ਪੱਕਾ ਕਰਨ ਦੀ ਮੰਗ ਵਾਸਤੇ ਰੋਸ਼ ਪ੍ਰਦਰਸ਼ਨ ਕਰਨ ਵਾਲੇ 150 ਕਰਮਚਾਰੀਆਂ ਨੂੰ ਪਟਿਆਲਾ ਵੇਰਕਾ ਅਧਿਕਾਰੀਆਂ ਵੱਲੋਂ ਬਰਖਾਸਤ ਕਰਨਾ ਬਹੁਤ ਹੀ ਨਿੰਦਣਯੋਗ ਕਾਰਵਾਈ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਪਟਿਆਲਾ, ਗੁਰਦਾਸਪੁਰ, 23 ਮਈ (ਸਰਬਜੀਤ ਸਿੰਘ)–ਪਟਿਆਲਾ ਵੇਰਕਾ ਦੇ 150 ਮੁਲਾਜ਼ਮਾਂ ਨੇ ਪੱਕਾ ਕਰਨ ਦੀ ਮੰਗ ਲੈ ਕੇ ਰੋਸ ਪ੍ਰਦਰਸ਼ਨ ਕਰਨਾ ਉਸ ਵਕ਼ਤ ਮਹਿੰਗਾ ਪਿਆ ਜਦੋਂ ਪਟਿਆਲਾ ਵੇਰਕਾ ਅਧਿਕਾਰੀਆਂ ਨੇ ਇਹਨਾਂ ਸਾਰੇ 150 ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਅਤੇ ਇਹਨਾਂ ਦੇ ਜਗਾਂ ਤੇ ਹੋਰ ਬੰਦੇ ਰੱਖ ਲਏ, ਇਹਨਾਂ ਹਟਾਏ ਮੁਲਾਜ਼ਮਾਂ ਦਾ ਕਹਿਣਾ ਹੈ ਸਾਡੇ ਨਾਲ ਪਟਿਆਲਾ ਵੇਰਕਾ ਅਧਿਕਾਰੀਆਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਤੇ ਧੱਕੇਸ਼ਾਹੀ ਕੀਤੀ ਹੈ ਅਤੇ ਦੂਸਰੇ ਪਾਸੇ ਪਟਿਆਲਾ ਵੇਰਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਨੂੰ ਕਿਹਾ ਸੀ ਤੁਸੀਂ ਅੱਧੇ ਆਦਮੀ ਸਾਰਾ ਕੰਮ ਸਾਂਭ ਲਵੋ ਅਤੇ ਬਾਕੀ ਰੋਸ ਪ੍ਰਦਰਸ਼ਨ ਤੇ ਬੈਠ ਜਾਊ,ਪਰ ਇਹਨਾਂ ਸਾਡੀ ਕੋਈ ਗੱਲ ਨਹੀਂ ਮੰਨੀ ਹੁਣ ਇਹ ਅਧਾਰਾਂ ਜੱਟਾਂ ਦੇ ਸਿਰ ਤੇ ਚੱਲ ਰਿਹਾ ਹੈ ਫਿਰ ਅਸੀਂ ਉਹਨਾਂ ਨੁਕਸਾਨ ਕੇਵੇ ਬਰਦਾਸ਼ਤ ਕਰ ਸਕਦੇ ਸੀ, ਇਸ ਕਰਕੇ ਅਸੀਂ ਇਹਨਾਂ ਦੀ ਜਗ੍ਹਾ ਤੇ ਬਾਹਰੋਂ ਬੰਦੇ ਮਗਵਾ ਕੇ ਆਪਣਾ ਨੁਕਸਾਨ ਬਚਾਇਆ ਅਤੇ ਇਹਨਾਂ ਨੂੰ ਵਟਸਐਪ ਮੈਸੇਜ ਰਾਹੀਂ ਦੱਸ ਦਿੱਤਾ ਗਿਆ ਹੈ ਕਿ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪਟਿਆਲਾ ਵੇਰਕਾ ਅਧਿਕਾਰੀਆਂ ਵੱਲੋਂ ਪੱਕੇ ਹੋਣ ਦੀ ਮੰਗ ਨੂੰ ਲੈਕੇ ਰੋਸ ਪ੍ਰਦਰਸ਼ਨ ਕਰਨ ਵਾਲੇ ਗ਼ਰੀਬ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਆਪਣੇ ਹੱਕ ਲਈ ਰੋਸ ਪ੍ਰਦਰਸ਼ਨ ਕਰਨਾ ਕੋਈ ਗੁਨਾਹ ਜਾ ਪਾਪ ਨਹੀਂ ਸਗੋਂ ਸੰਵਿਧਾਨਿਕ ਹੱਕ ਹੈ ਇਸ ਕਰਕੇ ਇਹਨਾਂ ਸਾਰਿਆਂ ਨੂੰ ਨੌਕਰੀ ਤੇ ਬਹਾਲ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਮੁਲਾਜ਼ਮ ਹਾਈਕੋਰਟ ਵੀ ਜਾ ਸਕਦੇ ਹਨ ਅਤੇ ਹਾਈਕੋਰਟ ਇਹਨਾਂ ਦੀ ਬਹਾਲੀ ਦੇ ਹੁਕਮ ਦੇ ਦੇਵੇ ਗਾ ਇਸ ਕਰਕੇ ਪਹਿਲਾਂ ਹੀ ਤੁਸੀਂ ਇਹਨਾਂ ਬਹਾਲ ਕਰਨ ਦੀ ਲੋੜ ਤੇ ਜ਼ੋਰ ਦਿਉ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪਟਿਆਲਾ ਵੇਰਕਾ ਦੇ 150 ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦੀ ਨਿੰਦਾ ਅਤੇ ਇਹਨਾਂ ਸਾਰਿਆਂ ਨੂੰ ਦੁਬਾਰਾ ਆਪਣੀਆਂ ਨੌਕਰੀਆਂ ਤੇ ਬਹਾਲ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਪੱਕੇ ਕਰਨ ਦੀ ਮੰਗ ਨੂੰ ਲੈਕੇ ਪਟਿਆਲਾ ਵੇਰਕਾ ਦੇ ਬਹਾਰ ਧਰਨਾ ਲਾ ਕੇ ਇਹਨਾਂ ਨੇ ਕੀ ਗੁਨਾਹ ਕੀਤਾ,ਇਹ ਤਾਂ ਸੰਵਿਧਾਨਕ ਹੱਕ ਹੈ, ਭਾਈ ਖਾਲਸਾ ਨੇ ਕਿਹਾ ਰੋਸ ਪ੍ਰਦਰਸ਼ਨ ਕਰਨ ਵਾਲੇ 150 ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨਾ ਚੰਗੀ ਗੱਲ ਨਹੀਂ ? ਭਾਈ ਖਾਲਸਾ ਨੇ ਕਿਹਾ ਪਟਿਆਲਾ ਵੇਰਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਰੋਸ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਇਹ ਦੱਸਿਆ ਸੀ ਤੁਸੀਂ ਅੱਧੇ ਮੁਲਾਜ਼ਮ ਰੋਸ ਪ੍ਰਦਰਸ਼ਨ ਤੈ ਚਲੇ ਜਾਉ ਤੇ ਅੱਧੇ ਸਾਰਾ ਕੰਮ ਸਾਂਭ ਲਵੋ ਇਸ ਨਾਲ ਜੱਟਾ ਦਾ ਨੁਕਸਾਨ ਨਹੀਂ ਹੋਇਆ ਗਾ ਅਤੇ ਸਾਡਾ ਅਧਾਰਾਂ ਜੱਟ ਤੇ ਨਿਰਭਰ ਕਰਦਾ ਹੈ ਪਰ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਅਤੇ ਮਜਬੂਰੀ ਕਰਕੇ ਸਾਨੂੰ ਨਵੇਂ ਬੰਦੇ ਬਹਾਰੋਂ ਬੁਲਾਉਣੇਂ ਪਏ , ਭਾਈ ਖਾਲਸਾ ਨੇ ਕਿਹਾ ਕਿ ਪਟਿਆਲਾ ਵੇਰਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸੇ ਹੀ ਕਰਕੇ ਇਹਨਾਂ 150 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਇਆ ਗਿਆ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ 150 ਮੁਲਾਜ਼ਮਾਂ ਨੂੰ ਪਟਿਆਲਾ ਵੇਰਕਾ ਤੋਂ ਕੱਢਣ ਦੀ ਨਿੰਦਾ ਕਰਦੀ ਹੈ ਅਤੇ ਪਟਿਆਲਾ ਵੇਰਕਾ ਤੋਂ ਮੰਗ ਕਰਦੀ ਹੈ ਕਿ ਇਹਨਾਂ ਸਾਰੇ ਨੌਕਰੀ ਤੋਂ ਹਟਾਏ ਕਰਮਚਾਰੀਆਂ ਨੂੰ ਨੌਕਰੀ ਤੇ ਬਹਾਲ ਕਰਨ ਦੀ ਮੰਗ ਕਰਦੀ ਹੈ ਕਿਉਂਕਿ ਰੋਸ ਪ੍ਰਦਰਸ਼ਨ ਕਰਕੇ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ।

Leave a Reply

Your email address will not be published. Required fields are marked *