ਪੰਜਾਬ ਕਿਸਾਨ ਯੂਨੀਅਨ ਅਤੇ ਸੀ ਪੀ ਆਈ (ਐਮ ਐਲ)ਲਿਬਰੇਸ਼ਨ ਤਹਿਸੀਲ ਕਮੇਟੀ ਦੀ ਹੋਈ ਮੀਟਿੰਗ

ਗੁਰਦਾਸਪੁਰ

ਗੁਰਦਾਸਪੁਰ 6 ਨਵੰਬਰ (ਸਰਬਜੀਤ ਸਿੰਘ) ਅਜਨਾਲਾ ਪੰਜਾਬ ਕਿਸਾਨ ਯੂਨੀਅਨ ਅਤੇ ਸੀ ਪੀ ਆਈ (ਐਮ ਐਲ)ਲਿਬਰੇਸ਼ਨ ਤਹਿਸੀਲ ਕਮੇਟੀ ਅਜਨਾਲਾ ਲੋਪੋਕੇ ਦੀ ਮੀਟਿੰਗ ਕਾਮਰੇਡ ਮੰਗਲ ਸਿੰਘ ਧਰਮਕੋਟ ਹਰਦੀਪ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਪਿੰਡ ਮਿਆਦੀਆਂ ਕਲਾਂ ਦੇ ਪੰਜਾਬ ਕਿਸਾਨ ਯੂਨੀਅਨ ਦੇ ਮੈਂਬਰਾਂ ਨਾਲ ਹੋਈ ਧੱਕੇਸ਼ਾਹੀ ਅਤੇ ਧੋਖਾਧੜੀ ਦੇ ਖ਼ਿਲਾਫ਼ ਵਿਚਾਰ ਚਰਚਾ ਕੀਤੀ ਗਈ। ਗੁਰਪ੍ਰੀਤ ਸਿੰਘ ਵਾਸੀ ਮਿਆਂਦੀਆਂ ਨਾਲ ਪਿੰਡ ਦੇ ਹੀ ਇੱਕ ਵਿਅਕਤੀ ਸੂਬਾ ਸਿੰਘ ਨੇ ਜਾਅਲਸਾਜ਼ੀ ਅਤੇ ਧੋਖਾਧੜੀ ਕੀਤੀ ਸੀ ਜਿਸ ਦੇ ਸਬੰਧ ਵਿੱਚ ਪੰਜਾਬ ਕਿਸਾਨ ਯੂਨੀਅਨ ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਆਗੂਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ ਜਿਸ ਉੱਪਰ ਥਾਣਾ ਭਿੰਡੀ ਸੈਦਾਂ ਦੇ ਐਸਐਚਓ ਨੇ ਸਬੰਧਤ ਦੋਸ਼ੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਮੂਧਲ ਮੀਤ ਪ੍ਰਧਾਨ ਨਰਿੰਦਰ ਲਾਡੀ ਤੇੜਾ ਮੰਗਲ ਸਿੰਘ ਧਰਮਕੋਟ ਨੇ ਸਬੰਧਤ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਪਰੋਕਤ ਕੇਸ ਵਿਚ ਸਬੰਧਤ ਦੋਸ਼ੀਆਂ ਵਿਰੁੱਧ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਸਬੰਧਤ ਥਾਣਾ ਭਿੰਡੀ ਸੈਦਾਂ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਮਿਆਦੀਆਂ ਮੇਜਰ ਸਿੰਘ ਮਿਆਦੀਆਂ ਅੰਗਰੇਜ ਸਿੰਘ ਮਿਆਦੀਆਂ ਸਾਬ ਸਿੰਘ ਅਜਨਾਲਾ ਕਰਨ ਅਜਨਾਲਾ ਦੀਦਾਰ ਸਿੰਘ ਬੱਲ ਉਮਰਪੁਰਾ ਸਤਨਾਮ ਸਿੰਘ ਸ਼ੇਖ ਭੱਟੀ ਅਰਜਨ ਸਿੰਘ ਮਿਆਦੀਆਂ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *