ਮੋਹਾਲੀ ਪੁਲਸ ਨੇ ਲਾਪਤਾ ਹੋਈ ਲੜਕੀ ਨੂੰ ਮਾਪਿਆਂ ਨੂੰ ਸੌਂਪਿਆ

ਗੁਰਦਾਸਪੁਰ

ਗੁਰਦਾਸਪੁਰ, 22 ਫਰਵਰੀ (ਸਰਬਜੀਤ ਸਿੰਘ)- ਪੰਜਾਬ ਪੁਲਸ ਹੈਲਪ ਲਾਈਨ ਨੰਬਰ 112 ‘ਤੇ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਪੁਲਸ ਕਪਤਾਨ ਨੂੰ ਫੋਨ ਆਇਆ ਕਿ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਇੱਕ ਲੜਕੀ ਜਿਸਦੀ ਉਮਰ ਤਕਰੀਬਨ 7-8 ਸਾਲ ਹੈ, ਮਿਲੀ ਹੈ | ਜੋ ਕਿ ਆਪਣੇ ਪਰਿਵਾਰ ਬਾਰੇ ਕੁੱਝ ਵੀ ਨਹੀਂ ਦੱਸ ਰਹੀ ਤਾਂ ਉਸਦੀ ਮਦਦ ਕੀਤੀ ਜਾਵੇ | ਫੋਨ ਸੁਣਦੇ ਹੀ ਪੁਲਸ ਪਾਰਟੀ ਤੁਰੰਤ ਮੌਕੇ ‘ਤੇ ਪੁੱਜ ਕੇ ਉਸ ਲੜਕੀ ਦੇ ਮਾਤਾ ਪਿਤਾ ਬਾਰੇ ਜਾਂਚ ਪੜਤਾਲ ਕਰਕੇ ਲੜਕੀ ਨੂੰ ਉਸਦੇ ਮਾਤਾ ਪਿਤਾ ਨੂੰ ਸੁਪੁਰਦ ਕੀਤਾ ਗਿਆ |

Leave a Reply

Your email address will not be published. Required fields are marked *