ਗੁਰਦਾਸਪੁਰ, 15 ਫਰਵਰੀ (ਸਰਬਜੀਤ ਸਿੰਘ)-ਭਾਰਤ ਸਰਕਾਰ ਦੇ ਕਿਰਤ ਮੰਤਰੀ ਭੁਪਿੰਦਰ ਯਾਦਵ ਨੇ ਨੈਸ਼ਨਲ ਕ੍ਰਾਇਮ ਰਿਕਾਰਡਜ਼ ਬਿਉਰੋ (ਐਨ.ਸੀ.ਆਰ.ਬੀ) ਰਿਪੋਰਟਾਂ ਦੇ ਮੁਤਾਬਕ ਲੋਕ ਸਭਾ ਵਿੱਚ ਰਿਪੋਰਟ ਪੇਸ਼ ਕੀਤੀ ਹੈ ਕਿ ਸਾਲ 2019 ਤੋਂ 2021 ਤੱਕ ਦੇਸ਼ ਵਿੱਚ ਕੁੱਲ 1.12 ਲੱਖ ਦਿਹਾੜੀਦਾਰ ਮਜਦੂਰਾਂ ਨੇ ਖੁਦਕੁਸ਼ੀ ਕੀਤੀ ਹੈ |
ਉਨ੍ਹਾਂ ਦੱਸਿਆ ਕਿ ਇਸ ਦੌਰਾਨ 66912 ਘਰੇਲੂ ਔਰਤਾਂ, 55661 ਸਵੈ ਰੋਜਗਾਰ ਕਰਨ ਵਾਲੇ ਵਿਅਕਤੀ ਅਤੇ 43420 ਮਹੀਨਾਬੱਧੀ ਕਮਾਉਣ ਵਾਲੇ ਲੋਕ ਇਸ ਤੋਂ ਇਲਾਵਾ 43385 ਬੇਰੁਜਗਾਰਾਂ ਨੇ ਆਤਮ ਹੱਤਿਆ ਕੀਤੀ ਹੈ | ਯਾਦਵ ਨੇ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 35950 ਵਿਦਿਆਰਥੀਆਂ ਅਤੇ 31839 ਖੇਤੀਬਾੜੀ ਕਰਨ ਵਾਲੇ ਵਿਅਕਤੀਆਂ ਵੱਲੋਂ ਵੀ ਆਤਮ ਹੱਤਿਆ ਕੀਤੀ ਗਈ ਹੈ |