ਗੁਰਦਾਸਪੁਰ 7 ਫਰਵਰੀ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਉਤਰ ਜੋਨ ਦੇ ਮੁੱਖ ਇੰਜੀਨੀਅਰ ਇੰਜ: ਰਮੇਸ਼ ਲਾਲ ਸਾਰੰਗਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੀ ਸਤਿਕਾਰਯੋਗ ਮਾਤਾ ਗੁਰਮੇਜ਼ ਕੋਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸੰਸਕਾਰ ਅੱਜ ਪਿੰਡ ਬੱਬਰੀ ਨੰਗਲ (ਜਿਲਾ ਗੁਰਦਾਸਪੁਰ) ਵਿਖੇ ਕੀਤਾ ਗਿਆ ,ਇਸ ਮੌਕੇ ਸਮਾਜ ਦੇ ਵੱਡੀ ਗਿਣਤੀ ਵਿੱਚ ਵੱਖ ਵੱਖ ਵਰਗਾਂ ਦੀਆਂ ਸ਼ਖ਼ਸੀਅਤਾਂ ਜਿਨ੍ਹਾਂ ਵਿੱਚ ਇੰਜੀਨੀਅਰ, ਡਾਕਟਰ,ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸਮਾਜਿਕ ਤੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸ੍ਰੀਮਤੀ ਗੁਰਮੇਜ਼ ਕੋਰ ਜਿਨ੍ਹਾਂ ਦੀ 109 ਸਾਲਾਂ ਦੀ ਉਮਰ ਸੀ, ਨੂੰ ਨਿਮਨ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।ਸ੍ਰੀਮਤੀ ਗੁਰਮੇਜ਼ ਕੋਰ ਆਪਣੇ ਪਿਛੇ 6 ਲੜਕੇ ਤੇ 2 ਲੜਕਿਆਂ ਛੱਡ ਗਏ ਹਨ।
*ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਜੋਨ ਬਾਰਡਰ ਦੇ ਮੁੱਖ ਇੰਜੀਨੀਅਰ ਇੰਜ ਬਾਲ ਕ੍ਰਿਸ਼ਨ ਨੇ ਇਕ ਸੌਕ ਸੰਦੇਸ਼ ਵਿੱਚ ਪਰਿਵਾਰ ਨਾਲ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਾਤਾ ਸ੍ਰੀਮਤੀ ਗੁਰਮੇਜ਼ ਕੋਰ ਦੇ ਦੇਹਾਂਤ ਨਾਲ ਪਰਿਵਾਰ ਤੇ ਸਮਾਜ ਨੂੰ ਕਦੇ ਨਾ ਪੂਰਾ ਹੌਣ ਵਾਲਾ ਘਾਟਾ ਪਇਆ ਹੈ।*