ਬਰਗਾੜੀ ਤੇ ਬਾਇਬਲ ਕਲਾਂ ਕਾਂਡ ਦੇ ਇਨਸਾਫ ਲਈ ਮੋਰਚਾ ਲਾਈ ਬੈਠੇ ਆਗੂਆਂ ਵੱਲੋਂ ਬਠਿੰਡਾ ਅੰਮ੍ਰਿਤਸਰ ਹਾਈ ਵੇ ਰੋਡ ਜਾਮ ਕਰਨਾ ਸਹੀ ਫ਼ੈਸਲਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 7 ਫਰਵਰੀ (ਸਰਬਜੀਤ ਸਿੰਘ)–ਬਾਇਬਲ ਕਲਾਂ-ਬਰਗਾੜੀ ਮਾਮਲੇ ਵਿਚ ਲੰਮੇ ਸਮੇਂ ਤੋਂ ਸਰਕਾਰ ਵਿਰੁੱਧ ਇਨਸਾਫ਼ ਦੀ ਮੰਗ ਲਈ ਬਰਗਾੜੀ ਵਿਖੇ ਲਾਏ ਬੈਠੇ ਮੋਰਚੇ ਦੀਆਂ ਇਨਸਾਫੀ ਮੰਗਾਂ ਸਬੰਧੀ ਸਰਕਾਰ ਵਲੋਂ ਕੀਤੀ ਜਾ ਰਹੀ ਦੇਰੀ ਅਤੇ ਅਣਦੇਖੀ ਦੇ ਵੱਡੇ ਰੋਸ ਵਜੋਂ ਮੋਰਚੇ ਦੇ ਆਗੂਆਂ ਵਲੋਂ ਅੱਜ ਬਠਿੰਡਾ ਅੰਮ੍ਰਿਤਸਰ ਹਾਈ ਵੇ ਨੂੰ ਪੱਕੇ ਤੌਰ ਤੇ ਜ਼ਾਮ ਕਰਨ ਵਾਲਾ ਫੈਸਲਾ ਜਿਥੇ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਫੈਸਲਾ ਕਿਹਾ ਜਾ ਸਕਦਾ ਹੈ, ਉਥੇ ਮੋਰਚੇ ਦੇ ਆਗੂਆਂ ਵਲੋਂ ਸਰਕਾਰ ਨੂੰ ਇਹ ਚਿਤਾਵਨੀ ਦੇਣੀ ਕੇ ਅਗਰ ਸਰਕਾਰ ਨੇ ਬਰਗਾੜੀ ਗੋਲੀ ਕਾਂਡ ਅਤੇ ਗੁਰਬਾਣੀ ਬੇਅਦਬੀ ਮਾਮਲੇ ਵਿਚ ਮੋਰਚੇ ਨੂੰ ਇਨਸਾਫ ਦੇਣ ਵਿਚ ਦੇਰੀ ਜਾ ਢਿੱਲ ਮੱਠ ਕੀਤਾ ,ਤਾਂ ਪੰਜਾਬ ਦੀਆਂ ਕਈ ਵੱਡੀਆਂ ਸੜਕਾਂ ਵੀ ਇਸੇ ਤਰ੍ਹਾਂ ਜਾਮ ਕਰ ਦਿਤੀਆਂ ਜਾ ਸਕਦੀਆਂ ਹਨ , ਤੋਂ ਜਿਸ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਖੁਦ ਹੀ ਜੁਮੇਵਾਰ ਹੋਵੇਗੀ ਇਸ ਕਰਕੇ ਸਰਕਾਰ ਮੋਰਚੇ ਦੇ ਆਗੂਆਂ ਨੂੰ ਇਨਸਾਫ ਦੇਣ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਉਹ ਮੋਰਚਾ ਸਮਾਪਤ ਕਰਕੇ ਆਪਣੇ ਘਰਾਂ ਨੂੰ ਪਰਤ ਸਕਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਾਇਬਲ ਕਲਾਂ ਅਤੇ ਬਰਗਾੜੀ ਮਾਮਲੇ’ਚ ਲੰਮੇ ਸਮੇਂ ਤੋਂ ਇਨਸਾਫ ਲਈ ਲਾਏ ਮੋਰਚੇ ਲਾਈ ਬੈਠੇ ਮੋਰਚੇ ਦੇ ਆਗੂਆਂ ਵਲੋਂ ਸਰਕਾਰ ਦੀ ਇਨਸਾਫ਼ ਦੇਣ’ਚ ਕੀਤੀ ਜਾ ਰਹੀ ਢਿੱਲ ਮੱਠ ਦੇ ਵੱਡੇ ਰੋਸ ਵਜੋਂ ਬਠਿੰਡਾ ਅੰਮ੍ਰਿਤਸਰ ਹਾਈਵੇ ਨੂੰ ਪੱਕੇ ਤੌਰ ਤੇ ਜ਼ਾਮ ਕਰਨ ਵਾਲੀ ਨੀਤੀ ਦੀ ਪੂਰਨ ਹਮਾਇਤ ਅਤੇ ਸਰਕਾਰ ਤੋਂ ਮੋਰਚੇ ਦੀ ਮੰਗਾਂ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਨ੍ਹਾਂ ਕਿਹਾ (ਭਾਈ ਖਾਲਸਾ) ਇਹ ਫੈਸਲਾ ਸਮੇਂ ਦੀ ਲੋੜ ਵਾਲਾਂ ਵਧੀਆ ਫੈਸਲਾ ਹੈ ਕਿਉਂਕਿ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਨ ਤੇ ਬਾਇਬਲ ਕਲਾਂ ਗੋਲੀ ਕਾਂਡ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਈ ਖਾਲਸਾ ਨੇ ਦੋਸ਼ ਲਾਇਆ ਸਰਕਾਰ ਬਣੀ ਨੂੰ ਸਾਲ ਹੋਣ ਵਾਲਾਂ ਹੈ ਪਰ ਸਰਕਾਰ ਆਪਣਾ ਕੀਤਾ ਵਾਅਦਾ ਭੁੱਲ ਚੁੱਕੀ ਹੈ ਅਤੇ ਇਸ ਸਬੰਧੀ ਲਾਏ ਗਏ ਮੋਰਚੇ ਦੇ ਆਗੂਆਂ ਨੂੰ ਇਨਸਾਫ ਦੇਣ ਦੀ ਬਜਾਏ ਟਾਲਮਟੋਲ ਕਰ ਰਹੀ ਹੈ ਭਾਈ ਖਾਲਸਾ ਕਿਹਾ ਸਰਕਾਰ ਦੀ ਇਸ ਨੀਤੀ ਵਿਰੁੱਧ ਮੋਰਚੇ ਦੇ ਆਗੂਆਂ ਵਲੋਂ ਬਠਿੰਡਾ ਅੰਮ੍ਰਿਤਸਰ ਹਾਈ ਵੇ ਨੂੰ ਪੱਕੇ ਤੌਰ ਤੇ ਜ਼ਾਮ ਕਰਨਾ ਸਹੀ ਫ਼ੈਸਲਾ੍ ਹੈ ਉਹਨਾਂ ਕਿਹਾ ਲੋਕਾਂ ਨੂੰ ਇਸ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਤੇ ਪ੍ਰੇਸ਼ਾਨੀਆਂ ਲਈ ਮੋਰਚੇ ਦੇ ਆਗੂਆਂ ਦਾ ਸੰਯੋਗ ਕਰਨਾ ਚਾਹੀਦਾ ਹੈ ਭਾਈ ਖਾਲਸਾ ਨੇ ਕਿਹਾ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਇਸ ਸਮਰਥਨ ਵਿਚ ਆਉਣਾ ਵਧੀਆ ਗੱਲ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੋਰਚੇ ਵਲੋਂ ਲੈ ਫੈਸਲੇ ਦੀ ਪੂਰਨ ਹਮਾਇਤ ਅਤੇ ਸ਼ਲਾਘਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਉਹ ਚੋਣਾਂ ਤੋਂ ਪਹਿਲਾਂ ਆਪਣੇ ਕੀਤੇ ਵਾਅਦੇ ਮੁਤਾਬਕ ਬਾਇਬਲ ਕਲਾਂ ਗੋਲੀ ਕਾਂਡ ਅਤੇ ਗੁਰਬਾਣੀ ਬੇਅਦਬੀ ਕਾਂਡ ਮਾਮਲੇ’ਚ ਲੰਮੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਹੇ ਮੋਰਚੇ ਦੇ ਆਗੂਆਂ ਨੂੰ ਇਨਸਾਫ ਦੇਣ ਦੀ ਲੋੜ ਤੇ ਜ਼ੋਰ ਦੇਣ ਤਾਂ ਕਿ ਉਨ੍ਹਾਂ ਨੂੰ ਮਜਬੂਰ ਵਸ ਹੋ ਕੇ ਸਰਕਾਰ ਵਿਰੁੱਧ ਕੋਈ ਸਖ਼ਤ ਫੈਸਲਾ ਲੈਣ ਲਈ ਮਜਬੂਰ ਨਾ ਹੋਣਾ ਪਵੇ । ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਤੋਂ ਇਲਾਵਾ ਕਈ ਫੈਡਰੇਸ਼ਨ ਕਾਰਕੁੰਨ ਹਾਜਰ ਸਨ।

Leave a Reply

Your email address will not be published. Required fields are marked *