ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਆਪਣੇ 90 ਵਿਧਾਇਕਾਂ ਸਮੇਤ ਰਾਸ਼ਟਰਪਤੀ ਨੂੰ ਮਿਲ ਕੇ 6 ਰਾਜਸਭਾ ਮੈਂਬਰਾਂ ਵੱਲੋਂ ਭਾਜਪਾ ‘ਚ ਜਾਣ ਸਬੰਧੀ ਗੱਲਬਾਤ ਕਰਨੀ ਸ਼ਲਾਘਾਯੋਗ- ਭਾਈ ਵਿਰਸਾ ਸਿੰਘ ਖਾਲਸਾ

ਦੇਸ਼

ਦਿੱਲੀ, ਗੁਰਦਾਸਪੁਰ, 5 ਮਈ ( ਸਰਬਜੀਤ ਸਿੰਘ)– ਜਦੋਂ ਤੋਂ ਪੰਜਾਬ ਦੇ ਆਪ ਪਾਰਟੀ ਨਾਲ ਸਬੰਧਤ 6 ਰਾਜਸਭਾ ਮੈਂਬਰਾਂ ਵੱਲੋਂ ਪਾਰਟੀ ਤੇ ਭ੍ਰਿਸ਼ਟਾਚਾਰ ਦੇ ਦੋਸ ਲਾ ਕੇ ਭਾਜਪਾ ਵਿੱਚ ਸ਼ਾਮਲ ਹੋਏ, ਉਸ ਵਕਤ ਤੋਂ ਮੁਖ ਮੰਤਰੀ ਕਾਫੀ ਸਰਗਰਮੀ ਵਿੱਚ ਆ ਗਏ ਹਨ ਅਤੇ ਉਨ੍ਹਾਂ ਵੱਲੋਂ ਇਹਨਾਂ ਨੇ ਇਨਾਂ ਸਾਰੇ ਰਾਜਸਭਾ ਮੈਂਬਰਾਂ ਤੇ ਜਿਥੇ ਸ਼ਿਕੰਜਾ ਕੱਸਿਆ ਹੋਇਆ ਹੈ ਉਥੇ ਉਹਨਾਂ ਨੇ ਇਸ ਸਬੰਧੀ ਦੇਸ ਦੇ ਰਾਸ਼ਟਰਪਤੀ ਸਾਹਿਬ ਤੋਂ ਆਪਣੇ ਸਾਰੇ ਵਿਧਾਇਕਾਂ ਸਮੇਤ ਮਿਲ਼ਣ ਦਾ ਸਮਾਂ ਮੰਗਿਆ ਸੀ, ਮੁੱਖ ਮੰਤਰੀ ਸਾਹਿਬ ਇਸ ਵਿੱਚ ਕਾਮਯਾਬ ਹੋਏ ਤੇ ਉਹਨਾਂ ਨੇ ਆਪਣੇ 90 ਵਿਧਾਇਕਾਂ ਸਮੇਤ ਦੇਸ ਦੇ ਰਾਸ਼ਟਰਪਤੀ ਸਾਹਿਬ ਜੀ ਮਿਲ ਕੇ ਇਤਰਾਜ਼ ਜਤਾਇਆ ਕਿ ਪੰਜਾਬ ਦੇ ਛੇ ਰਾਜਸਭਾ ਮੈਂਬਰਾਂ ਨੇ ਪੰਜਾਬ ਨਾਲ ਵੱਡਾ ਧੋਖਾ ਕੀਤਾ ਹੈ, ਉਹਨਾਂ ਕਿਹਾ ਪੰਜਾਬ ਦੇ 9 ਰਾਜਸਭਾ ਮੈਂਬਰ ਸਨ ਅਤੇ 6 ਦੇ ਭਾਜਪਾ ‘ਚ ਜਾਣ ਮਗਰੋਂ ਹੁਣ ਸਿਰਫ ਤਿੰਨ ਰਹੇ ਗਏ, ਉਹਨਾਂ ਕਿਹਾ ਪੰਜਾਬ ਵਿੱਚ ਭਾਜਪਾ ਦੇ ਸਿਰਫ਼ ਦੋ ਵਿਧਾਇਕ ਹਨ ਅਤੇ ਦੋ ਵਿਧਾਇਕਾਂ ਬਦਲੇ ਭਾਜਪਾ ਕੋਲ ਪੰਜਾਬ ਦੇ 6 ਰਾਜਸਭਾ ਮੈਂਬਰਾਂ ਹੋਣਾ ਸਵਿਧਾਨ ਦੀ ਉਲੰਘਣਾ ਹੈ ਉਨ੍ਹਾਂ ਇਹ ਵੀ ਕਿਹਾ ਅਗਰ ਇਨਾਂ ਨੇ ਭਾਜਪਾ ਵਿੱਚ ਜਾਣਾ ਸੀ ਤਾਂ ਆਪਣੇ ਆਹੁਦੇ ਤੋਂ ਅਸਤੀਫਾ ਦਿੰਦੇ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ ? ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਦੇ ਗ਼ਲਤ ਕੰਮਾਂ ਤੇ ਕਾਨੂੰਨੀ ਕਾਰਵਾਈ ਕਰਨਗੇ ਇਸ ਨੂੰ ਬਦਲਾਖੋਰੀ ਨਾਂ ਸਮਝਿਆ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਆਪਣੇ 90 ਵਿਧਾਇਕਾਂ ਸਮੇਤ ਦੇਸ਼ ਦੇ ਰਾਸ਼ਟਰਪਤੀ ਸਾਹਿਬ ਜੀ ਨਾਲ਼ ਮੁਲਾਕਾਤ ਕਰਕੇ ਆਪਣਾਂ ਪੱਖ ਪੇਸ਼ ਕਰਨ ਵਾਲੀ ਨੀਤੀ ਦੀ ਸ਼ਲਾਘਾ ਅਤੇ ਦਲ ਬਦਲੂ ਸਿਆਸਤਦਾਨਾਂ ਤੇ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਆਪ ਪਾਰਟੀ ਨੂੰ ਛੱਡ ਕੇ ਭਾਜਪਾ ‘ਚ ਸ਼ਾਮਲ ਪੰਜਾਬ ਦੇ 6 ਰਾਜਸਭਾ ਮੈਂਬਰਾਂ ਨੇ ਜਿਥੇ ਪਾਰਟੀ ਨਾਲ ਗੰਧਾਰੀ ਕੀਤੀ ਉਥੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ, ਭਾਈ ਖਾਲਸਾ ਕਿਹਾ ਅਗਰ ਉਹਨਾਂ ਨੇ ਭਾਜਪਾ ਵਿੱਚ ਸ਼ਾਮਲ ਹੋਣਾ ਸੀ ਤਾਂ ਉਹਨਾਂ ਨੂੰ ਪਹਿਲਾਂ ਆਪਣੇ ਆਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਸੀ, ਉਹਨਾਂ ਭਾਈ ਖਾਲਸਾ ਨੇ ਕਿਹਾ ਰਾਸ਼ਟਰਪਤੀ ਸਾਹਿਬ ਜੀ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਾਰਿਆਂ ਦੀ ਮੈਬਰੀ ਖਤਮ ਕਰਨ ਅਤੇ ਨਵੇਂ ਸਿਰੇ ਤੋਂ ਚੋਣ ਪ੍ਰਕਿਰਿਆ ਰਾਹੀਂ ਰਾਜਸਭਾ ਦੇ ਮੈਂਬਰ ਬਣਨ ਦੀ ਲੋੜ ਤੇ ਜ਼ੋਰ ਦੇਣ, ਭਾਈ ਖਾਲਸਾ ਨੇ ਜੋ ਉਹਨਾਂ ਆਹੁਦੇ ਤੇ ਹੁੰਦਿਆਂ ਹੋਇਆਂ ਗ਼ਲਤ ਕੰਮ ਕੀਤੇ ਹਨ ਉਸ ਬਦਲੇ ਤਾਂ ਉਹਨਾਂ ਤੇ ਕ਼ਾਨੂਨੀ ਕਾਰਵਾਈ ਕਰਨੀ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਡਿਊਟੀ ਬਣਦੀ ਹੈ ਕਿਉਂਕਿ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਕਾਨੂੰਨੀ ਕਾਰਵਾਈ ਤੋਂ ਬਚਿਆ ਨਹੀਂ ਜਾ ਸਕਦਾ, ਭਾਈ ਖਾਲਸਾ ਨੇ ਕਿਹਾ ਇਨ੍ਹਾਂ ਛੇ ਰਾਜਸਭਾ ਮੈਂਬਰਾਂ ਨੇ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਰਾਜਸਭਾ ‘ਚ ਪੰਜਾਬ ਦੇ ਮੁਦਿਆਂ ਦੀ ਗੱਲ ਕਰਨ ਲਈ ਭੇਜਿਆ ਸੀ ਪਰ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਜਿਥੇ ਆਪਣੀ ਪਾਰਟੀ ਨਾਲ ਗੰਧਾਰੀ ਕੀਤੀ ਹੈ ਉਥੇ ਇਨ੍ਹਾਂ ਤੇ ਪੰਜਾਬ ਦੇ ਲੋਕਾਂ ਨਾਲ ਵੀ ਧੋਖਾ ਕੀਤਾ ਹੈ ਭਾਈ ਖਾਲਸਾ ਨੇ ਕਿਹਾ ਰਾਸ਼ਟਰਪਤੀ ਸਾਹਿਬ ਜੀ ਚਾਹੀਦਾ ਹੈ ਕਿ ਉਹ ਇਨ੍ਹਾਂ ਸਾਰੇ ਰਾਜਸਭਾ ਮੈਂਬਰਾਂ ਦੀ ਮੈਂਬਰੀ ਖਤਮ ਕਰਨ ਤਾਂ ਕਿ ਤਾਂ ਕਿ ਦਲ ਬਦਲੂਆਂ ਨੂੰ ਸਬਕ ਸਿਖਾਇਆ ਜਾ ਸਕੇ, ਉਨ੍ਹਾਂ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਆਪਣੇ 90 ਵਿਧਾਇਕਾਂ ਸਮੇਤ ਦੇਸ਼ ਦੇ ਰਾਸ਼ਟਰਪਤੀ ਸਾਹਿਬ ਜੀ ਨੂੰ ਮਿਲਣ ਵਾਲੀ ਨੀਤੀ ਦੀ ਸ਼ਲਾਘਾ ਕਰਦੀ ਹੋਈ ਦਲ ਬਦਲੂ ਸਿਆਸਤਦਾਨਾਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕਰਦੀ ਹੈ, ਇਸ ਮੌਕੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਓਂ, ਭਾਈ ਸਿੰਦਾ ਸਿੰਘ ਧਰਮਕੋਟ ਭਾਈ ਰਛਪਾਲ ਸਿੰਘ ਕਮਾਲਪੁਰ, ਮਨਜਿੰਦਰ ਸਿੰਘ ਕਮਾਲ ਕੇ ਤੇ ਭਾਈ ਇੰਦਰਜੀਤ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ ।)-+

Leave a Reply

Your email address will not be published. Required fields are marked *