ਹਜ਼ੂਰ ਸਾਹਿਬ, ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)– ਹਰ ਸਾਲ ਦੁਸ਼ਹਿਰੇ ਉਤਸਵ ਨੂੰ ਮੁੱਖ ਰੱਖਦਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਸੱਚਖੰਡ ਹਜੂਰ ਸਾਹਿਬ ਵਿਖੇ ਹਵਾਈ ਜਹਾਜ਼ ,ਰੇਲਗੱਡੀਆਂ ਤੋਂ ਇਲਾਵਾ ਬੱਸਾਂ, ਕਾਰਾ, ਟਰੱਕਾਂ ਤੇ ਹੋਰ ਵਹੀਕਲਾਂ ਰਾਹੀਂ ਜਿਥੇ ਲੱਖਾਂ ਦੀ ਤਾਦਾਦ ਵਿੱਚ ਸੱਚਖੰਡ ਹਜੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਵਿੱਚ ਆ ਕੇ ਦੁਸ਼ਹਿਰਾ ਮਣਾ ਕੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਦੇ ਅਨੁਸਾਰ ਇਸ ਸਾਲ ਦੁਸ਼ਹਿਰੇ ਮੌਕੇ ਸੱਚਖੰਡ ਹਜੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਵਿੱਚ ਲੱਖਾਂ ਸੰਗਤਾਂ ਦੇ ਨਾਲ ਨਾਲ ਪੰਜਾਬ ਤੋਂ ਗੁਰੂ ਦੀਆ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਦਲ ਪੰਥਾ ਨੇ ਕਈ ਦਿਨਾਂ ਤੋਂ ਸੱਚਖੰਡ ਹਜੂਰ ਸਾਹਿਬ ਨਾਂਦੇੜ ਗੁਦਾਵਰੀ ਦੇ ਕੰਢੇ ਤੇ ਬਣੇ ਗੁਰੂਦੁਆਰੇ, ਨਗੀਨਾ ਘਾਟ,ਬਾਬਾ ਬੰਦਾ ਘਾਟ, ਸਰਬਲੋਹ ਬੁੰਗਾ, ਭਜਨਗੜ ਆਦਿ ਥਾਵਾਂ ਤੇ ਆਪਣੇ ਘੋੜਿਆਂ ਤੇ ਫੌਜਾਂ ਸਮੇਤ ਉਤਾਰਾ ਕੀਤਾ ਹੋਇਆ ਹੈ ਅਤੇ ਅੱਜ ਆਖਰੀ ਦਿਨ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕਰਕੇ ਸੱਚਖੰਡ ਹਜੂਰ ਸਾਹਿਬ ਨਾਂਦੇੜ ਪਹੁੰਚੀ ਸੰਗਤ ਨੂੰ ਘੌੜ ਸਵਾਰੀ ਨਿਸਾਨੇਬਾਜ਼ੀ, ਗਤਕਾ ਬਾਜੀ, ਪੈਤੜੇ ਕੱਢਣ ਵਰਗੀਆਂ ਕਈ ਤਰ੍ਹਾਂ ਦੀਆਂ ਖਾਲਸਾਈ ਜੰਗ ਜੂੰ ਖੇਡਾਂ ਦਾ ਪ੍ਰਦਰਸ਼ਨ ਕਰਕੇ ਸਿੱਖੀ ਦੇ ਪੁਰਾਤਨ ਵਿਰਸੇ ਇਤਹਾਸ ਨਾਲ ਜੋੜਿਆ। ,ਸੱਚਖੰਡ ਪ੍ਰਬੰਧਕਾਂ ਵੱਲੋਂ ਸਮੂਹ ਜਥੇਬੰਦੀਆਂ ਦਾ ਮਾਣ ਸਨਮਾਨ ਕੀਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੱਚਖੰਡ ਹਜ਼ੂਰ ਸਾਹਿਬ ਵਿਖੇ ਸਭ ਕੁਝ ਦੇਖਣ ਤੋਂ ਉਪਰੰਤ ਇੱਕ ਲਿਖਤੀ ਬਿਆਨ ਰਾਹੀਂ ਦਿੱਤੀ। ਭਾਈ ਖਾਲਸਾ ਨੇ ਦੱਸਿਆ ਮਹੱਲੇ ਦੇ ਸਬੰਧ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਅਰੰਭ ਕੀਤੇ ਸਨ ਜਿਨ੍ਹਾਂ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨਾ ਦੀ ਸਮਾਪਤੀ ਤੋਂ ਉਪਰੰਤ ਸਮੂਹ ਨਿਹੰਗ ਸਿੰਘ ਫੌਜਾਂ ਨੇ ਆਪਣੇ ਸਭ ਆਪਣੇ ਘੋੜਿਆਂ ਤੇ ਸਵਾਰ , ਬਰਛੇ, ਕਿਰਪਾਨਾਂ, ਖੰਡੇ, ਦੋਧਾਰੀ ਤੇ ਹੋਰ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕਿ ਸੱਚਖੰਡ ਹਜੂਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ਼ਹਿਰ ਤੋਂ ਹੁੰਦੇ ਹੋਏ ਨਾਂਦੇੜ ਗਰਾਉਂਡ ਨੇੜੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕੀਤਾ ਅਤੇ ਨੌਜਵਾਨ ਪੀੜੀ ਦੇ ਨਾਲ ਨਾਲ ਪੰਜਾਬ ਤੋਂ ਦੁਸ਼ਹਿਰੇ ਮਹਾਤਮ ਕਰਕੇ ਪਹੁੰਚੀਆ ਸੰਗਤ ਨੂੰ ਜੰਗ ਜੂੰ ਖੇਡਾਂ ਦਾ ਪ੍ਰਦਰਸ਼ਨ ਕਰਕੇ ਸਿੱਖੀ ਦੇ ਪੁਰਾਤਨ ਵਿਰਸੇ ਇਤਹਾਸ ਨਾਲ ਜੋੜਿਆ। ਗੁਰੂ ਕੇ ਲੰਗਰ ਦੇਗਾਂ ਸਰਦਾਈਆ, ਅਤੁੱਟ ਵਰਤਾਏ ਗਏ,ਇਸ ਮੌਕੇ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਲੰਗਰ ਵੀ ਚਲਾਏ ਗਏ, ਭਾਈ ਖਾਲਸਾ ਨੇ ਦੱਸਿਆ ਜਥੇਦਾਰ ਬਾਬਾ ਸੁੱਖਾ ਸਿੰਘ ਮੰਨਣ ਸਹੀਦੀ ਦੇਗਾਂ ਵਾਲਿਆਂ ਵੱਲੋਂ ਸੱਚਖੰਡ ਹਜੂਰ ਸਾਹਿਬ ਦੇ ਸਹਾਮਣੇ ਗਾੜ੍ਹੇ ਸੁੱਖ ਨਿਧਾਨ ( ਸਹੀਦੀ ਦੇਗਾਂ) ਦੇ ਲੰਗਰ ਚਲਾਏ, ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਬੁੱਢਾਦਲ,ਜਥੇਦਾਰ ਬਾਬਾ ਜੋਗਾ ਸਿੰਘ ਬਾਬੇ ਬਕਾਲੇ ਵਾਲੇ, ਬਾਬਾ ਗੁਰਦੇਵ ਸਿੰਘ ਅਨੰਦਪੁਰ ਸਾਹਿਬ ਵਾਲੇ, ਜਥੇਦਾਰ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ,ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਵੱਲੋਂ ਬਾਬਾ ਅਰਸ਼ਦੀਪ ਸਿੰਘ, ਜਥੇਦਾਰ ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾਦਲ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ, ਗਿਆਨੀ ਮਨਦੀਪ ਸਿੰਘ ਪੀ ਏ,ਜਥੇਦਾਰ ਬਾਬਾ ਬਲਦੇਵ ਸਿੰਘ ਗਹਿਰੀ, ਜਥੇਦਾਰ ਬਾਬਾ ਪ੍ਰਗਟ ਸਿੰਘ, ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ,ਨੰਬਰਦਾਰ ਤੇਜਿੰਦਰ ਸਿੰਘ ਦੁਆਬਾ, ਜਥੇਦਾਰ ਕਸਮੀਰ ਸਿੰਘ ਬਿਜਲੀ ਘਰ ਅੰਮਿ੍ਤਸਰ,ਸਾਮ ਸਿੰਘ ਫੌਜੀ ਮੱਲੀਆਂ, ਭਾਈ ਧਰਮ ਸਿੰਘ ਬੂਹ,ਬਾਬਾ ਦਈਆ ਸਿੰਘ ਬਾਬਾ ਬਕਾਲਾ, ਭਾਈ ਸੁਖਦੇਵ ਸਿੰਘ ਫੌਜੀ ਜਗਰਾਉਂ,ਬਾਬਾ ਸੋਨੋ ਖਾਪੜਖੇੜੀ,ਜਥੇਦਾਰ ਬਾਬਾ ਬਿਜਲਾ ਸਿੰਘ ਪਰਧਾਨ ਬਾਬਾ ਬਕਾਲਾ ਤੋਂ ਇਲਾਵਾ ਹਜਾਰਾਂ ਨਿਹੰਗ ਸਿੰਘ ਫੌਜਾਂ ਹਾਜ਼ਰ ਸਨ।



