ਨਸ਼ੇ ਦੇ ਮੁੱਦੇ ਤੇ ਐਕਸ਼ਨ ਕਮੇਟੀ ਬਣਾਉਣ ਨੂੰ ਲੈ ਕੇ ਇਨਸਾਫ ਪਸੰਦ ਲੋਕਾਂ ਨੂੰ ਸੱਦਾ

ਮਾਲਵਾ

ਸਰਕਾਰ ਦਾ ਯੁੱਧ ਨਸ਼ਿਆ ਵਿਰੁੱਧ ਹੋਇਆ ਫੇਲ੍ਹ ਅੱਜ ਦੀ ਨੌਜਵਾਨੀ ਨੂੰ ਨਸ਼ੇ ਬਚਾਉਣ ਦੀ ਮੁੱਖ ਲੋੜ – ਗੋਬਿੰਦ ਛਾਜਲੀ

ਸੰਗਰੂਰ, ਗੁਰਦਾਸਪੁਰ, 25 ਮਈ (ਸਰਬਜੀਤ ਸਿੰਘ)– ਪੰਜਾਬ ਦੀ ਕਿੰਨੀ ਗਿਣਤੀ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਸਿਵਿਆਂ ਦੀ ਰਾਖ ਬਣ ਗਏ। ਜੇਕਰ ਇਹਨਾਂ ਸਿਖਿਆ ਕ੍ਰਾਂਤੀ ਵੱਲ ਪਾ ਕੇ ਕੋਈ ਰੁਜ਼ਗਾਰ ਵੱਲ ਤੋਰਿਆ ਹੁੰਦਾ ਤਾਂ ਕਈ ਭੈਣਾਂ ਦੇ ਵੀਰ ਅਤੇ ਮਾਂਵਾਂ ਦੇ ਪੁੱਤਰ ਬਚ ਸਕਦੇ ਸੀ ਪਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ  ਘਟੀਆ ਨੀਤੀ ਕਾਰਨ ਬੱਚਿਆਂ ਨੂੰ ਨਸ਼ਿਆਂ ਵੱਲ ਧੱਕਿਆ ਗਿਆ ਤਾਂ ਜੋ ਸਰਕਾਰ ਰੁਜ਼ਗਾਰ ਦੀ ਮੰਗ ਨਾ ਕਰ ਸਕਣ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐਮ. ਐਲ) ਲਿਬਰੇਸ਼ਨ ਦੇ ਸੂਬਾ ਆਗੂ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ, ਭਾਵੇਂ ਰੁਜ਼ਗਾਰ, ਸਿੱਖਿਆ ਕ੍ਰਾਂਤੀ, ਸਿਹਤ ਸਹੂਲਤਾਂ ਅਤੇ ਸਭ ਤੋਂ ਵੱਡਾ ਮੁੱਦਾ ਨਸ਼ਾ ਹੈ ਜਿਸ ਬੰਦ ਕਰਨ ਦੀਆਂ ਗਰੰਟੀਆ ਕੀਤੀਆਂ ਗਈਆਂ, ਯੁੱਧ ਨਸ਼ਿਆ ਵਿਰੁੱਧ ਮੁਹਿੰਮ ਛੇੜੀ ਜੋ ਫੇਲ੍ਹ ਸਾਬਿਤ ਹੋਈ।
ਪਰ ਮਾਨ ਸਰਕਾਰ ਦੇ ਰਾਜ ਵਿੱਚ ਨਸ਼ਾ ਘਟਨ ਦੀ ਬਜਾਏ ਸਗੋਂ ਸ਼ਰੇਆਮ ਵਿੱਕਣ ਲੱਗਾ ਹੈ।
ਸਰਕਾਰ ਦੇ ਸਾਢੇ ਚਾਰ ਸਾਲ ਵਿੱਚ ਅਨੇਕਾਂ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਏ। ਲਟਾ-ਲਟ ਸਾਡੇ ਬੱਚਿਆਂ ਦੇ ਸਿਵੇ ਜਲ ਰਹੇ ਹਨ।ਮਾਂਵਾਂ ਧੀਆਂ, ਭੈਣਾਂ ਵਿਲਕ ਵਿਲਕ ਰੋ ਰਹੀਆਂ ਹਨ, ਪਰ ਏਥੇ ਦੁੱਖ ਦੀ ਗੱਲ ਹੈ ਕਿ ਸਾਡੇ ਸਮਾਜ ਵਿੱਚ ਰਹਿਣ ਵਾਲੇ ਨਸ਼ਾ ਤਸਕਰ ਪੁਲਸ ਦੀ ਮਿਲੀਭੁਗਤ ਨਾਲ ਨਸ਼ੇ ਵੇਚ ਕੇ ਚੰਗੀਆਂ ਕੋਠੀਆਂ ਕਾਰਾਂ ਵਿੱਚ ਘੁੰਮ ਰਹੇ ਹਨ। ਜਿਨ੍ਹਾਂ ਦੀ ਜਮਾਨਤ ਜਲਦੀ ਹੋ ਜਾਂਦੀ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਕਾਮਰੇਡ ਗੋਬਿੰਦ ਛਾਜਲੀ ਨੇ ਮਜਦੂਰ ਮੁਕਤੀ ਮੋਰਚਾ ਪੰਜਾਬ ਜਥੇਬੰਦੀ ਵੱਲੋਂ ਮੰਗ ਉਠਾਈ ਗਈ ਹੈ ਪਿੰਡਾਂ ਅੰਦਰ ਅਜਿਹੀਆਂ ਐਕਸ਼ਨ ਕਮੇਟੀਆਂ ਬਣਾਈਆਂ ਜਾਣ ਜੋ ਨਸ਼ੇ ਰੋਕਣ ਲਈ ਕੋਈ ਠੋਸ ਕਦਮ ਚੁੱਕਣ, ਜਥੇਬੰਦੀ ਵੱਲੋਂ ਪਿੰਡ ਛਾਜਲੀ ਤੋਂ ਪਹਿਲ ਕੀਤੀ ਹੈ। ਜਿਸ ਉਨ੍ਹਾਂ ਨੇ ਭਰਾਤਰੀ ਜਥੇਬੰਦੀਆਂ, ਇਨਸਾਫ਼ ਪਸੰਦ ਲੋਕ, ਸਮਾਜ ਸੇਵੀ ਸੰਸਥਾਵਾਂ ਅਤੇ ਪੀੜਤ ਪਰਿਵਾਰਾਂ ਇਕੱਠੇ ਹੋ ਕੇ ਸਾਝੀ ਥਾਂ ਤੇ ਮੀਟਿੰਗ ਕੀਤੀ ਜਾਵੇ ਅਤੇ ਉਸ ਬਾਅਦ ਐਕਸ਼ਨ ਕਮੇਟੀ ਦੀ ਚੋਣ ਕੀਤੀ ਜਾਵੇ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਦੀ ਅਪੀਲ ਕੀਤੀ ਹੈ ਉਹ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਸਾਂਝੇ ਕਰਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ। ਕਿਉਂਕਿ ਜੇਕਰ ਇਹ ਉਪਰਾਲਾ ਅਸੀ ਨਹੀਂ ਕਰਾਂਗੇ ਤਾਂ ਆਉਣ ਵਾਲਾ ਸਮਾਂ ਬਹੁਤ ਘਾਤਕ ਸਿੱਧ ਹੋਵੇਗਾ

Leave a Reply

Your email address will not be published. Required fields are marked *