ਯੂ.ਪੀ, ਗੁਰਦਾਸਪੁਰ, 17 ਜਨਵਰੀ (ਸਰਬਜੀਤ ਸਿੰਘ)– ਬੀਬੀ ਗੁਰਦੀਪ ਕੌਰ ਪਤਨੀ ਸਰਦਾਰ ਪਿਆਰਾ ਸਿੰਘ ਫੌਜੀ ਯੂ.ਪੀ ਦੇ ਲਖੀਮਪੁਰ ਖੀਰੀ ਜਿਲੇ ਦੇ ਇੱਕ ਪਿੰਡ ਦੀ ਵਸਨੀਕ ਸੀ। ਇੰਦਰਾ ਗਾਂਧੀ ਦੇ ਕਤਲ ਤੋ ਬਾਅਦ ਪੂਰੇ ਦੇਸ਼ ਵਿਚ ਇੰਦਰਾ ਗਾਂਧੀ ਦੇ ਪੁੱਤਰ ਰਜੀਵ ਗਾਂਧੀ ਦੇ ਹੁਕਮ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਜਾਣ ਲੱਗਾ ਬੀਬੀ ਗੁਰਦੀਪ ਕੌਰ ਦਾ ਪਤੀ ਫੌਜ ਵਿੱਚ ਡਿਊਟੀ ਤੇ ਸੀ। ਯੂ.ਪੀ ਵੀ ਜਦੋਂ ਭੜਕੀਆਂ ਭੀਡ਼ਾਂ ਵਲੋਂ ਸਿੱਖਾਂ ਤੇ ਹਮਲੇ ਕੀਤੇ ਜਾਣ ਲੱਗੇ ਤਾਂ ਜਾਨ ਬਚਾਉਣ ਵਾਸਤੇ ਸਿੱਖ ਘਰ ਛੱਡ ਕੇ ਭੱਜ ਤੁਰੇ, ਬੀਬੀ ਗੁਰਦੀਪ ਕੌਰ ਦੇ ਅਾਂਡ ਗੁਆਂਢ ਚ ਰਹਿਣ ਵਾਲੇ ਸਿੱਖ ਪਰਿਵਾਰ ਵੀ ਘਰ ਛੱਡ ਕੇ ਲਾਗੇ ਦੇ ਜੰਗਲ ਵਿਚ ਚਲੇ ਗਏ ਪਰ ਬੀਬੀ ਗੁਰਦੀਪ ਕੌਰ ਨੇ ਘਰ ਸੁੰਝਾ ਛੱਡ ਕੇ ਜਾਣਾ ਠੀਕ ਨਾ ਸਮਝਿਆ ਤੇ ਬੱਚਿਆਂ ਸਮੇਤ ਘਰ ਹੀ ਰਹੀ ਬੀਬੀ ਦਾ ਸਹੁਰਾ ਵੀ ਘਰ ਨਹੀਂ ਸੀ
ਬੀਬੀ ਗੁਰਦੀਪ ਕੌਰ ਘਰੋਂ ਬਾਹਰ ਟਿਊਬਵਲ ਤੇ ਕਪਡ਼ੇ ਧੋ ਰਹੀ ਸੀ ਜਦੋਂ ਭੜਕੇ ਹੋਏ ਹਿੰਦੂਵਾਦੀਆ ਦੀ ਤਿੰਨ ਹਜ਼ਾਰ ਤੋ ਵੱਧ ਭੀਡ਼ ਨੇ ਹਮਲਾ ਕਰ ਦਿੱਤਾ ਹੋਰ ਸਿੱਖਾਂ ਦੇ ਘਰਾਂ ਦਾ ਨੁਕਸਾਨ ਕਰਨ ਅਤੇ ਲੁੱਟ ਮਾਰ ਕਰਨ ਤੋ ਬਾਅਦ ਇਹਨਾਂ ਨੇ ਬੀਬੀ ਗੁਰਦੀਪ ਕੌਰ ਦੇ ਘਰ ਵੱਲ ਧਾਵਾ ਬੋਲ ਦਿੱਤਾ ਬੀਬੀ ਗੁਰਦੀਪ ਕੌਰ ਦਾ ਪਤੀ ਦੇਸ਼ ਦੀ ਰਾਖੀ ਕਰ ਰਿਹਾ ਸੀ ਪਰ ਘਰ ਦੀ ਰਾਖੀ ਦੀ ਜੁਮੇਵਾਰੀ ਬੀਬੀ ਗੁਰਦੀਪ ਕੌਰ ਦੇ ਸਿਰ ਅਾ ਪਈ ਲਲਕਾਰੇ ਮਾਰਦੀ ਭੀਡ਼ ਨੂੰ ਅਾਉਦੀ ਵੇਖ ਕੇ ਬੀਬੀ ਗੁਰਦੀਪ ਕੌਰ ਜਲਦੀ ਨਾਲ ਅੰਦਰ ਨੂੰ ਭੱਜੀ ਤੇ ਘਰ ਦਾ ਗੇਟ ਬੰਦ ਕਰ ਲਿਆ ਬੱਚਿਆਂ ਸਮੇਤ ਘਰ ਦੇ ਇੱਕ ਕਮਰੇ ਚ ਵੜਕੇ ਬੂਹਾ ਬੰਦ ਕਰ ਲਿਆ ਭੜਕੀ ਹੋਈ ਭੀਡ਼ ਨੇ ਘਰ ਦਾ ਦਰਵਾਜਾ ਭੰਨਣਾ ਸ਼ੁਰੂ ਕਰ ਦਿੱਤਾ ਬੀਬੀ ਗੁਰਦੀਪ ਕੌਰ ਸਮਝ ਗਈ ਕਿ ਜੇ ਹੁਣ ਕੋਈ ਹੀਲਾ ਨਾ ਕੀਤਾ ਤਾਂ ਇਹ ਲੋਕ ਮੇਰੇ ਬੱਚਿਆਂ ਸਮੇਤ ਮੈਨੂੰ ਖਤਮ ਕਰ ਦੇਣਗੇ ਅਤੇ ਬੇਇਜਤ ਵੀ ਕਰਨਗੇ ।
ਇਸੇ ਕਮਰੇ ਦੀ ਇੱਕ ਅਲ਼ਮਾਰੀ ਚ ਰਾਈਫਲ ਸੀ ਤੇ ਅਲਮਾਰੀ ਦੇ ਜਿੰਦਰੇ ਦੀ ਚਾਬੀ ਟਰੰਕ ਵਿੱਚ ਸੀ ਬੀਬੀ ਗੁਰਦੀਪ ਕੌਰ ਨੇ ਚਾਬੀ ਲੱਬਣ ਦੀ ਕੋਸ਼ਿਸ਼ ਕੀਤੀ ਪਰ ਚਾਬੀ ਛੇਤੀ ਨਾ ਲੱਭ ਸਕੀ ਅਖੀਰ ਬੀਬੀ ਨੇ ਕਮਰੇ ਵਿੱਚ ਪਈ ਸ੍ਰੀ ਸਹਿਬ ਅਾਪਣੀ ਵੱਡੀ ਬੇਟੀ ਨੂੰ ਫੜਾਈ ਅਤੇ ਅਾਪ ਬਰਛਾ ਹੱਥ ਵਿਚ ਲੈਕੇ ਇਕਦਮ ਬੂਹਾ ਖੋਲ ਕੇ ਉੱਚੀ ਅਵਾਜ਼ ਵਿਚ ਜੈਕਾਰਾ ਛੱਡਿਆ ਤੇ ਦੋਵੇਂ ਮਾਵਾਂ ਧੀਆਂ ਭੀਡ਼ ਵੱਲ ਭੱਜੀਆ ਦੋ ਹਥਿਆਰਬੰਦ ਬੀਬੀਆਂ ਨੂੰ ਵੇਖ ਕੇ ਤਿੰਨ ਹਜ਼ਾਰ ਗੁੰਡਿਆਂ ਦੀ ਹਥਿਆਰਬੰਦ ਭੀਡ਼ ਵਿਚ ਭਾਜੜ ਪੈ ਗਈ ਅਤੇ ਗੁੰਡੇ ਜਾਨਾਂ ਬਚਾਉਣ ਵਾਸਤੇ ਪੂਰੀ ਸਪੀਡ ਨਾਲ ਪਿੱਛੇ ਨੂੰ ਭੱਜੇ ਵਾਹਵਾ ਦੂਰ ਤੱਕ ਭਜਾਕੇ ਬੀਬੀ ਗੁਰਦੀਪ ਕੌਰ ਤੇ ਉਸਦੀ ਬੇਟੀ ਵਾਪਿਸ ਪਰਤੀਆਂ ।
