ਪੰਜਾਬ ਇੰਚਾਰਜ ਜੋਗੇਸਬੁਗੇਲ ਵੱਲੋਂ ਆਪਣੇ ਦੌਰੇ ਦੌਰਾਨ ਸਪੱਸ਼ਟ ਕਰਨਾ ਰਾਜਾ ਵੜਿੰਗ ਹੀ ਪੰਜਾਬ ਕਾਂਗਰਸ ਪ੍ਰਧਾਨ ਬਣ ਰਹਿਣਗੇ ਵਾਲੇ ਬਿਆਨ ਨੇ ਕਾਂਗਰਸ ‘ਚ ਹੋਰ ਫੁੱਟ ਵਧਾਈ- ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਦਿੱਲੀ, ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)– ਕਾਂਗਰਸ ਦੀ ਆਪਸੀ ਫੁੱਟ ਸਿੱਖਰਾਂ ਤੇ ਪਹੁੰਚ ਚੁੱਕੀ ਹੈ ਅਤੇ ਚੰਨੀ ਧੜੇ ਨੇ ਰਾਜਾਂ ਵੜਿੰਗ ਦੀ ਪ੍ਰਧਾਨਗੀ ਨੂੰ ਸਿੱਧਾ ਚਾਇਲਜ ਕਰਦਿਆਂ ਦਿੱਲੀ ਵਿਖੇ ਡੇਰੇ ਲਾ ਕੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਵਾਲੇ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ ਤਾਂ ਕਿ ਕਾਂਗਰਸ ਦੀ ਫੁੱਟ ਨੂੰ ਦੂਰ ਕੀਤਾ ਜਾ ਸਕੇ,ਦੂਸਰੇ ਪਾਸੇ ਕੇਂਦਰੀ ਹਾਈਕਮਾਂਡ ਵੱਲੋਂ ਨਿਯੁਕਤ ਪੰਜਾਬ ਕਾਂਗਰਸ ਦੇ ਇਨਚਾਰਜ ਜੋਗੇਸਬੁਗੇਲ ਨੇ ਆਪਣੇ ਪੰਜਾਬ ਦੌਰੇ ਦੌਰਾਨ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਲਾਉਂਣ ਲਈ ਕੋਰਾ ਜਵਾਬ ਦੇ ਕੇ ਕਾਂਗਰਸ ਦੀ ਆਪਸੀ ਫੁੱਟ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਜੋ ਆਉਂਣ ਵਾਲੇ ਦਿਨਾਂ’ਚ ਪੰਜਾਬ ਕਾਂਗਰਸ ਲਈ ਖਤਰਨਾਕ ਸਾਬਤ ਹੋ ਸਕਦਾਂ ਹੈ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਕਾਂਗਰਸ ਦੀ ਚੱਲ ਰਹੀ ਵੱਡੀ ਫੁੱਟ ਦਰਮਿਆਨ ਕੇਂਦਰ ਵੱਲੋਂ ਪੰਜਾਬ ਇਨਚਾਰਜ ਨਿਯੁਕਤ ਜੋਗੇਸ ਬੁਗੇਲ ਵੱਲੋਂ ਰਾਜਾਂ ਵੜਿੰਗ ਦੀ ਪ੍ਰਧਾਨਗੀ ਪੱਕੀ ਵਾਲਾਂ ਬਿਆਨ ਦੇ ਕੇ ਕਾਂਗਰਸ ਦੀ ਆਪਸੀ ਫੁੱਟ ਵਧਾਉਣ ਵਾਲੇ ਦਿੱਤੇ ਬਿਆਨ ਦੀ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਜੋਗੇਸਬੁਗੇਲ ਨੂੰ ਚਾਹੀਦਾ ਸੀ ਕਿ ਉਹ ਕਾਂਗਰਸ ਦੀ ਫੁੱਟ ਨੂੰ ਮੁੱਖ ਰੱਖਦਿਆਂ ਕੇਂਦਰੀ ਹਾਈ ਕਮਾਂਡ ਕਾਂਗਰਸ ਨੂੰ ਗਰਾਉਂਡ ਲੇਵਲ ਦੀ ਸਹੀ ਰੀਪੋਰਟ ਦੇਣ ਦੀ ਲੋੜ ਤੇ ਜ਼ੋਰ ਦਿੰਦੇ ਪਰ ਉਹ ਅਜਿਹਾ ਕਰਨ ਦੀ ਬਜਾਏ ਤੋਤੇ ਵਾਂਗ ਰਟੇ ਸ਼ਬਦਾਂ ਰਾਹੀਂ ਇਹ ਬਿਆਨ ਦੇਈ ਜਾ ਰਹੇ ਹਨ ਕਿ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲਾਂਭੇ ਕਰਨ ਦਾ ਅਜੇ ਕੋਈ ਵਿਚਾਰ ਨਹੀਂ ? ਭਾਈ ਖਾਲਸਾ ਨੇ ਕਿਹਾ ਏਸੇ ਹੀ ਕਰਕੇ ਚੰਨੀ ਧੜੇ ਨੇ ਜੋਗੇਸਬੁਗੇਲ ਦੇ ਦੌਰੇ ਸਮੇਂ ਉਨ੍ਹਾਂ ਤੋਂ ਦੂਰੀ ਬਣਾਈ ਰੱਖੀ ਅਤੇ ਸਾਫ ਦੱਸ ਦਿੱਤਾ ਹੈ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਮੁੜ ਵਿਚਾਰ ਕੀਤਾ ਜਾਵੇ ਤਾਂ ਹੀ ਕਾਂਗਰਸ ਦੀ ਫੁੱਟ ਨੂੰ ਦੂਰ ਕੀਤਾ ਜਾ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਚੰਨੀ ਸਾਹਿਬ ਜੀ ਕਾਂਗਰਸ ਹਾਈ ਕਮਾਂਡ ਦੀਆਂ ਬਰੂਹਾਂ ਤੇ ਬੈਠੇ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਉਹਨਾਂ ਦੀ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਵੇ ਅਤੇ ਉਹ ਪੰਜਾਬ ਕਾਂਗਰਸ ਦੀ ਮੰਗ ਨੂੰ ਅੱਗੇ ਰੱਖ ਕੇ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਨ ‘ਚ ਸਫ਼ਲ ਹੋ ਸਕਣ, ਭਾਈ ਖਾਲਸਾ ਨੇ ਕਿਹਾ ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਚੰਨੀ ਆਪਣੀ ਆਪਣੀ ਮੰਗ ਮੰਨਵਾਉਣ ‘ਚ ਕਿੰਨੇ ਕੁੰ ਸਫ਼ਲ ਹੁੰਦੇ ਹਨ ਜਾਂ ਫਿਰ ਉਹਨਾਂ ਦਾ ਵੀ ਕੈਪਟਨ ਅਮਰਿੰਦਰ ਸਿੰਘ ਵਾਲਾ ਹਾਲ ਹੀ ਹੋਵੇਗਾ,ਪਰ ਕਾਂਗਰਸ ਦੀ ਐਨ ਚੋਣਾਂ ਮੌਕੇ ਫੁੱਟ ਬਹੁਤ ਹੀ ਦੁਖਦਾਈ ਹੈ ।

Leave a Reply

Your email address will not be published. Required fields are marked *