱਦ ਪਾਰ ਕਰਦੇ ਕਰਦੇ ਭਾਰਤ ਵਿਚ ਗ਼ਲਤੀ ਨਾਲ ਦਾਖ਼ਲ ਹੋ ਗਏ ਤਾਂ ਇਨ੍ਹਾਂ ਨੂੰ ਛੱਡ ਦਿੱਤਾ ਜਾਏ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਮਿਲ ਸਕਣ ।