ਬੀਬੀ ਗੁਰਦੀਪ ਕੌਰ ਸਮਝ ਚੁੱਕੀ ਸੀ ਕਿ ਇਹ ਵਾਪਿਸ ਹਮਲਾ ਕਰਨ ਵਾਸਤੇ ਅਾਉਣਗੇ ਉਸਨੇ ਜਲਦੀ ਜਲਦੀ ਚਾਬੀ ਲੱਭ ਕੇ ਅਲਮਾਰੀ ਚੋ ਬੰਦੂਕ ਕੱਢੀ ਤੇ ਬੱਚਿਆਂ ਸਮੇਤ ਘਰ ਦੀ ਛੱਤ ਤੇ ਚੜ ਗਈ ਗੁੰਡਿਆ ਨੇ ਦੁਬਾਰਾ ਹਮਲਾ ਕੀਤਾ ਤਾਂ ਬੀਬੀ ਗੁਰਦੀਪ ਕੌਰ ਨੇ ਫਾਇਰ ਖੋਲ ਦਿੱਤਾ, ਦੋ ਕੁ ਜਣਿਆ ਦੇ ਫੱਟੜ ਹੋਣ ਦੀ ਦੇਰ ਸੀ ਕਿ ਭੀਡ਼ ਫੇਰ ਭੱਜ ਗਈ ਵਾਰ ਵਾਰ ਹਮਲੇ ਕਰਨ ਦੇ ਬਾਅਦ ਵੀ ਜਦੋਂ ਗੁੰਡਿਆਂ ਦੀ ਕੋਈ ਪੇਸ਼ ਨਾ ਗਈ ਤਾਂ ਉਹਨਾਂ ਨੇ ਘਰ ਦੇ ਪਿਛਲੇ ਪਾਸੇ ਪਸ਼ੂਆਂ ਦੇ ਵਾੜੇ ਨੂੰ ਅੱਗ ਲਾ ਦਿੱਤੀ ਬੀਬੀ ਨੇ ਅਾਪ ਮੋਰਚਾ ਸੰਭਾਲੀ ਰੱਖਿਆ ਤੇ ਬੀਬੀ ਦੀ ਬੇਟੀ ਨੇ ਥੱਲੇ ਜਾ ਕਿ ਡੰਗਰਾਂ ਦੇ ਰੱਸੇ ਵੱਡ ਕੇ ਪਸ਼ੂਆਂ ਨੂੰ ਸੜਨ ਤੋ ਬਚਾਅ ਲਿਆ ਅਖੀਰ ਗੁੰਡਿਆ ਨੂੰ ਹਾਰ ਖਾਕੇ ਵਾਪਿਸ ਭੱਜਣਾ ਪਿਆ ।
ਇਸ ਤਰਾਂ ਇਸ ਬਹਾਦਰ ਬੀਬੀ ਗੁਰਦੀਪ ਕੌਰ ਨੇ ਅਾਪਣੇ ਬੱਚਿਆਂ ਸਮੇਤ ਘਰ ਵੀ ਸੜਨ ਅਤੇ ਲੁੱਟਣ ਤੋ ਬਚਾਇਆ ਅਤੇ ਅਾਪਣੇ ਗੁਆਂਢੀਆ ਦਾ ਘਰ ਵੀ ਬਚਾਇਆ ( ਗੁਆਂਢੀ ਘਰ ਛੱਡ ਕੇ ਜਾ ਚੁਕੇ ਸਨ) ਅਤੇ ਸਮਾਨ ਲੁੱਟਣ ਲਈ ਅਾਏ ਗੁੰਡਿਆਂ ਦਾ ਇੱਕ ਗੱਡਾ ਜੋ ਉਹ ਲੁੱਟ ਦਾ ਸਮਾਨ ਲੱਦਣ ਵਾਸਤੇ ਲਿਆਏ ਸਨ ਉਹ ਗੱਡਾ ਵੀ ਖੋਹ ਲਿਆ ।
ਉਸ ਇਲਾਕੇ ਦੇ ਹਿੰਦੂਆਂ ਚ ਬੀਬੀ ਗੁਰਦੀਪ ਕੌਰ ਦੀ ਏਨੀ ਦਹਿਸ਼ਤ ਸੀ ਕਿ ਲੋਕ ਉਸਨੂੰ ਬੱਬਰ ਸ਼ੇਰਨੀ ਕਹਿ ਕੇ ਯਾਦ ਕਰਦੇ ਨੇ 13 January ਨੂੰ ਬੀਬੀ ਗੁਰਦੀਪ ਕੌਰ ਬਿਮਾਰੀ ਦੀ ਹਾਲਤ ਚ ਅਕਾਲ ਚਲਾਣਾ ਕਰ ਗਈ ਹੈ ਕੌਮ ਨੂੰ ਇਹੋ ਜਹੀਆਂ ਬਹਾਦਰ ਬੀਬੀਆਂ ਤੇ ਮਾਣ ਹੈ।