ਗੁਰਦਾਸਪੁਰ, 6 ਫਰਵਰੀ (ਸਰਬਜੀਤ ਸਿੰਘ)-ਐਸ.ਐਸ.ਪੀ ਗੁਰਦਾਸਪੁਰ ਡਾ. ਦੀਪਕ ਹਿਲੋਰੀ ਨੇ ਪ੍ਰਬੰਧਕੀ ਹਿੱਤਾਂ ਨੂੰ ਮੱਦੇਨਜਰ ਰੱਖਦੇ ਹੋਏ ਪੁਲਸ ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ | ਜਿਨ੍ਹਾਂ ਵਿੱਚ ਐਂਟੀ ਨਾਰਕੋਟਿਕ ਸੇਲ ਦੇ ਇੰਚਾਰਜ਼ ਇੰਸਪੈਕਟਰ ਜਤਿੰਦਰ ਪਾਲ ਸਿੰਘ ਨੂੰ ਬਦਲ ਕੇ ਥਾਣਾ ਦੋਰਾਂਗਲਾ ‘ਚ ਐਸ.ਐਚ.ਓ ਲਗਾਇਆ ਗਿਆ ਹੈ | ਇਸੇ ਤਰ੍ਹਾਂ ਹੀ ਐਸ.ਆਈ ਜਬਰਜੀਤ ਸਿੰਘ ਨੂੰ ਥਾਣਾ ਦੋਰਾਂਗਲਾ ਤੋਂ ਬਦਲ ਕੇ ਐਂਟੀ ਨਾਰਕੋਟਿਕ ਸੈਲ ਵਿੱਚ ਇੰਚਾਰਜ਼, ਇੰਸਪੈਕਟਰ ਕੁਲਜਿੰਦਰ ਸਿੰਘ ਨੂੰ ਇੰਚਾਰਜ਼ ਸੈਂਟਰ ਮਾਲਖਾਨਾ ਤੋਂ ਥਾਣਾ ਬਹਿਰਾਮਪੁਰ ਐਸ.ਐਚ.ਓ, ਐਸ.ਆਈ ਦੀਪਿਕਾ ਨੂੰ ਥਾਣਾ ਬਹਿਰਾਮਪੁਰ ਤੋਂ ਬਦਲ ਕੇ ਇੰਚਾਰਜ਼ ਸਾਈਬਰ ਕਰਾਇਮ ਸੈਲ ਗੁਰਦਾਸਪੁਰ, ਐਸ.ਆਈ ਉੰਕਾਰ ਸਿੰਘ ਨੂੰ ਪੁਲਸ ਸਟੇਸ਼ਨ ਧਾਰੀਵਾਲ ਤੋਂ ਵਧੀਕ ਐਸ.ਐਚ.ਓ ਪੁਲਸ ਸਟੇਸ਼ਨ ਸਿਟੀ ਅਤੇ ਐਸ.ਆਈ ਰਜਿੰਦਰ ਕੁਮਾਰ ਨੂੰ ਇੰਚਾਰਜ ਸਾਈਬਰ ਕਰਾਇਮ ਸੈਲ ਤੋਂ ਬਦਲ ਕੇ ਪੁਲਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਖੇ ਤਬਦੀਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਏ.ਐਸ.ਆਈ ਬਲਜਿੰਦਰ ਸਿੰਘ ਮੁਨਸ਼ੀ ਪੁਲਸ ਸਟੇਸ਼ਨ ਸਿਟੀ ਤੋਂ ਪੁਲਸ ਸਟੇਸ਼ਨ ਦੋਰਾਂਗਲਾ ਅਤੇ ਏ.ਐਸ.ਆਈ ਅਸ਼ਵਨੀ ਕੁਮਾਰ ਪੁਲਸ ਸਟੇਸ਼ਨ ਗੁਰਦਾਸਪੁਰ ਤੋਂ ਮੁੱਖ ਮੁਨਸ਼ੀ ਥਾਣਾ ਸਿਟੀ ਗੁਰਦਾਸਪੁਰ ਵਿਖੇ ਲਗਾਇਆ ਗਿਆ ਹੈ | ਇਹ ਹੁਕਮ ਤੁਰੰਤ ਲਾਗੂ ਹੁੰਦੇ ਹਨ |


