ਗੜਸ਼ੰਕਰ,ਗੁਰਦਾਸਪੁਰ, 16 ਮਈ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਤੇ ਦਿਨ ਭਾਖੜਾ ਡੈਮ ਦੇ ਮਸਲੇ ਨੂੰ ਲੈ ਕੇ ਚੰਡੀਗੜ੍ਹ ਵਿਖੇ ਗਵਰਨਰ ਪੰਜਾਬ ਨੂੰ ਮਿਲਣ ਜਾ ਰਹੇ ਕਿਸਾਨਾ ਨੂੰ ਚੰਡੀਗੜ੍ਹ ਪੁਲਸ ਵੱਲੋਂ ਰੋਕ ਕੇ ਲਾਠੀਚਾਰਜ ਕਰਨ ਅਥਰੂ ਗੈਸ ਅਤੇ ਜ਼ਲ ਤੋਪ ਦੀ ਵਰਤੋਂ ਕਰਨ ਦੇ ਵਿਰੋਧ ਵਿੱਚ ਪੰਜਾਬ ਪਧਰ ਤੇ ਮੋਦੀ ਸਰਕਾਰ ਅਤੇ ਗਵਰਨਰ ਪੰਜਾਬ ਦੇ ਪੁਤਲੇ ਫੂਕਣ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਗੜ੍ਹਸ਼ੰਕਰ ਵਲੋਂ ਪਿੰਡ ਸਕੰਦਰਪੁਰ ਵਿਖੇ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ।
ਕਿਸਾਨਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਪ੍ਰਧਾਨ ਰਾਮ ਜੀਤ ਸਿੰਘ ਦੇਣੋਵਾਲ ਕਲਾ ਅਤੇ ਸਕੱਤਰ ਕੁਲਵੰਤ ਸਿੰਘ ਗੋਲੇਵਾਲ ਨੇ ਕਿਹਾ ਕੇ ਚੰਡੀਗੜ ਵਿਖੇ ਭਾਖੜਾ ਡੈਮ ਦੇ ਮਸਲੇ ਨੂੰ ਲੈ ਕੇ ਸਾਂਤ ਪੂਰਵ ਮਾਰਚ ਕਰ ਰਹੇ ਕਿਸਾਨਾ ਤੇ ਅੱਨੇਵਾਹ ਲਾਠੀਚਾਰਜ ਅਤੇ ਅਥਰੂ ਗੈਸ ਦੀ ਵਰਤੋ ਕੀਤੀ ਗਈ ਜਿਸ ਨਾਲ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਓਹਨਾਂ ਕਿਹਾ ਕੇ ਆਪਣਾ ਹੱਕ ਮੰਗਦੇ ਕਿਸਾਨਾਂ ਦੀਆਂ ਪਗੜੀਆ ਪੈਰਾ ਵਿੱਚ ਰੋਲੀਆ ਗਈਆ ਅਤੇ ਕਈ ਕਿਸਾਨ ਗਭੀਰ ਜਖ਼ਮੀ ਹੋਏ ਓਹਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਅਜ਼ਾੜ ਕੇ ਬਣੇ ਭਾਖੜਾ ਡੈਮ ਦੀ ਮੈਜ਼ਮੈਟ ਕਮੇਟੀ ਵਿੱਚੋ ਪੰਜਾਬ ਦੀ ਮੈਂਬਰਸ਼ਿਪ ਰਦ ਕਰਨਾ ਪੰਜਾਬ ਨਾਲ ਸਰਾਸਰ ਧਕੇਸਾਹੀ ਹੈ ਇਸ ਲਈ ਪੰਜਾਬ ਦੇ ਸਮੂਹ ਲੋਕਾਂ ਨੂੰ ਇੱਕਮੁਠ ਹੋਣ ਦੀ ਜਰੂਰਤ ਹੈ ਉਹਨਾਂ ਸਾਉਣੀ ਦੀਆਂ ਫ਼ਸਲਾਂ ਵਿੱਚ ਕੀਤੇ ਨਿਗੁਣੇ ਵਾਧੇ ਦੀ ਨਿਖੇਧੀ ਕੀਤੀ ।
ਅੱਜ ਦੇ ਪ੍ਰਦਰਸ਼ਨ ਵਿੱਚ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਅਤੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਬਲਾਕ ਆਗੂ ਸੰਦੀਪ ਸਿੰਘ ਮਿੰਟੂ ਪਰਮਜੀਤ ਸਿੰਘ ਰੁੜਕੀ ਖਾਸ ਤਜਿੰਦਰ ਸਿੰਘ ਦੇਣੋਵਾਲ ਕਲਾ ਹਰਜਿੰਦਰ ਸਿੰਘ ਸਕੰਦਰਪੁਰ ਕਰਤਾਰ ਸਿੰਘ ਬਲਵੀਰ ਸਿੰਘ ਰੋਮੀ ਸਿੰਘ ਬਘੇਲ ਸਿੰਘ ਆਦਿ ਕਿਸਾਨ ਹਾਜਰ ਸਨ।


