ਹਰਿਆਣਾ, ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)– ਬਿਰਟੇਨ ਦੀ ਧਰਤੀ ਤੋਂ ਭਾਰਤ ਅਤੇ ਖਾਸ ਕਰਕੇ ਹਰਿਆਣਾ ਲਈ ਬਹੁਤ ਹੀ ਮਾਣ ਵਾਲੀ ਖਬਰ ਸਹਾਮਣੇ ਆਈ ਹੈ। ਰੋਹਤਕ ਜਿਲੇ ਨਾਲ ਸਬੰਧਤ ਇੱਕੋ ਪ੍ਰਵਾਰ ਨਾਲ ਸਬੰਧਤ ਮਾਂ – ਪੁੱਤ ਨੇ ਬਿਰਟੇਨ ਵਿਚ ਇਕੋ ਸਮੇਂ ਮੇਅਰ ਦੀ ਚੋਣ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਾਂ ਪੁੱਤ ਨੂੰ ਇਕੋ ਸਮੇਂ ਮੇਅਰ ਬਣਨ ਦੀ ਵਧਾਈ ਦਿੰਦੀ ਹੋਈ ਬਹਾਰਲੇ ਮੁਲਕਾਂ ਵਿੱਚ ਗਏ ਭਾਰਤੀਆਂ ਨੂੰ ਅਪੀਲ ਕਰਦੀ ਹੈ ਕਿ ਕੁਝ ਅਜਿਹਾ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਜਿਸ ਨਾਲ ਭਾਰਤ ਵਾਸੀਆਂ ਨੂੰ ਮਾਣ ਪ੍ਰਾਪਤ ਹੋਵੇ,ਸਾਲ 2013 ਵਿਚ ਹਰਿਆਣਾ ਤੋਂ ਯੂ ਕੇ ਗਏ ਇਸ ਪ੍ਰਵਾਰ ਦੀ ਇਸ ਦੋਹਰੀ ਸਫਲਤਾ ਨੇ ਦੇਸ਼ ਦੁਨੀਆਂ ਵਿੱਚ ਹਲਚਲ ਮੱਚਾ ਦਿਤੀ ਹੈ। ਮਹਿਜ 30 ਸਾਲਾਂ ਤੁਸ਼ਾਰ ਕੁਮਾਰ ਨੇ ਬਿਰਟੇਨ ਵਿਚ ਸਭ ਤੋਂ ਘੱਟ ਉਮਰ ਦੇ ਭਾਰਤੀ ਮੂਲ ਦੇ ਮੇਅਰ ਬਣਨ ਦਾ ਮਾਣ ਹਾਸਲ ਪ੍ਰਾਪਤ ਕੀਤੀ ਹੈ, ਤੁਸ਼ਾਰ 13 ਮਈ ਨੂੰ ਐਲਸਟਰੀ ਅਤੇ ਬੋਰਹਮਵੁੱਡ ਟਾਊਨ ਕੌਸਲ ਦੇ ਸਭ ਤੋਂ ਨੌਜਵਾਨ ਮੇਅਰ ਵਜੋਂ ਸਹੁੰ ਚੁੱਕੀ। ਤੁਸ਼ਾਰ ਲੰਡਨ ਦੇ ਕਿੰਗਜ ਕਾਲਜ ਵਿਚ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਹਨ ਅਤੇ ਮਹਿਜ਼ 20 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕੌਂਸਲਰ ਚੁਣੇ ਗਏ ਸਨ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਬਿਰਟੇਨ ‘ਚ ਹਰਿਆਣਾ ਦੇ ਮਾਂ – ਪੁੱਤ ਵੱਲੋਂ ਇਕੋ ਸਮੇਂ ਮੇਅਰ ਬਣਨ ਤੇ ਉਹਨਾਂ ਨੂੰ ਵਧਾਈ ਦਿੰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਤੁਸ਼ਾਰ ਦੀ ਇਸ ਇਤਿਹਾਸਕ ਜਿੱਤ ਦੇ ਠੀਕ ਇੱਕ ਹਫ਼ਤੇ ਬਾਅਦ, 20 ਮਈ ਨੂੰ ਉਹਨਾਂ ਦੀ ਮਾਂ ਪ੍ਰਵੀਨ ਰਾਣੀ ਨੂੰ ‘ਹਰਟਸਮੇਰ ਬਰੋ ਕੌਂਸਲ ਦੀ ਪਹਿਲੀ ਭਾਰਤੀ ਮੂਲ ਦੀ ਮੇਅਰ ਚੁਣਿਆ ਗਿਆ, ਮੇਅਰ ਬਣਨ ਤੋਂ ਪਹਿਲਾਂ ਪ੍ਰਵੀਨ ਰਾਣੀ ਹਰਟਸਮੇਰ ਵਿਚ ਡਿਪਟੀ ਮੇਅਰ ਅਤੇ ਕੈਬਨਿਟ ਮੈਂਬਰ ਵਜੋਂ ਵੀ ਸੇਵਾ ਨਿਭਾ ਚੁੱਕੀ ਹੈ, ਇਹ ਪ੍ਰਵਾਰ ਮੂਲ ਰੂਪ ਵਿੱਚ ਹਰਿਆਣਾ ਦੇ ਸੋਨੀਪਤ ਜ਼ਿਲੇ ਦੇ ਪਿੰਡ ਰੋਹਨਾ ਨਾਲ ਸਬੰਧ ਰੱਖਦਾ ਹੈ ਅਤੇ ਲੰਮਾ ਸਮਾਂ ਰੋਹਤਕ ਵਿਚ ਰਹਿਣ ਤੋਂ ਬਾਅਦ ਸਾਲ 2013 ਵਿਚ ਬਿਰਟੇਨ ਚਲਿਆਂ ਗਿਆ ਸੀ। ਭਾਈ ਖਾਲਸਾ ਨੇ ਦੱਸਿਆ ਤੁਸ਼ਾਰ ਦੇ ਪਿਤਾ ਸੁਨੀਲ ਦਹੀਆ,ਜੋ ਯੂ ਕੇ ਵਿਚ ਇਕ ਕਾਰੋਬਾਰੀ ਹਨ , ਨੇ ਕਿਹਾ ਕਿ ਇਕੋ ਸਮੇਂ ਮਾਂ ਪੁੱਤ ਵੱਲੋਂ ਮੇਅਰ ਬਣਨਾ ਪੂਰੇ ਪਰਵਾਰ ਅਤੇ ਭਾਰਤੀ ਭਾਈਚਾਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਬਿਰਟੇਨ ਵਿਚ ਵੱਡੇ ਅਹੁਦਿਆਂ ਤੇ ਹੋਣ ਦੇ ਬਾਵਜੂਦ ਇਹ ਪ੍ਰਵਾਰ ਆਪਣੀ ਮਿੱਟੀ ਅਤੇ ਸੰਸਕ੍ਰਿਤੀ ਨਾਲ ਪੂਰੀ ਤਰਾਂ ਜੁੜਿਆ ਹੋਇਆ ਹੈ । ਉਹ ਹਰ ਸਾਲ ਰੋਹਤਕ ਆਉਂਦੇ ਹਨ, ਤੁਸ਼ਾਰ ਅਤੇ ਉਹਨਾਂ ਦੀ ਮਾਂ ਯੂ ਕੇ ਵਿਚ ਜੰਮੇ ਬੱਚਿਆਂ ਨੂੰ ਮੁਫ਼ਤ ਹਿੰਦੀ ਸਿਖਾਉਂਦੇ ਹਨ ਅਤੇ ਤੁਸ਼ਾਰ ਹਿੰਦੀ ਸਿੱਖਿਆ ਪ੍ਰੀਸ਼ਦ ਨਾਮਕ ਸੰਸਥਾ ਨਾਲ ਵੀ ਜੁੜੇ ਹੋਏ ਹਨ , ਭਾਈ ਖਾਲਸਾ ਨੇ ਦੱਸਿਆ ਤੁਸ਼ਾਰ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਸਮਾਜਿਕ ਕਾਰਜਾਂ ਵਿਚ ਹਿੱਸਾ ਪਾਉਣ ਲਈ ਉਮਰ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ,ਸਗੋਂ ਅੱਗੇ ਹੋ ਕੇ ਸਮਾਜਿਕ ਕਾਰਜ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ ।।


