ਮਾਨਸਾ, ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)– ਫੀਲਡ ਐਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ( ਵਿਗਿਆਨਕ) ਦੇ ਸੂਬਾਈ ਸਹਾਇਕ ਵਿੱਤ ਸਕੱਤਰ ਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਕ) ਦੇ ਜਿਲ੍ਹਾ ਜਰਨਲ ਸਕੱਤਰ ਸਾਥੀ ਜਸਮੇਲ ਸਿੰਘ ਅਤਲਾ ਦੀ ਬੇਵਕਤ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਜ਼ਿਲ੍ਹਾ ਕੋ ਕਨਵੀਨਰ ਸਾਥੀ ਸਾਧੂ ਸਿੰਘ ਰਾਮਾਨੰਦੀ, ਸੀਨੀਅਰ ਆਗੂ ਬਲਦੇਵ ਸਿੰਘ ਬਾਜੇਵਾਲਾ, ਸੀਪੀਆਈ ( ਐਮ) ਦੇ ਤਹਿਸੀਲ ਸਕੱਤਰ ਤੇ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਸੂਬਾਈ ਮੀਤ ਪ੍ਰਧਾਨ ਕਾਮਰੇਡ ਅਮਰਜੀਤ ਸਿੰਘ ਸਿੱਧੂ, ਆਗਣਵਾੜੀ ਮੁਲਾਜਮ ਯੂਨੀਅਨ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਕੌਰ ਬਰੇਟਾ, ਮਨਰੇਗਾ ਮਜ਼ਦੂਰ ਯੂਨੀਅਨ ( ਸੀਟੂ) ਜ਼ਿਲ੍ਹਾ ਕਨਵੀਨਰ ਗੁਰਪਿਆਰ ਸਿੰਘ ਫੱਤਾ, ਰਾਮ ਸਿੰਘ ਖੋਖਰ, ਗੁਰਪਿਆਰ ਸਿੰਘ ਕੋਟ ਧਰਮੂ , ਭਾਰਤ ਨਿਰਮਾਣ ਮਿਸਤਰੀ ਮਜਦੂਰ ਯੂਨੀਅਨ (ਸੀਟੂ) ਦੇ ਰਾਜਿੰਦਰ ਸਿੰਘ ਹੀਰੇਵਾਲਾ, ਬਲਵਿੰਦਰ ਸਿੰਘ ਕੋਟ ਧਰਮੂ, ਜੱਗਾ ਸਿੰਘ ਰਾਏਪੁਰ, ਗੁਰਤੇਜ ਸਿੰਘ ਭੂਪਾਲ, ਮਿਡ ਡੇ ਮੀਲ ਮਜਦੂਰ ਯੂਨੀਅਨ ( ਸੀਟੂ) ਦੇ ਬਲਜਿੰਦਰ ਕੌਰ ਬੀਰੋਕੇ, ਰਾਜ ਕੌਰ ਝੰਡੂਕੇ, ਲਾਲ ਝੰਡਾ ਪੇਡੂ ਚੌਕੀਦਾਰ ਯੂਨੀਅਨ (ਸੀਟੂ) ਦੇ ਮੱਘਰ ਸਿੰਘ ਸਮਾਉ , ਅਜਮੇਰ ਸਿੰਘ ਖੋਖਰ, ਏਫੀ ਦੇ ਸੀਨੀਅਰ ਆਗੂ ਪ੍ਰਦੀਪ ਸਿੰਘ ਖੋਖਰ, ਪ੍ਰਵਾਸੀ ਮਜ਼ਦੂਰ ਯੂਨੀਅਨ (ਸੀਟੂ) ਦੇ ਰਾਜੂ ਗੋਸਵਾਮੀ, ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ( ਸੀਟੂ) ਦੇ ਜਸਪਾਲ ਸਿੰਘ ਧਿੰਗੜ, ਫੀਲਡ ਐਡ ਵਰਕਸਾਪ ਵਰਕਰ ਯੂਨੀਅਨ ( ਵਿਗਿਆਨਕ) ਦੇ ਸੁਖਵਿੰਦਰ ਸਿੰਘ ਸਰਦੂਲਗੜ੍ਹ ਤੇ ਲਛਮਣ ਸਿੰਘ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ, ਉਨ੍ਹਾਂ ਕਿਹਾ ਕਿ ਸਾਥੀ ਜਸਮੇਲ ਅਤਲਾ ਦਾ ਬੇਵਕਤ ਤੁਰ ਜਾਣ ਨਾਲ ਟਰੇਡ ਯੂਨੀਅਨ ਤੇ ਮੁਲਾਜਮ ਲਹਿਰ ਨੂੰ ਵੱਡਾ ਘਾਟਾ ਪਿਆ, ਜੋ ਸਾਇਦ ਕਦੇ ਨਾ ਪੂਰਾ ਹੋ ਸਕੇ।
ਸਾਥੀ ਜਸਮੇਲ ਸਿੰਘ ਅਤਲਾ ਦੀ ਅੰਤਿਮ ਅਰਦਾਸ 25 ਸਤੰਬਰ ਦਿਨ ਸ਼ੁੱਕਰਵਾਰ ਨੂੰ ਗੁਰੂਘਰ ਅਤਲਾ ਖੁਰਦ ਵਿੱਖੇ ਹੋਵੇਗੀ।

