ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ)– ਦੇਸ਼ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜੇ ਤੇ ਐਨ ਐਚ ਏ ਵਾਲਿਆਂ ਨੇ ਭਾਰੀ ਕੇਂਦਰੀ ਸੁਰੱਖਿਆ ਬਲਾਂ ਦੀ ਮੱਦਦ ਨਾਲ ਫਿਰ ਤੋਂ ਮਰਜ਼ੀ ਦੇ ਰੇਟਾਂ ਨਾਲ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਪਲਾਜੇ ਤੇ ਵ੍ਹੀਕਲ ਮਾਲਕ ਲੰਮੀਆਂ ਲੰਮੀਆਂ ਕਤਾਰਾਂ ਲਾਈ ਬੈਠੇ ਹਨ ਤੇ ਵਧਾਏ ਰੇਟਾਂ ਸਬੰਧੀ ਬਹਿਸ ਕਰਦੇ ਹਨ ਤਾਂ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਉਹਨਾਂ ਨੂੰ ਜਲਦੀ ਪਰਚੀ ਕਟਵਾਉਣ ਲਈ ਮਜਬੂਰ ਕਰਦੇ ਹਨ ਅਤੇ ਕਿਸਾਨ ਸੰਘਰਸ਼ੀਆ ਨੂੰ ਸੜਕਾਂ ਤੋਂ ਫ਼ੜ ਕੇ ਗਿਰਫ਼ਤਾਰ ਕਰ ਰਹੇ ਹਨ,ਕਿਸਾਨਾਂ ਵੱਲੋਂ ਹਾਈਕੋਰਟ ਦੇ ਫੈਸਲੇ ਦੀ ਨਿੰਦਾ ਅਤੇ ਐਨ ਐਚ ਏ ਅਧਿਕਾਰੀਆਂ ਵੱਲੋਂ ਟੋਲ ਪਲਾਜੇ ਤੇ ਰਾਹਗੀਰਾਂ ਨਾਲ ਮਰਜੀ ਦੇ ਰੇਟਾਂ ਰਾਹੀਂ ਪਰਚੀ ਕੱਟਣ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਮਾਨਯੋਗ ਹਾਈਕੋਰਟ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੋਰ ਕਮੇਟੀ ਮੈਂਬਰ ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਨੇ ਇਸ ਸਾਰੇ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਅਤੇ ਹਾਈ ਕੋਰਟ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ( ਬਾਬਾ ਸੁਖਵਿੰਦਰ ਸਿੰਘ ਜੀ) ਨੇ ਸਪੱਸ਼ਟ ਕੀਤਾ ਹਾਈਕੋਰਟ ਤੋਂ ਪੰਜਾਬ ਸਰਕਾਰ ਨੇ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਸੀ ਪਰ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਅਪੀਲ ਦਲੀਲ ਦੀ ਪ੍ਰਵਾਹ ਨਾ ਕਰਦਿਆਂ ਪਲਾਜੇ ਤੇ ਐਨ ਐਚ ਏ ਅਧਿਕਾਰੀਆਂ ਦੀ ਮੱਦਦ ਲਈ ਭਾਰੀ ਕੇਂਦਰੀ ਸੁਰੱਖਿਆ ਬਲਾਂ ਦੇ ਤਿੰਨ ਸੌਂ ਲੱਗਭਗ ਨੌਜਵਾਨਾਂ ਨੂੰ ਤਾਇਨਾਤ ਕਰਕੇ ਰਾਹਗੀਰਾਂ ਤੋਂ ਮਨਮਰਜ਼ੀ ਦੀ ਪਰਚੀ ਕੱਟਣ ਵਾਲੀ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਹੈ ਅਤੇ ਲੰਮੇਂ ਸਮੇਂ ਟੋਲ ਪਲਾਜੇ ਨੂੰ ਪਰਚੀ ਮੁਕਤ ਕਰਨ ਵਾਲੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਦੀ ਫੜੋ ਫੜਾਈ ਸ਼ੁਰੂ ਕਰ ਦਿੱਤੀ ਹੈ, ਬਾਬਾ ਸੁਖਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਬੀਤੇ ਦਿਨੀਂ ਲੋਡੋਵਾਲ ਇੱਕ ਨੰਬਰ ਪੈਟਰੋਲ ਪੰਪ ਕੋਲ ਜਗਜੀਤ ਸਿੰਘ ਪ੍ਰਧਾਨ ਹਲਕਾ ਉਤਰੀ ਥਾਣੇ ਦੇ ਸਹਾਮਣੇ ਪੁਲਿਸ ਵੱਲੋਂ ਪ੍ਰਧਾਨ ਦਿਲਬਾਗ ਸਿੰਘ ਗਿੱਲ, ਜਗਜੀਤ ਸਿੰਘ ਪ੍ਰਧਾਨ ਸੁਖਜੀਤ ਸਿੰਘ ਤੇ ਗੋਲੂ ਸਮੇਂਤ ਬਹੁਤ ਸਾਰੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ, ਉਹਨਾਂ ਦੱਸਿਆ ਸਾਨੂੰ ਲੁਧਿਆਣਾ ਸ਼ਹਿਰ ਦੇ ਵਿਚੋ ਘੁਮਦੇ ਹੋਏ ਢੰਡਾਰੀ ਚੌਕੀ ਦੇ ਵਿੱਚ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਜੁਆਇੰਟ ਕਮਿਸ਼ਨਰ ਦੇ ਨਾਲ ਮੀਟਿੰਗ ਕਰਨ ਤੋਂ ਉਪਰੰਤ ਜਿਥੇ ਬੰਦਿਆਂ ਦੀ ਜੋ ਕਾਲ ਦਿੱਤੀ ਗਈ ਸੀ ਜੇ ਸਾਡੇ ਬੰਦੇ ਨਾ ਛੱਡੇਂ ਤਾਂ ਅਸੀਂ ਸਾਰੇ ਰੋੜਾ ਤੇ ਪ੍ਰਦਰਸ਼ਨ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ, ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਦੁਪਹਿਰ ਦੋ ਵਜੇ ਇਨ੍ਹਾਂ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਜਿੰਨਾ ਨੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਬਾਦ ਦੇ ਨਾਹਰੇ ਲਗਾਏ ਇਸ ਮੌਕੇ ਸੁਖਜੀਤ ਸਿੰਘ ਤੇ ਹੋਰ ਕਿਸਾਨ ਆਗੂ ਹਲਕਾ ਗਿੱਲ ਪ੍ਰਧਾਨ ਸੁਰਿੰਦਰ ਸਿੰਘ ਪਵਾਰ ਨਾਲ ਹਾਜ਼ਰ ਸਨ, ਬਾਬਾ ਸੁਖਵਿੰਦਰ ਸਿੰਘ ਜੀ ਅੱਲੋਵਾਲ ਜੋਂ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕੋਰ ਕਮੇਟੀ ਮੈਂਬਰ ਹਨ ਨੇ ਕਿਹਾ ਹਾਈਕੋਰਟ ਦੇ ਫੈਸਲੇ ਵਿਰੁੱਧ ਉਹ ਉੱਚ ਅਦਾਲਤ ਸੁਪਰੀਮ ਕੋਰਟ ਦਾ ਰੁਕ ਕਰਨਗੇ ਅਤੇ ਟੋਲ ਪਲਾਜੇ ਤੇ ਚੱਲ ਰਹੀ ਐਨ ਐਚ ਏ ਵਾਲਿਆਂ ਦੀ ਗੁੰਡਾਗਰਦੀ ਨੂੰ ਨੱਥਾ ਪਾਉਣ ਲਈ ਅਗਲੀ ਰਣਨੀਤੀ ਤਿਆਰ ਕਰਨਗੇ।


