34 ਕਰੋੜ ਦੀ ਬਲੱਡ ਮਨੀ ਨਾਲ ਸਾਉਦੀ ਦੀ ਜੇਲ੍ਹ ‘ਚ 20 ਸਾਲਾਂ ਤੋਂ ਬੰਦ ਭਾਰਤੀ ਦੀ ਮੌਤ ਦੀ ਸਜ਼ਾ ਰੁਕਵਾਉਣ ‘ਚ ਕੇਰਲਾ ਦੇ ਲੋਕਾਂ ਦਾ ਵੱਡਾ ਯੋਗਦਾਨ – ਭਾਈ ਵਿਰਸਾ ਸਿੰਘ ਖਾਲਸਾ

ਹੋਰ ਪ੍ਰਦੇਸ਼

ਕੇਰਲਾ, ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)– ਮੇਰੀ ਮਾਂ ਫਾਤਿਮਾ ਸਾਲਾਂ ਤੋਂ ਇੰਤਜ਼ਾਰ ਕਰ ਰਹੀ ਹੈ । ਪਰ ਜਦੋਂ ਅਬਦਲ ਰਹੀਮ ਉਨ੍ਹਾਂ ਦੇ ਸਹਾਮਣੇ ਹੋਣਗੇ, ਉਦੋਂ ਹੀ ਉਨ੍ਹਾਂ ਨੂੰ ਯੌਕੀਨ ਹੋਵੇਗਾ,ਇਹ ਸ਼ਬਦ ਅਬਦੁਲ ਰਹੀਮ ਦੇ ਭਰਾ ਨਸੀਰ ਦੇ ਹਨ । ਅਬਦੁਲ ਰਹੀਮ ਉਹ ਸ਼ਖ਼ਸ ਹਨ ਜਿਨ੍ਹਾਂ ਲਈ ਦੁਨੀਆ ਭਰ ਤੋਂ,ਖਾਸ ਕਰਕੇ ਕੇਰਲ ਦੇ ਲੋਕਾਂ ਨੇ ਬਲੱਡ ਮਨੀ ਦੇ ਤੌਰ ਤੇ 34 ਕਰੌੜ ਰੁਪਏ ਕਰਾਊਡ ਸੋਰਸਿੰਘ ਐਪ ਰਾਹੀਂ ਇਕੱਠੇ ਕੀਤੇ ਸਨ,ਇਕੱਠੀ ਕੀਤੀ ਗਈ ਇਸ ਬਲੱਡਮਨੀ ਦੀ ਰਕਮ ਦਾ ਭਾਰਤ ਵਿੱਚ ਕੋਈ ਮੁਕਾਬਲਾ ਨਹੀਂ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਬਦੁਲ ਰਹੀਮ ਦੀ ਰਿਹਾਈ ਲਈ 34 ਕਰੌੜ ਰੁਪਏ ਇਕੱਠੇ ਕਰਨ ਵਾਲੇ ਕੇਰਲਾ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਨਸੀਰ ਦੀ ਇਹ ਬੇਬਸੀ ਦੀ ਜੜ੍ਹ 20 ਸਾਲ ਪੁਰਾਣੀ ਹੈ,ਨਸੀਰ ਦੇ ਪ੍ਰਵਾਰ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਉਸ ਵਕ਼ਤ ਕਰਨਾ ਪਿਆ, ਜਦੋਂ ਨਵੰਬਰ 2006 ਵਿਚ ਰਹੀਮ ਨੇ ਕੋਝਿਕੋਟ ਵਿਚ ਆਟੋ ਰਿਕਸ਼ਾ ਚਲਾਉਣਾਂ ਛੱਡ ਕੇ ਸਾਉਦੀ ਅਰਬ ਵਿੱਚ ਡਰਾਈਵਰੀ ਦੀ ਨੌਕਰੀ ਕਰਨ ਲਈ ਜਾਣ ਫੈਸਲਾ ਕੀਤਾ ਸੀ ।

Leave a Reply

Your email address will not be published. Required fields are marked *